ਉੱਤਰ-ਪੱਛਮੀ ਖੇਤਰ ’ਚ ਮੀਂਹ ਕਾਰਨ ਸੀਤ ਲਹਿਰ ਵਧੀ, ਧੁੰਦ ਤੋਂ ਰਾਹਤ

Weather Update

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪਿਛਲੇ 24 ਘੰਟਿਆਂ ਦੌਰਾਨ ਉੱਤਰ-ਪੱਛਮੀ ਖੇਤਰ ’ਚ ਕੁਝ ਥਾਵਾਂ ’ਤੇ ਪਏ ਮੀਂਹ (Rain) ਅਤੇ ਬੂੰਦਾ-ਬਾਂਦੀ ਕਾਰਨ ਸੰਘਣੀ ਧੁੰਦ ਤੋਂ ਰਾਹਤ ਮਿਲੀ, ਪਰ ਠੰਢੀਆਂ ਹਵਾਵਾਂ ਵਿਚਾਲੇ ਸ਼ੀਤ ਲਹਿਰ ਵਧ ਗਈ। ਹਿਮਾਚਲ ’ਚ ਬਰਫਬਾਰੀ ਅਤੇ ਮੀਂਹ ਕਾਰਨ ਕੜਾਕੇ ਦੀ ਠੰਢ ਦੀ ਕਰੋਪੀ ਜਾਰੀ ਹੈ, ਜਿਸ ਦਾ ਅਸਰ ਮੈਦਾਨੀ ਇਲਾਕਿਆਂ ’ਚ ਦੇਖਣ ਨੂੰ ਮਿਲਿਆ।

ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਪਿਆ ਅਤੇ ਧੁੱਪ ਨਿਕਲੀ। ਚੰਡੀਗੜ੍ਹ ਰਾਤ ਦੇ ਮੀਂਹ (Rain) ਤੋਂ ਬਾਅਦ ਬੱਦਲ ਛਾਏ ਰਹੇ, ਜਿਸ ਕਾਰਨ ਠੰਢੀਆਂ ਹਵਾਵਾਂ ਨੇ ਠੰਢ ਨੂੰ ਵਧਾ ਦਿੱਤਾ। ਮੌਸਮ ਵਿਭਾਗ ਅਨੁਸਾਰ ਅੱਜ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਅਤੇ ਲੋਕਾਂ ਨੂੰ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ।

ਕਿੰਨਾ ਮੀਂਹ ਪਿਆ ਤੇ ਹੋਇਆ ਤਾਪਮਾਨ

ਚੰਡੀਗੜ੍ਹ ਵਿੱਚ 4 ਮਿਲੀਮੀਟਰ, ਲੁਧਿਆਣਾ ਵਿੱਚ 3, ਗੁਰਦਾਸਪੁਰ ਵਿੱਚ 2, ਅੰਬਾਲਾ ਵਿੱਚ 5, ਕਰਨਾਲ ਵਿੱਚ 3, ਰੋਹਤਕ ਵਿੱਚ 4 ਮਿਲੀਮੀਟਰ ਸਮੇਤ ਕੁਝ ਥਾਵਾਂ ’ਤੇ ਹਲਕਾ ਮੀਂਹ ਪਿਆ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 9 ਡਿਗਰੀ, ਅੰਮਿ੍ਰਤਸਰ 7 ਡਿਗਰੀ, ਲੁਧਿਆਣਾ 9 ਡਿਗਰੀ, ਪਟਿਆਲਾ 8 ਡਿਗਰੀ, ਪਠਾਨਕੋਟ 10 ਡਿਗਰੀ, ਬਠਿੰਡਾ 7 ਡਿਗਰੀ, ਗੁਰਦਾਸਪੁਰ 7 ਡਿਗਰੀ ਰਿਹਾ। ਇਸ ਤਰ੍ਹਾਂ ਪਾਰਾ ਵਧਣ ਕਾਰਨ ਪਾਰਾ 6 ਤੋਂ 11 ਡਿਗਰੀ ਤੱਕ ਪਹੁੰਚ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ