ਕਰੂਜ਼ ਡਰੱਗ ਕੇਸ : ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜ਼ਮਾਨਤ ’ਤੇ ਫੈਸਲਾ ਕੱਲ੍ਹ

ਕਰੂਜ਼ ਡਰੱਗ ਕੇਸ : ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜ਼ਮਾਨਤ ’ਤੇ ਫੈਸਲਾ ਕੱਲ੍ਹ

(ਸੱਚ ਕਹੂੰ ਨਿਊਜ਼) ਮੁੰਬਈ। ਨਸ਼ੀਲੀ ਦਵਾਈਆਂ ਦੀ ਵਰਤੋਂ ਮਾਮਲੇ ’ਚ ਮੁੰਬਈ ਦੇ ਆਰਥਰ ਰੋਡ ਜੇਲ੍ਹ ’ਚ ਬੰਦ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਕੱਲ੍ਹ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਣੀ ਹੈ। ਆਰੀਅਨ ਖਾਨ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਨਿਆਂਇਕ ਹਿਰਾਸਤ ’ਚ ਹੈ। ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਕਰੂਜ਼ ਸ਼ਿਪ ਤੇ ਕਥਿਤ ਤੌਰ ’ਤੇ ਡਰੱਗ ਜ਼ਬਤ ਕਰਨ ਦੇ ਸਿਲਸਿਲੇ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ ਐਨਸੀਬੀ ਨੇ ਉਸ ਨੂੰ ਤਿੰਨ ਅਕਤੂਬਰ ਨੂੰ ਗਿ੍ਰਫ਼ਤਾਰ ਕੀਤਾ ਸੀ ਤੇ ਹਾਲੇ ਤੱਕ ਉਹ ਜੇਲ੍ਹ ’ਚ ਹੀ ਹੈ।

ਕੀ ਹੈ ਮਾਮਲਾ :

ਜ਼ਿਕਰਯੋਗ ਹੈ ਕਿ ਨਾਰਕੋਟਿਕ ਡਰੱਗ ਐਂਡ ਸਾਈਕਾਟ੍ਰਾਪਿਕ ਸਬਸਟੇਂਸ ਐਕਟ (ਐਨਡੀਪੀਐਸ) ਮਾਮਲਿਆਂ ਦੇ ਵਿਸ਼ੇਸ਼ ਜੱਜ ਵੀਵੀ ਪਾਟਿਲ ਦੀ ਅਦਾਲਤ ’ਚ ਆਰੀਅਨ ਖਾਨ ਤੇ ਦੋ ਹੋਰ ਅਰਬਾਜ ਮਰਚੇਟ ਤੇ ਮੁਨਮੁਨ ਧਾਮੇਚਾ ਨੇ ਜ਼ਮਾਨਤ ਦੀ ਪਟੀਸ਼ਨ ਦਾਖਲ ਕੀਤੀ ਹੈ। ਐਨਸੀਬੀ ਦਾ ਪੱਖ ਰੱਖਣ ਲਈ ਪੇਸ਼ ਵਾਧੂ ਸਾਲੀਸੀਟਰ ਜਨਰਲ (ਏਐਸਜੀ) ਅਨਿਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਜਿਹੇ ਸਬੂਤ ਹਨ ਜੋ ਦਿਖਾਉਦੇ ਹਨ ਕਿ ਆਰੀਅਨ ਖਾਨ ਕੁਝ ਸਾਲਾਂ ਤੋਂ ਡਰੱਗ ਦੀ ਰੈਗੂਲਰ ਕਸਟਮਰ ਸਨ।

ਉਨ੍ਹਾਂ ਇਸ ਦੇ ਨਾਲ ਹੀ ਆਰੀਅਨ ਖਾਨ ਦੇ ਵਟਸਐਪ ਚੈਟ ਦੇ ਹਵਾਲੇ ਤੋਂ ਉਨ੍ਹਾਂ ਦੀ ਸਾਜਿਸ਼ ’ਚ ਸ਼ਾਮਲ ਹੋਣ ਦਾ ਦੋਸ਼ ਦੂਹਰਾਇਆ ਆਰੀਅਨ ਦੀ ਗਿ੍ਰਫ਼ਤਾਰੀ ਤੋਂ ਬਾਅਦ ਐਨਸੀਬੀ ਦਾ ਕਹਿਣਾ ਹੈ ਕਿ ਉਸ ਕੋਲੋਂ ਵਿਅਕਤੀਗਤ ਤੌਰ ’ਤੇ ਕੁਝ ਵੀ ਨਹੀਂ ਮਿਲਿਆ ਹੈ। ਹਾਲਾਂਕਿ ਵਟਸਐਪ ਚੈੱਟ ਨਾਲ ਉਨ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਤਸਕਰਾਂ ਸਬੰਧੀ ਖੁਲਾਸਾ ਹੋਇਆ ਹੈ। ਏਐਸਜੀ ਨੇ ਅੱਗੇ ਕਿਹਾ ਕਿ ਰੂਜ ਸ਼ਿਪ ’ਤੇ ਮਰਚੇਂਟ ਕੋਲੋਂ ਜ਼ਬਤ ਨਸ਼ੀਲੇ ਪਦਾਰਥ ਆਰੀਅਨ ਤੇ ਮਰਚੇਟ ਦੇ ਲਈ ਸੀ ਐਨਸੀਬੀ ਇਹ ਵੀ ਦਾਅਵਾ ਕਰ ਰਹੀ ਹੈ ਕਿ ਆਰੀਅਨ ਦੇ ਕੌਮਾਂਤਰੀ ਨਸ਼ੀਲੇ ਪਦਾਰਥ ਗਿਰੋਹ ਦੇ ਮੈਂਬਰ ਨਾਲ ਸੰਬੰਧ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ