ਹੁਣ ਹਰ ਡੇਰਾ ਪ੍ਰੇਮੀ ਦੇ ਘਰ ’ਚ ਹੋਵੇਗਾ ਤਿਰੰਗਾ, ਡੇਰਾ ਪ੍ਰੇਮੀਆਂ ਨੇ ਦੇਸ਼ ਪ੍ਰੇਮ ’ਚ ਲਿਆ ਨਵਾਂ ਸੰਕਲਪ

ਡੇਰਾ ਪ੍ਰੇਮੀਆਂ ਨੇ ਦੇਸ਼ ਪ੍ਰੇਮ ’ਚ ਲਿਆ ਨਵਾਂ ਸੰਕਲਪ

ਬਰਨਾਵਾ (ਸੱਚ ਕਹੂੰ ਨਿਊਜ਼)। ਗੁਰੂ ਪੂਰਨਿਮਾ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਾਰੀ ਸਾਧ-ਸੰਗਤ ਨੂੰ ਸਹੁੰ ਚੁਕਾਈ ਗਈ।

‘‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’’
‘‘ਸਾਨੂੰ ਆਪਣੇ ਦੇਸ਼ ਭਾਰਤ ’ਤੇ ਮਾਣ ਹੈ’’
ਅੱਜ ਗੁਰੂ ਪੂਰਨਿਮਾ ਦੇ ਦਿਹਾੜੇ ’ਤੇ ਅਸੀਂ ਸਾਰੇ,
ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿਖਾਏ ਗਏ
ਦੇਸ਼ ਭਗਤੀ ਦੇ ਰਾਹ ’ਤੇ ਚੱਲਦਿਆਂ,
ਇਹ ਸਹੁੰ ਖਾਂਦੇ ਹਾਂ ਕਿ ਅਸੀਂ ਆਪਣੇ ਤਿਰੰਗੇ ਦੀ,
ਆਨ ਬਾਨ ਸ਼ਾਨ ਨੂੰ ਸਦਾ ਉੱਚਾ ਰੱਖਾਂਗੇ,
ਆਪਣੇ ਦੇਸ਼ ਦੇ ਮਹਾਨ ਸੱਭਿਆਚਾਰ ਨੂੰ ਬਚਾਵਾਂਗੇ,
ਅਤੇ ਅਸੀਂ ਆਪਣੇ ਦੇਸ਼ ਦਾ ਝੰਡਾ ਆਪਣੇ ਘਰ ’ਤੇ ਲਗਾਵਾਂਗੇ’’

ਇਸ ਦੇ ਨਾਲ ਹੀ ਭਾਰਤੀ ਸੰਵਿਧਾਨ ਦੇ ਤਹਿਤ ਤਿਰੰਗੇ ਦੀ ਸਾਂਭ-ਸੰਭਾਲ ਅਤੇ ਸਤਿਕਾਰ ਸਬੰਧੀ ਦਰਸ਼ਾਈਆਂ ਗਈਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ