ਪੰਜਾਬ-ਹਰਿਆਣਾ ’ਚ ਹਲਕੇ ਮੀਂਹ ਨਾਲ ਵਧੀ ਠੰਢ

ਪੰਜਾਬ-ਹਰਿਆਣਾ ’ਚ ਹਲਕੇ ਮੀਂਹ ਨਾਲ ਵਧੀ ਠੰਢ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੱਛਮ ਉੱਤਰ ਖੇਤਰ ’ਚ ਪਿਛਲੇ 24 ਘੰਟਿਆਂ ਦੌਰਾਨ ਬੱਦਲ ਛਾਏ ਰਹਿਣ ਕਾਰਨ ਤਾਪਮਾਨ ’ਚ ਵਾਧਾ ਹੋਇਆ ਪਰ ਪਹਾੜਾਂ ’ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ’ਚ ਠੰਢ ਵਧ ਗਈ ਅਤੇ ਹਲਕੀਆਂ ਵਾਛੜਾਂ ਪਈਆਂ ਮੌਸਮ ਕੇਂਦਰ ਅਨੁਸਾਰ ਪੰਜਾਬ ’ਚ ਅਗਲੇ ਤਿੰਨ ਦਿਨਾਂ ’ਚ ਕੁਝ ਥਾਵਾਂ ’ਤੇ ਹਲਕੀ ਬਾਰਸ਼ ਜਾਂ ਕਿਣ-ਮਿਣ ਅਤੇ ਸੰਘਣੀ ਧੁੰਦ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਹਰਿਆਣਾ ‘ਚ ਕਿਤੇ-ਕਿਤੇ ਕਿਣ-ਮਿਣ ਹੋਣ ਅਤੇ ਧੁੰਦ ਦੇ ਆਸਾਰ ਹਨ।

ਹਰਿਆਣਾ ’ਚ ਤਾਪਮਾਨ ’ਚ ਦੋ ਤਿੰਨ ਡਿਗਰੀ ਦਾ ਵਾਧਾ ਹੋਇਆ ਅਤੇ ਭਿਵਾਨੀ ਦਾ ਤਾਪਮਾਨ 12 ਡਿਗਰੀ ਤੱਕ ਪਹੰੁਚ ਗਿਆ ਪੰਜਾਬ ’ਚ ਅੰਮਿ੍ਰਤਸਰ 6 ਡਿਗਰੀ, ਲੁਧਿਆਣਾ ਪੰਜ ਡਿਗਰੀ, ਪਠਾਨਕੋਟ 8 ਡਿਗਰੀ, ਬਠਿੰਡਾ 7 ਡਿਗਰੀ, ਫਰੀਦਕੋਟ 6 ਡਿਗਰੀ, ਗੁਰਦਾਸਪੁਰ 9 ਡਿਗਰੀ, ਪਠਾਨਕੋਟ 8 ਡਿਗਰੀ ਅਤੇ ਪਟਿਆਲਾ ਦਾ ਤਾਪਮਾਨ 7 ਡਿਗਰੀ ਰਿਹਾ ਹਿਸਾਰ 8 ਡਿਗਰੀ, ਨਾਰਨੌਂਦ 12 ਡਿਗਰੀ, ਰੋਹਤਕ 10 ਡਿਗਰੀ, ਗੁੜਗਾਓਂ 11 ਡਿਗਰੀ, ਸਰਸਾ 10 ਡਿਗਰੀ ਰਿਹਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ