ਟਕਰਾਅ ਰੋਕਿਆ ਜਾਵੇ

ਟਕਰਾਅ ਰੋਕਿਆ ਜਾਵੇ

ਬੀਤੇ ਸ਼ਨਿੱਚਰਵਾਰ ਕਿਸਾਨਾਂ ਵੱਲੋਂ ਹਰਿਆਣਾ ਦੇ ਬਸਤਾੜਾ ਟੋਲ ਪਲਾਜ਼ਾ ਰੋਕਣ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ’ਚ ਦਰਜਨਾਂ ਕਿਸਾਨ ਜ਼ਖਮੀ ਹੋ ਗਏ ਇਹ ਟਕਰਾਅ ਬੇਹੱਦ ਚਿੰਤਾਜਨਕ ਹੈ ਕਿਸਾਨ ਜਥੇਬੰਦੀਆਂ ਪਿਛਲੇ 9 ਮਹੀਨਿਆਂ ਤੋਂ ਲਗਾਤਾਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ ਇਸ ਅੰਦੋਲਨ ’ਚ ਕਿਸਾਨਾਂ ਵੱਲੋਂ ਕੇਂਦਰ ਤੇ ਸੂਬਿਆ ’ਚ ਭਾਜਪਾ ਆਗੂਆਂ ਦੀ ਘਿਰਾਓ ਕਾਰਨ ਹਰ ਰੋਜ ਕਿਤੇ ਨਾ ਕਿਤੇ ਝੜਪਾਂ ਲਾਠੀਚਾਰਜ ਹੋ ਰਹੇ ਹਨ

ਬਸਤਾੜਾ ’ਚ ਕਿਸਾਨ ਭਾਜਪਾ ਸੂਬਾ ਪ੍ਰਧਾਨ ਦੀ ਮੀਟਿੰਗ ਦਾ ਵਿਰੋਧ ਕਰਨ ਲਈ ਸ਼ਹਿਰ ਵੱਲ ਵਧ ਰਹੇ ਸਨ ਪੁਲਿਸ ਵੱਲੋਂ ਰੋਕਣ ’ਤੇ ਕਿਸਾਨਾਂ ਨੇ ਜਾਮ ਲਾ ਦਿੱਤਾ ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਦੀ ਗੱਡੀ ਨੂੰ ਘੇਰਨਾ ਤੇ ਗੱਡੀ ਤੇ ਡੰਡੇ ਨਾਲ ਵਾਰ ਕਰਨ ਦੀ ਵੀ ਚਰਚਾ ਹੈ ਓਧਰ ਐਸਡੀਐਮ ਦੀ ਵੀਡੀਓ ਵੀ ਇੱਕ ਵਾਇਰਲ ਹੋਈ ਜਿਸ ਵਿੱਚ ਉਹ ਪੁਲਿਸ ਜਵਾਨਾਂ ਨੂੰ ਕਿਸਾਨਾਂ ਦੇ ਸਿਰ ਪਾੜਨ ਤੱਕ ਦੀ ਛੋਟ ਦੇ ਰਹੇ ਹਨ

ਇਹ ਬੇਹੱਦ ਗੰਭੀਰ ਮਾਮਲਾ ਹੈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਲਾਠੀਚਾਰਜ ਦੀ ਜਾਂਚ ਦੇ ਹੁਕਮ ਦੇ ਦਿੱਤਾ ਹੈ ਅੰਦੋਲਨ ਦੌਰਾਨ ਕਾਨੂੰਨ ਵਿਵਸਥਾ ਦੀ ਸਮੱਸਿਆ ਆਉਣੀ ਕਾਫੀ ਗੰਭੀਰ ਮਸਲਾ ਹੈ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੋਵਾਂ ਧਿਰਾਂ ਨੂੰ ਇਸ ਮਾਮਲੇ ਸੰਜਮ ਤੇ ਜ਼ਿੰਮੇਵਾਰੀ ਤੋਂ ਕੰਮ ਲੈਣਾ ਪਵੇਗਾ ਨੌ ਮਹੀਨਿਆਂ ਦੇ ਇਸ ਕਿਸਾਨ ਅੰਦੋਲਨ ’ਚ ਤਿੰਨ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਿਛਲੇ ਸਾਲ 26 ਨਵੰਬਰ ਨੂੰ ਕਿਸਾਨਾਂ ਦੇ ਦਿੱਲੀ ਦਾਖਲੇ ਸਮੇਂ ਵੀ ਝੜਪਾਂ ਹੋਈਆਂ ਇਸ ਸਾਲ 26 ਜਨਵਰੀ ਵਾਲੇ ਦਿੱਲੀ ’ਚ ਕਿਸਾਨਾਂ ਵੱਲੋਂ ਕੱਢੇ ਗਏ ਮਾਰਚ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ

ਕਿਸਾਨਾਂ ਤੇ ਸਰਕਾਰ ਦੀ 12 ਗੇੜ ਦੀ ਗੱਲਬਾਤ ਵੀ ਬੇਨਤੀਜਾ ਰਹੀ ਕਿਸਾਨ ਆਗੂ ਇਸ ਗੱਲ ’ਤੇ ਅੜੇ ਨਜ਼ਰ ਆ ਰਹੇ ਹਨ ਕਿ ਉਹ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਕਰਦੇ ਰਹਿਣਗੇ ਤਾਜਾ ਦੌਰ ਚਿੰਤਾਜਨਕ ਬਣਦਾ ਜਾ ਰਿਹਾ ਹੈ ਅੰਦੋਲਨ ਦੌਰਾਨ ਪੁਲਿਸ ਨੂੰ ਜ਼ਾਬਤੇ ’ਚ ਰਹਿ ਕੇ ਕਾਰਵਾਈ ਕਰਨੀ ਚਾਹੀਦੀ ਹੈ ਕਿਸਾਨਾਂ ਦੇ ਸਿਰ ਪਾੜਨ ਦਾ ਹੁਕਮ ਦੇਣ ਦੀ ਨਿਰਪੱਖ ਜਾਂਚ ਕਰਵਾ ਕੇ ਸਰਕਾਰ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਇੱਕ ਅਜ਼ਾਦ ਦੇਸ਼ ਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੋਣ ਕਾਰਨ ਟਕਰਾਅ ਦੀ ਸਥਿਤੀ ਨਹੀਂ ਬਣਨੀ ਚਾਹੀਦੀ ਦੋਵਾਂ ਧਿਰਾਂ ਨੂੰ ਮਸਲੇ ਦਾ ਹੱਲ ਵਿਗਿਆਨਕ ਤੇ ਸੰਤੁਲਿਤ ਪਹੁੰਚ ਨਾਲ ਕੱਢਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ