ਚੀਨ ਦਾ ਵਾਰ-ਵਾਰ ਮੁੱਕਰਨਾ

ਚੀਨ ਦਾ ਵਾਰ-ਵਾਰ ਮੁੱਕਰਨਾ

ਗਲਵਾਨ ਘਾਟੀ ’ਚ ਹੋਈ ਹਿੰਸਾ ਤੋਂ ਬਾਅਦ ਚੀਨ ਦਾ ਰਵੱਈਆ ਲਗਾਤਾਰ ਦੋਗਲਾ ਸਾਬਤ ਹੋ ਰਿਹਾ ਹੈ ਕਮਾਂਡਰ ਪੱਧਰੀ 13ਵੇਂ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ ਹੈ ਬੀਤੇ ਦਿਨੀਂ ਚੀਨੀ ਫੌਜੀਆਂ ਨੇ ਭਾਰਤੀ ਖੇਤਰ ’ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀ ਫੌਜ ਨੇ ਉਨ੍ਹਾਂ ਨੂੰ ਖਦੇੜ ਦਿੱਤਾ ਅਸਲ ’ਚ ਚੀਨ ਅੱਖਾਂ ਵਿਖਾ ਰਿਹਾ ਹੈ ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਵੱਲੋਂ ਫੌਜਾਂ ਦੀ ਵਾਪਸੀ ਦਾ ਫੈਸਲਾ ਹੋਇਆ ਸੀ ਪਰ ਕੁਝ ਮਹੀਨਿਆਂ ਬਾਅਦ ਹੀ ਚੀਨ ਪਲਟ ਗਿਆ ਅਸਲ ’ਚ ਫੌਜ ਦੀ ਵਾਪਸੀ ਨਾਲ ਅੰਤਰਰਾਸ਼ਟਰੀ ਭਾਈਚਾਰੇ ਤੇ ਮੀਡੀਆ ’ਚ ਚੀਨ ਦੀ ਕਾਫ਼ੀ ਫ਼ਜ਼ੀਹਤ ਹੋਈ ਸੀ ਚੀਨ ਇਸ ਨਮੋਸ਼ੀ ਦਾ ਬਦਲਾ ਲੈਣ ਲਈ ਕਬਜ਼ਾਕਾਰੀ ਘਟਨਾਵਾਂ ਨੂੰ ਦੁਹਰਾ ਰਿਹਾ ਹੈ

ਚੀਨ ਦੀ ਰਣਨੀਤੀ ਵੀ ਇਹੀ ਰਹੀ ਹੈ ਕਿ ਦੋ ਪੈਰ ਅੱਗੇ ਵਧ ਕੇ ਇੱਕ ਪੈਰ ਪਿੱਛੇ ਹੋ ਜਾਓ ਹੁਣ ਜੇਕਰ ਚੀਨੀ ਘੁਸਪੈਠ ਨੂੰ ਅਫਗਾਨਿਸਤਾਨ ਦੀ ਉਥਲ-ਪੁਥਲ ਦੇ ਪ੍ਰਸੰਗ ’ਚ ਵੇਖੀਏ ਤਾਂ ਇਸ ਨਤੀਜੇ ’ਤੇ ਪੁੱਜਿਆ ਜਾਵੇੇਗਾ ਕਿ ਚੀਨ ਹੁਣ ਕੋਈ ਮੌਕਾ ਨਹੀਂ ਛੱਡਣਾ ਚਾਹੁੰਦਾ ਤਾਲਿਬਾਨਾਂ ਨੂੰ ਹਮਾਇਤ ਦੇਣ ਲਈ ਸਭ ਤੋਂ ਅੱਗੇ ਚੀਨ ਤੇ ਰੂਸ ਹੀ ਸਨ ਅਫ਼ਗਾਨਿਸਤਾਨ ’ਚ ਤਖਤਾਪਲਟ ਨਾਲ ਕੋਈ ਅਮਨ-ਅਮਾਨ ਤਾਂ ਹੋਇਆ ਨਹੀਂ ਸਗੋਂ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ ਕੱਟੜਪੰਥੀ ਸਰਕਾਰ ਦੀ ਹਮਾਇਤ ਕਰਨ ਵਾਲੇ ਚੀਨ ਤੋਂ ਭਾਰਤ ਨਾਲ ਸ਼ਾਂਤਮਈ ਸਬੰਧਾਂ ਦੀ ਆਸ ਰੱਖਣੀ ਔਖੀ ਹੈ

ਚੀਨ ਨੇ ਅਫ਼ਗਾਨ ’ਚੋਂ ਭਾਰਤ ਦਾ ਦਬਦਬਾ ਖ਼ਤਮ ਕਰਕੇ ਉੱਥੇ ਆਪਣੇ ਪੈਰ ਜਮਾ ਲਏ ਹਨ ਇੱਧਰ ਜੰਮੂ ਕਸ਼ਮੀਰ ’ਚ ਵਧ ਰਹੀ ਅੱਤਵਾਦੀ ਹਿੰਸਾ ਵੀ ਫਿਕਰਮੰਦੀ ਵਾਲੀ ਹੈ ਜੰਮੂ ਕਸ਼ਮੀਰ ’ਚ ਵਧੀ ਹਿੰਸਾ ਨੂੰ ਅਫ਼ਗਾਨਿਸਤਾਨ ’ਚ ਤਖ਼ਤਾਪਲਟ ਨਾਲ ਜੋੜਨ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ ਭਾਰਤ ਲਈ ਚੀਨ ਤੇ ਅਫ਼ਗਾਨਿਸਤਾਨ ਦੋਵੇਂ ਚੁਣੌਤੀ ਬਣਦੇ ਜਾ ਰਹੇ ਹਨ ਤਾਲਿਬਾਨ ਦਾ ਭਾਰਤ ਪ੍ਰਤੀ ਰੁਖ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਤਾਲਿਬਾਨਾਂ ’ਚ ਸੱਤਾ ਦਾ ਕੋਈ ਇੱਕ ਕੇਂਦਰ ਨਹੀਂ ਉੱਥੇ ਇੱਕ ਆਗੂ ਭਾਰਤ ਨਾਲ ਚੰਗੇ ਸਬੰਧਾਂ ਦੀ ਗੱਲ ਕਹਿੰਦਾ ਹੈ ਤਾਂ ਦੂਜਾ ਆਗੂ ਕਸ਼ਮੀਰ ਸਮੇਤ ਸਾਰੇ ਮੁਲਕਾਂ ’ਚ ਮੁਸਲਮਾਨਾਂ ਦੇ ਨਾਂਅ ’ਤੇ ਭਾਰਤ ਨੂੰ ਧਮਕਾਉਂਦਾ ਰਿਹਾ ਹੈ ਭਾਵੇਂ ਅਜੇ ਸਿੱਧੇ ਤੌਰ ’ਤੇ ਤਾਲਿਬਾਨ ਨੇ ਭਾਰਤ ਨੂੰ ਕੋਈ ਚੁਣੌਤੀ ਨਹੀਂ ਦਿੱਤੀ

ਪਰ ਬਦਲੇ ਹਾਲਾਤਾਂ ’ਚ ਹਰ ਚੀਜ਼ ’ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਪਹਿਲਾਂ ਵੀ ਇਹ ਮੰਨਿਆ ਜਾਂਦਾ ਹੈ ਕਿ ਹੈਰੋਇਨ ਦੀ ਤਸਕਰੀ ਤੇ ਅੱਤਵਾਦ ਇੱਕ ਸਿੱਕੇ ਦੇ ਦੋ ਪਹਿਲੂ ਹਨ ਉਸੇ ਤਰ੍ਹਾਂ ਹੀ ਅਫ਼ਗਾਨਿਸਤਾਨ ’ਚ ਪੈਦਾ ਹੋਈ ਬਦਅਮਨੀ ਦੇ ਨਾਲ-ਨਾਲ ਭਾਰਤ ਅੰਦਰ ਹੈਰੋਇਨ ਤਸਕਰੀ ’ਚ ਵੀ ਵਾਧਾ ਹੋਇਆ ਹੈ ਗੁਜਰਾਤ ’ਚ 21000 ਕਰੋੜ ਦੀ ਕੀਮਤ ਦੀ ਹੈਰੋਇਨ ਬਰਾਮਦ ਹੋਣਾ ਅੱਤਵਾਦ ਦੇ ਮਜ਼ਬੂਤ ਹੋਣ ਦਾ ਸ਼ੱਕ ਪੈਦਾ ਕਰਦਾ ਹੈ ਅਜਿਹੇ ਹਾਲਾਤਾਂ ’ਚ ਚੀਨ ਦੇ ਮਨਸੂਬਿਆਂ ਪ੍ਰਤੀ ਵੀ ਚੌਕਸ ਰਹਿਣਾ ਪਵੇਗਾ ਚੀਨ ਗੱਲਬਾਤ ਤਾਂ ਕਰ ਰਿਹਾ ਹੈ ਪਰ ਇਮਾਨਦਾਰ ਤੇ ਨੇਕ ਨੀਅਤ ਨਾਲ ਨਹੀਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ