ਸਾਰਾ ਇੰਸਾਂ ਨੇ ਹੈਂਡਜ਼ ਸ਼ੈਡੋਗ੍ਰਾਫ਼ੀ ’ਚ ਬਣਾਇਆ ‘ਏਸ਼ੀਆ ਬੁੱਕ ਆਫ਼ ਰਿਕਾਰਡ’

Sara Insan Asia Book of Records

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਕਾਮਯਾਬੀ ਦਾ ਸਿਹਰਾ

ਖੰਨਾ (ਦਵਿੰਦਰ ਸਿੰਘ)। ਧੀਆਂ ਵੀ ਪੁੱਤਰਾਂ ਨਾਲੋਂ ਘੱਟ ਨਹੀਂ ਇਸ ਗੱਲ ਨੂੰ ਫ਼ਿਰ ਸਾਬਿਤ ਕਰਦਿਆਂ ਵਿਮਲ ਕੁਮਾਰ ਇੰਸਾਂ (ਸੀਏ) ਤੇ ਮਾਤਾ ਰੇਖਾ ਇੰਸਾਂ ਦੀ ਬੇਟੀ ਸਾਰਾ ਇੰਸਾਂ (Sara Insan) ਵਾਸੀ ਸਿਟੀ ਹੋਮਜ਼ ਕਲੋਨੀ (ਖੰਨਾ) ਨੇ ਆਪਣੀ 12 ਸਾਲ ਦੀ ਉਮਰ ਵਿੱਚ ‘ਏਸ਼ੀਆ ਬੁੱਕ ਆਫ਼ ਰਿਕਾਰਡਜ਼’ (Asia Book of Records) ’ਚ ਆਪਣਾ ਨਾਂਅ ਦਰਜ ਕਰਵਾ ਕੇ ਆਪਣੇ ਮਾਤਾ-ਪਿਤਾ ਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਵਿਮਲ ਕੁਮਾਰ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੀ ਬੇਟੀ ਸਾਰਾ ਇੰਸਾਂ (Sara Insan) ਨੇ 50 ਸੈਕਿੰਡ ਵਿੱਚ 20 ਵੱਖ-ਵੱਖ ਪੰਛੀਆਂ ਤੇ ਜਾਨਵਰਾਂ (ਜਿਵੇਂ ਖ਼ਰਗੋਸ਼, ਬਿੱਲੀ, ਚੂਹਾ, ਤੋਤਾ, ਹਾਥੀ ਆਦਿ) ਦੇ ਆਪਣੇ ਹੱਥਾਂ ਨਾਲ ਸ਼ੈਡੋ ਬਣਾ ਕੇ ‘ਏਸ਼ੀਆ ਬੁੱਕ ਆਫ਼ ਰਿਕਾਰਡਜ਼’ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਹੈ ਤੇ ਇਸ ਤੋਂ ਪਹਿਲਾਂ ਵੀ ਸਾਰਾ ਨੇ ਸਾਲ 2021 ਵਿੱਚ ਇਸੇ ਫ਼ੀਲਡ ਵਿੱਚ 50 ਸੈਕਿੰਡ ਵਿੱਚ 20 ਸ਼ੈਡੋ ਬਣਾ ਕੇ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਸੀ।

ਉਨ੍ਹਾਂ ਦੱਸਿਆ ਕਿ ਸਾਰਾ ਇੰਸਾਂ (Sara Insan) 7ਵੀਂ ਕਲਾਸ ਵਿੱਚ ਪੜ੍ਹਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਸੀਂ ਧੀਆਂ ਨੂੰ ਉੱਚ ਸਿੱਖਿਆ ਤੇ ਚੰਗੇ ਸੰਸਕਾਰ ਦੇਈਏ ਤਾਂ ਉਹ ਵੀ ਮਾਂ-ਬਾਪ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਅਸੀਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਆਪਣੀ ਧੀ ਨੂੰ ਵਧੀਆ ਸੰਸਕਾਰਾਂ ਦੇ ਨਾਲ-ਨਾਲ ਵਧੀਆ ਪੜ੍ਹਾਈ ਕਰਵਾ ਰਹੇ ਹਾਂ, ਜਿਸ ਦੇ ਬਿਹਤਰ ਨਤੀਜੇ ਸਾਡੇ ਸਾਹਮਣੇ ਹਨ। ਇਸ ਲਈ ਅਸੀਂ ਅੰਤ ਵਿੱਚ ਇਹੋ ਕਹਾਂਗੇ ਕਿ ਹਰ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਵੀ ਪੁੱਤਾਂ ਵਾਂਗ ਪਿਆਰ ਦਿੰਦਿਆਂ ਉਨ੍ਹਾਂ ਦੀ ਇੱਛਾ ਅਨੁਸਾਰ ਅੱਗੇ ਵਧਣ ਦਾ ਮੌਕਾ ਦੇਣ ’ਤੇ ਯਕੀਨਨ ਉਹ ਉਨ੍ਹਾਂ ਦਾ ਨਾਂਅ ਜ਼ਰੂਰ ਰੌਸ਼ਨ ਕਰਨਗੀਆਂ। (Asia Book of Records)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ