ਚਿਲੀ: ਹਿੰਸਾ ਵਿੱਚ 10 ਵਿਅਕਤੀਆਂ ਦੀ ਮੌਤ

Chile: 10 People, Died, Violence

ਚਿਲੀ: ਹਿੰਸਾ ਵਿੱਚ 10 ਵਿਅਕਤੀਆਂ ਦੀ ਮੌਤ

ਸੈਂਟਿਆਗੋ, ਏਜੰਸੀ। ਚਿਲੀ ਵਿੱਚ ਸਬਵੇ ਅਤੇ ਸਰਵਜਨਿਕ ਆਵਾਜਾਈ ਕਿਰਾਇਆ ਵਧਾਏ ਜਾਣ ਦੇ ਵਿਰੋਧ ਵਿੱਚ ਜਾਰੀ ਹਿੰਸੇ ਕਾਰਨ ਦਸ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਐਤਵਾਰ ਨੂੰ ਚਿਲੀ ਦੀ ਰਾਜਧਾਨੀ ਸੈਂਟਿਆਗੋ ਦੇ ਇੱਕ ਸੁਪਰਮਾਰਕੀਟ ਵਿੱਚ ਅੱਗ ਲੱਗਣ ਦੀ ਰਿਪੋਰਟ ਮਿਲੀ ਸੀ । ਇਸ ਵਿੱਚ ਪੰਜ ਵਿਅਕਤੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਸੁਪਰਮਾਰਕੀਟ ਵਿੱਚ ਲੁੱਟ-ਖਸੁੱਟ ਕਰਨ ਤੋਂ ਬਾਅਦ ਉਸ ਵਿੱਚ ਅੱਗ ਲਗਾ ਦਿੱਤੀ। (Chile)

ਸੈਂਟਿਆਗੋ ਦੀ ਮੇਅਰ ਕਾਰਲਾ ਰੁਬਿਲਰ ਨੇ ਦੱਸਿਆ ਕਿ ਵਸਤਰਾਂ ਦੀ ਇੱਕ ਦੁਕਾਨ ਦੇ ਅੰਦਰ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਇੱਕ ਹੋਰ ਸੁਪਰਮਾਰਕੀਟ ਵਿੱਚ ਲੱਗੀ ਅੱਗ ਵਿੱਚ ਸੜਨ ਨਾਲ ਪੇਰੂ ਦੇ ਇੱਕ ਨਾਗਰਿਕ ਦੀ ਮੌਤ ਹੋ ਗਈ। ਇਕਵਾਡੋਰ ਦੇ ਇੱਕ ਨਾਗਰਿਕ ਦੇ ਸੇਰੇਨਾ ਸ਼ਹਿਰ ਵਿੱਚ ਸੁਰੱਖਿਆ ਬਲਾਂ ਦੀ ਗੋਲੀ ਲੱਗਣ ਨਾਲ ਮਾਰੇ ਜਾਣ ਦੀ ਵੀ ਰਿਪੋਰਟ ਹੈ ਪਰ ਪ੍ਰਸ਼ਾਸਨ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।

ਧਿਆਨ ਯੋਗ ਹੈ ਕਿ ਚਿਲੀ ਵਿੱਚ ਪਿਛਲੀ ਛੇ ਅਕਤੂਬਰ ਤੋਂ ਵਿਰੋਧ ਪ੍ਰਦਰਸ਼ਨ ਦਾ ਦੌਰ ਜਾਰੀ ਹੈ। ਪਹਿਲਾਂ ਇਹ ੍ਰਪ੍ਰਦਰਸ਼ਨ ਸ਼ਾਂਤੀਪੂਰਨ ਤਰੀਕੇ ਨਾਲ ਸ਼ੁਰੂ ਹੋਏ ਲੇਕਿਨ ਵੇਖਦੇ ਹੀ ਵੇਖਦੇ ਇਹ ਹਿੰਸਕ ਰੈਲੀਆਂ ਅਤੇ ਜਨ ਅੰਦੋਲਨ ਵਿੱਚ ਤਬਦੀਲ ਹੋ ਗਏ। ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਕਈ ਸਬਵੇ ਸਟੇਸ਼ਨਾਂ , ਬੱਸਾਂ ਅਤੇ ਸਰਕਾਰੀ ਦਫਤਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪ੍ਰਸ਼ਾਸਨ ਨੇ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਸ਼ਨਿੱਚਰਵਾਰ ਨੂੰ ਸੈਂਟਿਆਗੋ ਅਤੇ ਚਾਕਾਬੁਕੋ ਪ੍ਰਾਂਤਾਂ ਵਿੱਚ ਪਹਿਲਾਂ ਐਮਰਜੈਂਸੀ ਅਤੇ ਬਾਅਦ ਵਿੱਚ ਕਰਫਿਊ ਲਗਾ ਦਿੱਤਾ। ਇਸ ਤੋਂ ਇਲਾਵਾ ਵੀ ਪਿਉਏਂਟੇ ਆਲਟੋ ਅਤੇ ਸੈਨਤ ਬਰਨਾਰਡੋ ਵਿੱਚ ਕੁੱਝ ਖੇਤਰਾਂ ਵਿੱਚ ਕਰਫਿਊ ਲਗਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।