ਕਰੂਜ਼ ਡਰੱਗ ਕੇਸ : ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ਰੱਦ, ਜੇਲ੍ਹ ’ਚ ਹੀ ਰਹਿਣਾ ਪਵੇਗਾ

 ਆਰੀਅਨ ਖਾਨ ਦੀ ਜਮਾਨਤ ਪਟੀਸ਼ਨ ਰੱਦ

(ਸੱਚ ਕਹੂੰ ਨਿਊਜ਼) ਮੁੰਬਈ। ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜਮਾਨਤ ਪਟੀਸ਼ਨ ਰੱਦ ਹੋ ਗਈ ਹੈ ਕਿਲ੍ਹਾ ਕੋਰਟ ’ਚ ਆਰੀਅਨ ਖਾਨ ਸਮੇਤ ਅਰਬਾਜ਼ ਮਰਚੇਟ ਤੇ ਮੁਨਮੁਨ ਧਮੇਚਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਈ ਕਿਲਾ ਕੋਰਟ ਨੇ ਤਿੰਨਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ, ਹੁਣ ਤਿੰਨਾਂ ਨੂੰ ਜੇਲ੍ਹ ’ਚ ਰਹਿਣਾ ਪਵੇਗਾ ਮੈਜਿਸਟ੍ਰੇਟ ਕੋਰਟ ਨੇ ਜਮਾਨਤ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਨੂੰ ਜਮਾਨਤ ਦੀ ਪਟੀਸਨ ’ਤੇ ਸੁਣਵਾਈ ਦਾ ਅਧਿਕਾਰ ਨਹੀਂ ਹੈ, ਤੁਸੀਂ ਸੈਸ਼ਨ ਕੋਰਟ ’ਚ ਜਾਓ ਤੇ ਉੱਥੇ ਜਮਾਨਤ ਪਟੀਸਨ ਦਾਖਲ ਕਰੋ ।

ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਜ਼ਮਾਨਤ ਮਿਲੇਗੀ ਜਾਂ ਨਹੀਂ ਅੱਜ ਇਸ ਦਾ ਫੈਸਲਾ ਕੋਰਟ ’ਚ ਹੋਵੇਗਾ ਕੋਰਟ ਨੇ ਆਰੀਅਨ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ ਸੀ। ਆਰੀਅਨ ਖਾਨ, ਅਰਬਾਜ ਮਰਚੇਟ ਤੇ ਮੁਨਮੁਨ ਧਮੇਚਾ ਦੀ ਜ਼ਮਾਨਤ ਪਟੀਸ਼ਨ ’ਤੇ ਕਿਲਾ ਕੋਰਟ ’ਚ ਸੁਣਵਾਈ ਚੱਲ ਰਹੀ ਹੈ। ਸੁਣਵਾਈ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਆਰੀਅਨ ਖਾਨ ਨੂੰ ਜ਼ਮਾਨਤ ਮਿਲਦੀ ਹੈ ਜਾਂ ਫਿਰ 14 ਦਿਨ ਜੇਲ੍ਹ ’ਚ ਰਹਿਣਾ ਪਵੇਗਾ।

ਇਸ ਦਰਮਿਆਨ ਐਨਸੀਬੀ ਨੇ ਆਰੀਅਨ ਸਮੇਤ ਸਾਰੇ 6 ਮੁਲਜ਼ਮਾਂ ਨੂੰ ਤੇ 2 ਔਰਤਾਂ ਨੂੰ ਭਾਯਖਲਾ ਜੇਲ੍ਹ ਭੇਜ ਦਿੱਤਾ ਹੈ ਆਰੀਅਨ ਨੂੰ ਕਆਰਟਾਈਨ ਸੇਲ ’ਚ ਰੱਖਿਆ ਗਿਆ ਹੈ ਆਰੀਅਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਜੇਲ੍ਹ ਦੀਆਂ ਨਵੀਂ ਗਾਈਡਲਾਈਨਜ਼ ਦੇ ਮੁਤਾਬਿਕ 7 ਦਿਨ ਕੁਆਰਟਾਈਨ ਸੇਲ ’ਚ ਰੱਖਣ ਦਾ ਨਿਯਮ ਹੈ ਅੱਜ ਕੋਰਟ ’ਚ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋ ਰਹੀ ਹੈ। ਅਰੀਅਨ ਦੇ ਵਕੀਲ ਮਾਨਸ਼ਿੰਦੇ ਕੋਰਟ ’ਚ ਵਾਰ-ਵਾਰ ਦਲੀਲ ਦੇ ਰਹੇ ਹਨ ਕਿ ਮੇਰੇ ਕੋਲਾਇੰਟ ਕੋਲ ਕੁਝ ਵੀ ਨਹੀਂ ਮਿਲਿਆ ਹੈ ਤਾਂ ਜ਼ਮਾਨਤ ਕਿਉ ਨਹੀਂ ਹਾਲਾਂਕਿ ਡਰੱਗ ਦੀ ਘੱਟ ਮਾਤਰਾ ਦੇ ਕੇਸਾਂ ’ਚ ਹਾਈਕੋਰਟ ਜ਼ਮਾਨਤ ਦੇ ਦਿੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ