ਸਰਕਾਰ ਨੇ ਧਾਰਾ 15 ਤੇ 25 ਵੀ ਵੇਚ ਦਿੱਤੀ : ਰਾਹੁਲ

ਸਰਕਾਰ ਨੇ ਧਾਰਾ 15 ਤੇ 25 ਵੀ ਵੇਚ ਦਿੱਤੀ : ਰਾਹੁਲ

ਨਵੀਂ ਦਿੱਲੀ (ਏਜੰਸੀ)। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ’ਤੇ ਦਲਿਤਾਂ, ਆਦਿਵਾਸੀਆਂ ਤੇ ਮੁਸਲਮਾਨਾਂ ਦਾ ਸੋਸ਼ਣ ਕਰਨ ਦਾ ਦੋਸ਼ ਲਾਉਦਿਆਂ ਅੱਜ ਸਵਾਲ ਕੀਤਾ ਕੀ ਮੋਦੀ ਸਰਕਾਰ ਨੇ ਸੰਵਿਧਾਨ ਦੀ ਧਾਰਾ 15 ਤੇ ਧਾਰਾ 25 ਨੂੰ ਵੀ ਵੇਚ ਦਿੱਤਾ ਹੈ ਗਾਂਧੀ ਨੇ ਸਰਕਾਰ ’ਤੇ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ’ਤੇ ਚੱਲਣ ਦਾ ਦੋਸ਼ ਲਾਇਆ ਤੇ ਸਵਾਲ ਕੀਤਾ ਕਿ ਕੀ ਇਸ ਸਰਕਾਰ ਨੇ ਨਾਗਰਿਕਾਂ ਨੂੰ ਅਜ਼ਾਦੀ ਦਾ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਧਾਰਾ 15 ਤੇ 25 ਨੂੰ ਵੀ ਵੇਚ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ’ਚ ਇੱਕ ਵਿਅਕਤੀ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਘਸੀਟਿਆ ਜਾ ਰਿਹਾ ਹੈ। ਵੀਡੀਓ ’ਚ ਇੱਕ ਧਰਮ ਵਿਸ਼ੇਸ਼ ਦੇ ਕੁਝ ਨੌਜਵਾਨ ਕਹਿ ਰਹੇ ਹਨ ਕਿ ਸਾਨੂੰ ਜ਼ਬਰਦਸਤੀ ‘ਜੈ ਰਾਮ’ ਬੋਲਣ ਲਈ ਕਿਹਾ ਜਾ ਰਿਹਾ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਸ ਵੀਡੀਓ ਨੂੰ ਆਧਾਰ ਬਣਾ ਕੇ ਸਰਕਾਰ ’ਤੇ ਹਮਲਾ ਕਰਦਿਆਂ ਟਵੀਟ ਕੀਤਾ, ਸੰਵਿਧਾਨ ਦੀ ਧਾਰਾ 15 ਤੇ 25 ਵੀ ਵੇਚ ਦਿੱਤੇ ਇਸ ਦਰਮਿਆਨ ਕਾਂਗਰਸ ਨੇ ਵੀ ਅ੍ਾਣੇ ਅਧਿਕਾਰਿਕ ਹੈਂਡਲ ’ਤੇ ਟਵੀਟ ਕੀਤਾ, ‘ਭਾਜਪਾ ਦੀ ਨਫਰਤਜੀਵੀ ਵਿਚਾਰਧਾਰਾ ਨੇ ਸਮਾਜ ’ਚ ਨਫ਼ਰਤ ਨੂੰ ਵਧਾਇਆ ਹੈ, ਜਿਸ ਦੇ ਸਿੱਟੇ ਵਜੋਂ ਜਾਤੀਗਤ ਅੱਤਿਆਚਾਰ ਵਧਿਆ ਹੈ ਭਾਜਪਾ ਦੀ ਨਫਰਤਜੀਵੀ ਵਿਚਾਰਧਾਰਾ ਦੇਸ਼ ਲਈ ਹਾਨੀਕਾਰਨ ਸਾਬਤ ਹੋ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ