ਕੋਰੋਨਾ ਨੇ ਫਿਰ ਫਡ਼ੀ ਤੇਜ਼ ਰਫ਼ਤਾਰ, ਰੋਜ਼ਾਨਾ ਮਾਮਲੇ 6 ਹਜ਼ਾਰ ਤੋਂ ਪਾਰ

Coronavirus

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੇਸ਼ ‘ਚ ਇਕ ਵਾਰ ਫਿਰ ਕੋਰੋਨਾ ਨੇ ਰਫ਼ਤਾਰ ਫਡ਼ ਲਈ ਹੈ। ਦੇਸ਼ ਭਰ ’ਚ ਕੋਰੋਨਾ ਦੇ ਨਵੇਂ ਕੇਸਾਂ ’ਚ ਵੱਡਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। (Corona Virus) ਜਿਸ ਤੋਂ ਬਾਅਦ ਕੇਂਦਰ ਸਰਕਾਰ ਇੱਕ ਵਾਰ ਫਿਰ ਚੌਕਸ ਹੋ ਗਈ ਤੇ ਸੂਬਿਆਂ ਨੂੰ ਟੈਸਟਟਿੰਗ ਵਧਾਉਣ ਦੇ ਨਿਰਦੇਸ਼ ਦੇ ਦਿੱਤੇ ਹਨ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 6,050 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 14 ਲੋਕਾਂ ਦੀ ਮੌਤ ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ ਵੀ ਵਧ ਕੇ 28 ਹਜ਼ਾਰ 303 ਹੋ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ, 2334 ਕੋਵਿਡ ਟੀਕੇ ਲਗਾਏ ਗਏ ਹਨ। ਇਸ ਦੇ ਨਾਲ, ਦੇਸ਼ ਵਿੱਚ 220.66 ਕਰੋੜ ਤੋਂ ਵੱਧ ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ। ਇੱਥੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਰਾਜਾਂ-ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਦੇ ਨਾਲ ਹੀ ਮਾਂਡਵੀਆ ਨੇ ਰਾਜਾਂ ਦੇ ਸਿਹਤ ਮੰਤਰੀਆਂ ਨੂੰ 10 ਅਤੇ 11 ਅਪ੍ਰੈਲ ਨੂੰ ਸਾਰੇ ਹਸਪਤਾਲਾਂ ਦਾ ਦੌਰਾ ਕਰਨ ਅਤੇ ਮੌਕ ਡਰਿੱਲ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ।

ਹਰਿਆਣਾ ’ਚ ਕਰੋਨਾ ਕਾਰਨ ਦੋ ਮੌਤਾਂ (Corona Virus)

Coronavirus

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ, ਕੇਰਲ ਵਿੱਚ ਸਰਗਰਮ ਮਾਮਲਿਆਂ (ਕੋਵਿਡ -19) ਦੀ ਗਿਣਤੀ ਵਿੱਚ 1,193 ਦਾ ਸਭ ਤੋਂ ਵੱਧ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਦਿੱਲੀ ਵਿੱਚ 265, ਹਿਮਾਚਲ ਪ੍ਰਦੇਸ਼ ਵਿੱਚ 228, ਤਾਮਿਲਨਾਡੂ ਵਿੱਚ 150, ਉੱਤਰ ਪ੍ਰਦੇਸ਼ ਵਿੱਚ 124, ਮਹਾਂਰਾਸ਼ਟਰ ਵਿੱਚ 113, ਛੱਤੀਸਗੜ੍ਹ ਵਿੱਚ 85, ਓਡੀਸ਼ਾ ਵਿੱਚ 70, ਰਾਜਸਥਾਨ ਵਿੱਚ 61, ਗੋਆ ਵਿੱਚ 54, ਪੰਜਾਬ ਵਿੱਚ 49, ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ 47, ਕਰਨਾਟਕ ਵਿੱਚ 39, ਸਿੱਕਮ ਵਿੱਚ 21, ਮੱਧ ਪ੍ਰਦੇਸ਼ ਵਿੱਚ 20, ਪੱਛਮੀ ਬੰਗਾਲ ਵਿੱਚ 19, ਚੰਡੀਗੜ੍ਹ ਵਿੱਚ 17, ਬਿਹਾਰ ਵਿੱਚ 11। ਝਾਰਖੰਡ ਵਿੱਚ ਨੌਂ, ਪੁਡੂਚੇਰੀ ਵਿੱਚ ਸੱਤ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਚਾਰ-ਚਾਰ, ਲੱਦਾਖ ਵਿੱਚ ਤਿੰਨ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਮਣੀਪੁਰ ਅਤੇ ਨਾਗਾਲੈਂਡ ਵਿੱਚ ਇੱਕ-ਇੱਕ ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਮਹਾਂਰਾਸ਼ਟਰ ਵਿੱਚ ਇਸ ਬਿਮਾਰੀ ਨਾਲ ਤਿੰਨ, ਕਰਨਾਟਕ ਅਤੇ ਰਾਜਸਥਾਨ ਵਿੱਚ ਦੋ-ਦੋ, ਦਿੱਲੀ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਕ੍ਰਮਵਾਰ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ