ਬਾਲ ਕਹਾਣੀ : ਦਾਦੀ ਮਾਂ

dadi ma

ਬਾਲ ਕਹਾਣੀ : ਦਾਦੀ ਮਾਂ

ਮੇਰੇ ਕੰਨੀਂ ਉਨ੍ਹਾਂ ਦੀਆਂ ਅਵਾਜ਼ਾਂ ਪੈਂਦੀਆਂ ਰਹਿੰਦੀਆਂ ਸੀ, ਕਿਉਂਕਿ ਮੇਰੀ ਤੇ ਉਨ੍ਹਾਂ ਦੀ ਕੰਧ ਸਾਂਝੀ ਸੀ ਦਾਦੀ ਮਾਂ ਦਾ ਕੱਦ ਛੋਟਾ ਸੀ, ਉਸਦੇ ਕੱਦ ਤੋਂ ਵੀ ਛੋਟੀ ਉਸਦੀ ਮੰਜੀ ਜਿਸ ਨੂੰ ਧੁੱਪ ’ਚ ਡਾਹ ਕੇ ਉਹ ਸਰਦੀਆਂ ’ਚ ਧੁੱਪ ਸੇਕਿਆ ਕਰਦੀ ਤੇ ਆਪਣੇ ਕੋਲ ਇੱਕ ਗੜਵਾ ਪਾਣੀ ਦਾ ਰੱਖ ਲੈਂਦੀ, ਜਦੋਂ ਵੀ ਉਸ ਨੂੰ ਤ੍ਰੇਹ ਲੱਗਦੀ, ਦੋ ਘੱੁਟ ਪਾਣੀ ਪੀ ਲੈਂਦੀ ਵਾਲ ਉਹਦੇ ਰੂੰਅ ਵਾਂਗ ਸਫ਼ੈਦ ਸਨ ਤੇ ਮੂੰਹ ’ਚ ਇੱਕ ਵੀ ਦੰਦ ਨਹੀਂ ਸੀ ਸਰੀਰ ’ਤੇ ਝੁਰੜੀਆਂ ਸੀ ਪਰ ਦਬਦਬਾ ਉਸਦਾ ਅਜੇ ਵੀ ਪਹਿਲਾਂ ਵਰਗਾ ਹੀ ਬਰਕਰਾਰ ਸੀ, ਜਿਵੇਂ ਕਦੇ ਜਵਾਨੀ ’ਚ ਰਿਹਾ ਹੋਵੇਗਾ ਨੂੰਹ ਉਸਦੀ ਕਾਫ਼ੀ ਤੇਜ਼-ਤਰਾਰ ਪਰ ਦੋਹਾਂ ’ਚ ਕਦੇ ਵੀ ਲੜਾਈ-ਝਗੜਾ ਨ੍ਹੀਂ ਹੁੰਦਾ ਸੀ।

ਅੱਜ ਦਾਦੀ ਮਾਂ ਕੁਝ ਉਦਾਸ ਸੀ ਉਜ ਤਾਂ ਭੈਣ ਤੇ ਭਾਈ ਦਾ ਰਿਸ਼ਤਾ ਹੀ ਕੁਝ ਅਜਿਹਾ ਹੁੰਦਾ ਹੈ ਕਿ ਉਸ ਰਿਸ਼ਤੇ ਅੱਗੇ ਬਾਕੀ ਸਾਰੇ ਰਿਸ਼ਤੇ ਫਿੱਕੇ ਜਿਹੇ ਲੱਗਦੇ ਹਨ ਪਰ ਉਸ ਰਿਸ਼ਤੇ ਨਾਲ ਵੱਖ-ਵੱਖ ਵਰਤਾਓ ਕਾਰਨ ਦਾਦੀ ਮਾਂ ਦਾ ਮਨ ਦੁਖੀ ਸੀ ਜੋ ਕੁਝ ਧੀ ਨੇ ਕਿਹਾ, ਉਸ ਨੂੰ ਸੋਚ ਕੇ ਹੀ ਦੁਖੀ ਸੀ ਉਹ ਬੇਟੇ ਨੂੰ ਸਮਝਾਉਣਾ ਤਾਂ ਚਾਹੁੰਦੀ ਸੀ ਪਰ ਸੋਚਦੀ ਸੀ ਕਿ ਕਿਤੇ ਉਸ ਨੂੰ ਬੁਰਾ ਨਾ ਲੱਗੇ? ਕੁਝ ਦਿਨ ਉਹ ਸੋਚਦੀ ਰਹੀ ਕਿ ਜੋ ਉਹ ਕਹਿਣਾ ਚਾਹੁੰਦੀ ਹੈ ਕਹੇ ਜਾਂ ਨਾ ਫਿਰ ਉਸ ਨੇ ਸੋਚਿਆ ਕਿ ਗੱਲ ਤਾਂ ਛੋਟੀ ਜਿਹੀ ਹੈ ਪਰ ਇਸ ਛੋਟੀ ਜਿਹੀ ਗੱਲ ਨਾਲ ਕਿਤੇ ਦਿਲਾਂ ’ਚ ਦੂਰੀਆਂ ਨਾ ਪੈਦਾ ਹੋ ਜਾਣ ਕਈ ਦਿਨ ਸੋਚਣ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਵਜ਼ੀਰ ਚੰਦ ਨਾਲ ਗੱਲ ਕਰਨ ਦਾ ਮਨ ਬਣਾ ਲਿਆ ਅੱਜ ਵਜੀਰ ਚੰਦ ਦੀ ਛੁੱਟੀ ਸੀ ਉਹ ਆ ਕੇ ਮਾਂ ਕੋਲ ਬੈਠ ਕੇ ਉਸਦਾ ਹਾਲ-ਚਾਲ ਪੁੱਛਣ ਲੱਗਾ ਮਾਂ ਨੇ ਕਿਹਾ, ‘ਵਜ਼ੀਰੇ! ਮੈਂ ਇੱਕ ਗੱਲ ਕਹਾਂ, ਬੁਰਾ ਤਾਂ ਨ੍ਹੀਂ ਮਨੇਂਗਾ?’

‘ਨਹੀਂ ਬੇਜੀ (ਉਹ ਮਾਂ ਨੂੰ ਬੇਜੀ ਕਹਿ ਕੇ ਬੁਲਾਉਂਦਾ ਸੀ), ਬੁਰਾ ਕਿਉਂ ਮਨੇਂਗਾ? ਕਹੋ ਨਾ ਜੋ ਵੀ ਕਹਿਣਾ ਹੈ ਮਾਂ ਦੀ ਗੱਲ ਦਾ ਕੋਈ ਬੁਰਾ ਮਨਾਉਂਦਾ ਹੈ?’ ‘ਪੁੱਤਰ ਇੱਕ ਘਰ ’ਚ ਦੋ ਧੀਆਂ ਨਾਲ ਵੱਖੋ-ਵੱਖ ਵਿਹਾਰ ਨਾ ਕਰਿਆ ਕਰ’ ਮਾਂ ਨੇ ਕਿਹਾ ਉਹ ਕਹਿੰਦਾ, ‘ਮੈਂ ਅਜਿਹਾ ਕੀ ਕੀਤਾ ਹੈ ਬੇਜੀ, ਜੋ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ?’

Children’s story: Grandmother ਬਾਲ ਕਹਾਣੀ : ਦਾਦੀ ਮਾਂ

ਉਹ ਕਹਿੰਦੀ, ‘ਵਜ਼ੀਰੇ! ਰੱਖੜੀ ਬੰਨ੍ਹਣ ਤਾਂ ਤੇਰੀ ਭੈਣ ਵੀ ਆਉਂਦੀ ਹੈ ਤੇ ਤੇਰੀ ਧੀ ਵੀ ਮੇਰੀ ਧੀ ਤੇਰੀ ਭੈਣ ਹੈ ਨਾ’ ‘ਹਾਂ ਬੇਜੀ! ਇਹ ਵੀ ਕੋਈ ਕਹਿਣ ਵਾਲੀ ਗੱਲ ਹੈ।’
‘ਤੇ ਤੇਰੀ ਧੀ ਅਨਾਮਿਕਾ ਨੇਕੇ (ਵਜ਼ੀਰ ਦਾ ਮੁੰਡਾ) ਦੀ ਭੈਣ ਹੈ’
‘ਹਾਂ ਬੇਜੀ’ ‘ਜਦੋਂ ਦੋਵੇਂ ਇਸ ਘਰ ਦੀਆਂ ਧੀਆਂ ਹਨ, ਇੱਕ ਬਾਪ ਦੀ ਭੈਣ ਤੇ ਇੱਕ ਬੇਟੇ ਦੀ, ਤਾਂ ਫਿਰ ਇਸ ਘਰ ’ਚ ਦੋਵਾਂ ਨੂੰ ਇੱਕ ਬਰਾਬਰ ਕਿਉਂ ਨਹੀਂ ਸਮਝਿਆ ਜਾਂਦਾ?’
‘ਪਰ ਬੇਜੀ, ਮੈਂ ਕੀ ਕੀਤਾ ਹੈ? ਮੈਂ ਤਾਂ ਭੈਣ ਤੇ ਜੀਜਾ ਜੀ ਦੀ ਬੜੀ ਇੱਜਤ ਕਰਦਾ ਹਾਂ’
‘ਹਾਂ! ਕਹਿਣ ਨੂੰ ਤਾਂ ਇੱਜਤ ਹੀ ਕਰਦੇ ਹੋ, ਪਰ ਕੀ ਉਸ ਤਰ੍ਹਾਂ ਜਿਵੇਂ ਆਪਣੀ ਧੀ ਦੀ ਕਰਦੇ ਹੋ?’
‘ਮੈਂ ਸਮਝਿਆ ਨਹੀਂ ਬੇਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ?’

‘ਬੇਟਾ, ਮੈਂ ਜਾਣਦੀ ਹਾਂ ਕਿ ਤੂੰ ਮੈਨੂੰ ਆਪਣੇ ਘਰ ’ਚ ਰੱਖਿਆ ਹੈ ਮੇਰਾ ਖਰਚ ਵੀ ਤੇਰੇ ’ਤੇ ਹੈ ਮੈਂ ਚਾਹੁੰਦੀ ਤਾਂ ਨਹੀਂ ਸੀ ਪਰ ਮੇਰਾ ਬੋਝ ਵੀ ਤੈਨੂੰ ਝੱਲਣਾ ਪੈ ਰਿਹਾ ਹੈ’
ਵਜ਼ੀਰ ਚੰਦ ਆਪਣਾ ਸਿਰ ਮਾਂ ਦੀ ਗੋਦ ’ਚ ਰੱਖ ਕੇ ਰੋਣ ਲੱਗਾ ਮਾਂ ਉਸਦੇ ਵਾਲਾਂ ਨੂੰ ਪਲੋਸ ਰਹੀ ਸੀ ਰੋਂਦਾ-ਰੋਂਦਾ ਵਜ਼ੀਰ ਚੰਦ ਕਹਿੰਦਾ, ‘ਬੇਜ਼ੀ! ਸਾਫ਼-ਸਾਫ਼ ਕਹੋ ਨਾ, ਮੇਰੇ ਤੋਂ ਕੀ ਗਲਤੀ ਹੋ ਗਈ ਹੈ ਮੈਨੂੰ ਸ਼ਰਮਿੰਦਾ ਨਾ ਕਰੋ’ ‘ਤਾਂ ਸੁਣ ਬੇਟਾ, ਉਸ ਨੇ ਕਿਹਾ, ਸਾਲ ’ਚ ਦੋ ਹੀ ਤਿਉਹਾਰ ਭੈਣਾਂ ਦੇ ਹੁੰਦੇ ਹਨ, ਇੱਕ ਰੱਖੜੀ ਤੇ ਦੂਜਾ ਟਿੱਕਾ ਜਦੋਂ ਭੈਣਾਂ ਬਿਨਾ ਕਿਸੇ ਸੱਦੇ ਤੋਂ ਪੇਕੇ ਆ ਜਾਂਦੀਆਂ ਨੇ, ਮੈਨੂੰ ਇਹ ਪਤੈ ਕਿ ਜੇਕਰ ਤੇਰੀ ਧੀ ਨੂੰ ਰੱਖੜੀ ਦੇ ਇੱਕ ਹਜ਼ਾਰ ਰੁਪਏ ਮਿਲਦੇ ਹਨ ਤਾਂ ਤੇਰੀ ਭੈਣ ਨੂੰ ਸਿਰਫ਼ ਸੌ ਇੰਨਾ ਜਿਆਦਾ ਫਰਕ ਕਿਉਂ ਬੇਟਾ? ਜੇਕਰ ਅਨਾਮਿਕਾ ਨੇਕੇ ਦੀ ਭੈਣ ਹੈ ਤਾਂ ਮਨਸਾ ਵੀ ਤੇਰੀ ਭੈਣ ਹੈ ਮਨਸਾ ਨਾਲ ਅਨਾਮਿਕਾ ਵਾਂਗ ਭਾਵੇਂ ਨਾ ਕਰ ਪਰ ਕੁਝ ਅਜਿਹਾ ਵੀ ਨਾ ਕਰ ਕਿ ਉਸ ਨੂੰ ਲੱਗੇ ਕਿ ਮੇਰਾ ਆਉਣਾ ਇਨ੍ਹਾਂ ਨੂੰ ਬੋਝ ਲੱਗਦੈ’

Children’s story: Grandmother ਬਾਲ ਕਹਾਣੀ : ਦਾਦੀ ਮਾਂ

‘ਕਿਉਂ ਬੇਜੀ, ਮਨਸਾ ਨੇ ਕੁਝ ਕਿਹੈ?’
‘ਨਹੀਂ ਅਜੇ ਤਾਂ ਕੁਝ ਨਹੀਂ ਕਿਹਾ, ਬੱਸ ਇਹੀ ਕਿਹਾ ਕਿ ਬੇਜੀ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਮੈਂ ਅੱਜ ਤੋਂ ਬਾਅਦ ਰੱਖੜੀ, ਟਿੱਕਾ ਡਾਕ ਰਾਹੀਂ ਭੇਜ ਦਿਆ ਕਰਾਂਗੀ ਤੁਸੀਂ ਕਦੇ-ਕਦੇ ਭਰਾ ਨਾਲ ਆ ਜਾਣਾ ਤੇ ਕੁਝ ਦਿਨ ਮੇਰੇ ਕੋਲ ਰਹਿ ਜਾਇਆ ਕਰਨਾ ਬੇਟਾ! ਮੈਂ ਇਸ ਉਮਰ ’ਚ ਧੀ ਦੇ ਘਰ ਜਾ ਕੇ, ਉਸ ਦੇ ਘਰ ਦਾ ਖਾਵਾਂ, ਕੀ ਮੈਂ ਚੰਗੀ ਲੱਗਾਂਗੀ?’
‘ਨਹੀਂ ਬੇਜੀ! ਤੁਸੀਂ ਕਿਤੇ ਨਹੀਂ ਜਾਓਗੇ ਮੈਂ ਤੁਹਾਡੇ ਮਨ ਦੀ ਗੱਲ ਸਮਝ ਗਿਆ ਅੱਜ ਤੋਂ ਬਾਅਦ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ’ ‘ਤਾਂ ਫਿਰ ਮੇਰੀ ਗੱਲ ਮੰਨ ਕੇ ਇਸ ਵਾਰ ਆਪਣੀ ਰੁੱਸੀ ਭੈਣ ਨੂੰ ਮਨਾ ਲਈਂ ਧੀਆਂ ਜੇਕਰ ਖੁਸ਼ ਰਹਿਣ ਤੇ ਖੁਸ਼ੀ-ਖੁਸ਼ੀ ਪੇਕਿਆਂ ਤੋਂ ਆਪਣੇ ਘਰ ਜਾਣ ਤਾਂ ਘਰ ’ਚ ਖੁਸ਼ਹਾਲੀ ਆਉਂਦੀ ਹੈ।’

Children’s story: Grandmother

ਰੱਖੜੀ ਤੋਂ ਦੋ ਦਿਨ ਪਹਿਲਾਂ ਹੀ ਵਜ਼ੀਰ ਚੰਦ ਆਪਣੀ ਭੈਣ ਤੇ ਜੀਜੇ ਨੂੰ ਮਨਾ ਕੇ ਘਰ ਲੈ ਆਇਆ ਤੇ ਕੱਪੜੇ, ਮਠਿਆਈਆਂ, ਪਿਆਰ ਆਦਿ ਦੇ ਕੇ ਉਸ ਨੂੰ ਖੁਸ਼ੀ-ਖੁਸ਼ੀ ਵਿਦਾ ਕੀਤਾ ਦਾਦੀ ਮਾਂ ਕੋਲ ਤਾਂ ਆਸ-ਪਾਸ ਦੇ ਲੋਕ ਵੀ ਆਪਣੀ ਸਮੱਸਿਆ ਲੈ ਕੇ ਨਿੱਤ ਆਇਆ ਕਰਦੇ ਸੀ ਤੇ ਉਹ ਜਿਵੇਂ-ਤਿਵੇਂ ਕਰਕੇ ਉਨ੍ਹਾਂ ਦੇ ਝਗੜਿਆਂ ਦਾ ਨਿਪਟਾਰਾ ਕਰਵਾ ਦਿੰਦੀ ਸਰਦੀਆਂ ’ਚ ਵਿਹੜੇ ਦੀਆਂ ਸਾਰੀਆਂ ਔਰਤਾਂ ਧੁੱਪ ਸੇਕਣ ਲਈ ਦਾਦੀ ਮਾਂ ਕੋਲ ਆ ਜਾਂਦੀਆਂ ਸਨ ਮੇਲਾ ਲੱਗਾ ਰਹਿੰਦਾ ਸੀ ਕੋਈ ਸਵੈਟਰ ਬੁਣਦੀ, ਕੋਈ ਸੇਵੀਆਂ ਬਣਾਉਂਦੀ, ਕੋਈ ਗੱਲਾਂ ਕਰਦੀ ਰਹਿੰਦੀ ਉੱਥੇ ਹੀ ਬੈਠੇ-ਬੈਠੇ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਸਮੱਸਿਆ ਹੱਲ ਹੋ ਜਾਂਦੀ ਕੰਮ ਦਾ ਕੰਮ ਹੋ ਜਾਂਦਾ, ਮਨੋਰੰਜਨ ਦਾ ਮਨੋਰੰਜਨ ਸਾਰੀਆਂ ਔਰਤਾਂ ਦੁਪਹਿਰ ਨੂੰ ਖਾਣਾ ਵੀ ਉੱਥੇ ਧੁੱਪ ’ਚ ਬਹਿ ਕੇ ਖਾਂਦੀਆਂ ਦਾਦੀ ਮਾਂ ਨੂੰ ਉਹ ਸਾਰੀਆਂ ਆਪਣੇ ਪਰਿਵਾਰ ਵਾਂਗ ਹੀ ਜਾਪਦੀਆਂ ਸਨ।

ਪਰ ਕੱਲ੍ਹ ਤੇ ਅੱਜ ’ਚ ਬਹੁਤ ਫਰਕ ਆ ਗਿਆ ਹੈ ਕੱਲ੍ਹ ਦਾਦੀ ਮਾਂ ਦਾ ਦੇਹਾਂਤ ਹੋ ਗਿਆ ਉਸਦੀ ਛੋਟੀ ਜਿਹੀ ਮੰਜੀ ਅੱਜ ਉੱਥੋਂ ਹਟਾ ਦਿੱਤੀ ਗਈ ਹੈ ਅੱਜ ਉੱਥੇ ਦਰੀ ਵਿਛਾ ਦਿੱਤੀ ਗਈ ਹੈ ਲੋਕ ਅਫ਼ਸੋਸ ਕਰ ਰਹੇ ਹਨ ਦਸ-ਬਾਰਾਂ ਦਿਨ ਬਾਅਦ ਸਾਰੇ ਰਿਸ਼ਤੇਦਾਰ ਆਪੋ-ਆਪਣੇ ਘਰ ਚਲੇ ਜਾਣਗੇ, ਉਦੋਂ ਇਸ ਖਾਲੀ ਜਗ੍ਹਾ ਦਾ ਸੁੰਨਾਪਣ ਕਿਹੋ-ਜਿਹਾ ਲੱਗੇਗਾ, ਉਸਦਾ ਜਿੰਨਾ ਅਹਿਸਾਸ ਹੁਣੇ ਤੋਂ ਮੈਨੂੰ ਹੋ ਰਿਹਾ ਹੈ, ਉਸ ਤੋਂ ਕਿਤੇ ਜਿਆਦਾ ਵਜ਼ੀਰੇ ਨੂੰ ਹੋਵੇਗਾ ਤੇ ਸਾਰੇ ਵਿਹੜੇ ਦੀਆਂ ਉਨ੍ਹਾਂ ਔਰਤਾਂ ਨੂੰ ਹੋਵੇਗਾ, ਜੋ ਇੱਕ ਪਰਿਵਾਰ ਵਾਂਗ ਦਾਦੀ ਮਾਂ ਦੇ ਆਲੇ-ਦੁਆਲ਼ੇ ਮਿਲ-ਬੈਠ ਕੇ ਸਰਦੀਆਂ ’ਚ ਧੁੱਪ ਸੇਕਦੀਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ