Gold Price Today: ਗਾਂਧੀ ਜਯੰਤੀ ’ਤੇ ਸੋਨੇ ਦੀਆਂ ਕੀਮਤਾਂ ਡਿੱਗੀਆਂ, ਚਾਂਦੀ ’ਚ ਵੀ ਵੱਡੀ ਗਿਰਾਵਟ
ਗਾਂਧੀ ਜਯੰਤੀ ’ਤੇ ਸੋਨੇ ਦੀਆਂ ਕੀਮਤਾਂ ਡਿੱਗੀਆਂ, ਚਾਂਦੀ ’ਚ ਵੀ ਵੱਡੀ ਗਿਰਾਵਟ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਗਾਂਧੀ ਜਯੰਤੀ ਦੇ ਮੌਕੇ ’ਤੇ, ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸਰਾਫਾ ਬਾਜ਼ਾਰ ’ਚ ਗਿਰਾਵਟ ਦਾ ਰੁਝਾਨ ਵੇਖਣ ਨੂੰ ਮਿਲਿਆ। ਕੀਮਤਾਂ ’ਚ ਬਦਲਾਅ ਕਾਰਨ, ਦੇਸ਼ ਭਰ ਦੇ ਜ਼ਿਆਦਾਤਰ ਸਰਾਫਾ ਬਾਜ਼ਾਰਾਂ ਚ ਸੋਨੇ ਦੀਆਂ ਕੀਮਤਾਂ 320 ਰੁਪਏ ਤੋਂ 350 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਈਆਂ। ਚਾਂਦੀ ਦੀਆਂ ਕੀਮਤਾਂ ’ਚ ਵੀ ਅੱਜ ਵੱਡੀ ਗਿਰਾਵਟ ਆਈ, ਜੋ ਕਿ 12,900 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਗ ਗਈਆਂ। ਕੀਮਤਾਂ ’ਚ ਗਿਰਾਵਟ ਕਾਰਨ, ਅੱਜ ਦੇਸ਼ ਦੇ ਜ਼ਿਆਦਾਤਰ ਸਰਾਫਾ ਬਾਜ਼ਾਰਾਂ ’ਚ 24 ਕੈਰੇਟ ਸੋਨਾ 1,49,230 ਰੁਪਏ ਤੋਂ 1,49,380 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ, ਅੱਜ 22 ਕੈਰੇਟ ਸੋਨਾ 1,36,790 ਰੁਪਏ ਤੋਂ 1,36,940 ਰੁਪਏ ਪ੍ਰਤੀ 10 ਗ੍ਰਾਮ ਵਿਚਕਾਰ ਵਿਕ ਰਿਹਾ ਹੈ। Silver Price Today
ਚਾਂਦੀ ਦੀ ਕੀਮਤ ’ਚ ਵੀ ਗਿਰਾਵਟ ਕਾਰਨ, ਇਹ ਚਮਕਦਾਰ ਧਾਤ ਅੱਜ ਦਿੱਲੀ ਸਰਾਫਾ ਬਾਜ਼ਾਰ ਵਿੱਚ 2,27,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ’ਤੇ ਵਿਕ ਰਹੀ ਹੈ। ਦਿੱਲੀ ’ਚ, 24 ਕੈਰੇਟ ਸੋਨਾ 1,49,380 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,36,940 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ। ਇਸ ਦੌਰਾਨ, ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ’ਚ, 24 ਕੈਰੇਟ ਸੋਨਾ 1,49,230 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨਾ 1,36,790 ਰੁਪਏਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸੇ ਤਰ੍ਹਾਂ, ਅਹਿਮਦਾਬਾਦ ਵਿੱਚ, 24 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 1,49,280 ਰੁਪਏਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ ਰੁਪਏ 1,36,840 ਪ੍ਰਤੀ 10 ਗ੍ਰਾਮ ਹੈ। ਇਸ ਤੋਂ ਇਲਾਵਾ, ਚੇਨਈ ’ਚ 24 ਕੈਰੇਟ ਸੋਨਾ 1,49,230 ਰੁਪਏ ਅਤੇ 22 ਕੈਰੇਟ ਸੋਨਾ 1,36,790 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਕੋਲਕਾਤਾ ’ਚ 24 ਕੈਰੇਟ ਸੋਨਾ 1,49,230 ਰੁਪਏ ਤੇ 22 ਕੈਰੇਟ ਸੋਨਾ 1,36,790 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਭੋਪਾਲ ’ਚ 24 ਕੈਰੇਟ ਸੋਨਾ 1,49,280 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। Gold Price Today
ਇਹ ਵੀ ਪੜ੍ਹੋ : Pathankot Illegal Mining: ਪਠਾਨਕੋਟ ਤੇ ਗੁਰਦਾਸਪੁਰ ਵਿੱਚ ਕਥਿਤ ਗੈਰਕਾਨੂੰਨੀ ਮਾਈਨਿੰਗ ’ਤੇ ਹਾਈਕੋਰਟ ਸਖ਼ਤ
ਜਦੋਂ ਕਿ 22 ਕੈਰੇਟ ਸੋਨਾ 1,36,840 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਜੈਪੁਰ ’ਚ 24 ਕੈਰੇਟ ਸੋਨਾ 1,49,380 ਰੁਪਏ ਤੇ 22 ਕੈਰੇਟ ਸੋਨਾ 1,36,940 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਪਟਨਾ ’ਚ, 24 ਕੈਰੇਟ ਸੋਨੇ ਦੀ ਕੀਮਤ 1,49,280 ਰੁਪਏ ਪ੍ਰਤੀ 10 ਗ੍ਰਾਮ ਹੈ, ਜਦੋਂ ਕਿ 22 ਕੈਰੇਟ ਸੋਨਾ 1,36,840 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਲਖਨਊ ਦੇ ਸਰਾਫਾ ਬਾਜ਼ਾਰ ’ਚ, 24 ਕੈਰੇਟ ਸੋਨਾ 1,49,380 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨਾ 1,36,940 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਦੇਸ਼ ਦੇ ਹੋਰ ਸੂਬਿਆਂ ਵਾਂਗ ਕਰਨਾਟਕ, ਤੇਲੰਗਾਨਾ ਤੇ ਓਡੀਸ਼ਾ ਦੇ ਸਰਾਫਾ ਬਾਜ਼ਾਰਾਂ ’ਚ ਵੀ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨੇ ਦੀਆਂ ਕੀਮਤਾਂ ਕਮਜ਼ੋਰ ਰਹੀਆਂ। ਇਨ੍ਹਾਂ ਤਿੰਨਾਂ ਸੂਬਿਆਂ ਦੀਆਂ ਰਾਜਧਾਨੀਆਂ, ਬੰਗਲੁਰੂ, ਹੈਦਰਾਬਾਦ ਤੇ ਭੁਵਨੇਸ਼ਵਰ ਵਿੱਚ, 24 ਕੈਰੇਟ ਸੋਨਾ 1,49,230 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ, ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਸਰਾਫਾ ਬਾਜ਼ਾਰਾਂ ’ਚ 22 ਕੈਰੇਟ ਸੋਨਾ 1,36,790 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ।