ਪੜ੍ਹੋ, ਵਿਧਾਨ ਸਭਾ ‘ਚ ਮੁੱਖ ਮੰਤਰੀ ਮਾਨ ਦਾ ਭਾਸ਼ਣ, ਕਾਂਗਰਸ ਤੇ ਭਾਜਪਾ ‘ਤੇ ਲਾਏ ਨਿਸ਼ਾਨੇ

Bhagwant Mann
ਸੜਕਾਂ ਰੋਕ ਕੇ ਲੋਕਾਂ ਨੂੰ ਬਿਨਾਂ ਵਜਾ ਖੱਜਲ-ਖੁਆਰ ਨਾ ਕਰੋ, ਲੋਕ ਤੁਹਾਡੇ ਖਿਲਾਫ ਹੋ ਜਾਣਗੇ : ਭਗਵੰਤ ਮਾਨ

ਪੜ੍ਹੋ ਵਿਧਾਨ ਸਭਾ ‘ਚ ਮੁੱਖ ਮੰਤਰੀ ਮਾਨ ਦਾ ਭਾਸ਼ਣ, ਕਾਂਗਰਸ ਤੇ ਭਾਜਪਾ ‘ਤੇ ਲਾਏ ਨਿਸ਼ਾਨੇ

ਚੰਡੀਗੜ੍ਹ। ‘ਆਪ’ ਵੱਲੋਂ ਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ। ਇਹ ਮਤਾ ਮੁੱਖ ਮੰਤਰੀ ਵੱਲੋਂ ਮਾਨ ਵੱਲੋਂ ਪੇਸ਼ ਕੀਤਾ ਗਿਆ। ਇਸ ਦੌਰਾਨ ਅਕਾਲੀ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਗਿਆ। ਜਿਕਰਯੋਗ ਹੈ ਕਿ ‘ਆਪ’ ਨੇ 22 ਸਤੰਬਰ ਨੂੰ ਵਿਸ਼ੇਸ਼ ਇਜਲਾਸ ਬੁਲਾ ਕੇ ਵਿਸ਼ਵਾਸ ਮਤ ਸਾਬਤ ਕਰਨ ਦੀਆਂ ਤਿਆਰੀਆਂ ਕੀਤੀਆਂ ਸਨ, ਪਰ 92 ਵਿਧਾਇਕ ਹੋਣ ਦੇ ਬਾਵਜੂਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰਾਹਿਤ ਨੇ ਇਸ ਨੂੰ ਗੈਰ-ਸੰਵਿਧਾਨਕ ਦੱਸਦਿਆਂ ਮਨਜ਼ੂਰੀ ਨਹੀਂ ਦਿੱਤੀ।

ਇਸ ਤੋਂ ਬਾਅਦ ‘ਆਪ’ ਨੇ ਆਪਣੀ ਯੋਜਨਾ ’ਚ ਫੇਰਬਦਲ ਕਰਦੇ ਹੋਏ ਜੀਐੱਸਟੀ, ਬਿਜਲੀ ਅਤੇ ਪਰਾਲੀ ਦੇ ਮੁੱਦੇ ’ਤੇ 27 ਸਤੰਬਰ ਨੂੰ ਸੈਸ਼ਨ ਬੁਲਾਉਣ ਦੀ ਤਿਆਰੀ ਕਰ ਲਈ ਸੀ। ਮਤਾ ਪੇਸ਼ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਸ਼ਨ ਸ਼ੁਰੂ ਹੋਇਆ।

ਮੁੱਖ ਮੰਤਰੀ ਮਾਨ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਇਹ ਵਿਸ਼ਵਾਸ ਦਾ ਮੱਤ ਹੈ। ਪੌਣੇ 3 ਕਰੋੜ ਲੋਕਾਂ ਨੂੰ ਸਾਡੇ ’ਤੇ ਵਿਸ਼ਵਾਸ ਹੈ। ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਉਮੀਦ ਸੀ ਕਿ ਸਾਡਾ ਸਾਥ ਦੇਣਗੇ। ਕਿਉਂਕਿ ਇਹਨਾਂ ਦੀ ਸਰਕਾਰਾਂ ਵੀ ਤੋੜੀਆਂ ਗਈਆਂ ਹਨ। ਕਾਂਗਰਸ ਪੰਜਾਬ ’ਚ ਆਪਰੇਸ਼ਨ ਲੋਟਸ ਦਾ ਸਮਰਥਨ ਕਰ ਰਹੇ ਹਨ। ਮੁੱਖ ਮੰਤਰੀ ਮਾਨੇ ਨੇ ਕਿਹਾ ਕਿ ਸਭ ਨੂੰ ਵਿਰੋਧ ਦਾ ਹੱਕ ਹੈ। ਜੇ ਉਹ ਵਿਰੋਧ ’ਚ ਹਨ ਤਾਂ ਵਿਰੋਧ ’ਚ ਵੋਟ ਪਾ ਦੇਣ।

ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਰਲੇ ਹੋਏ ਹਨ। ਮਾਨ ਨੇ ਕਾਂਗਰਸ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜਿਸ ਦਿਨ ਸੈਸ਼ਨ ਦੇ ਖਿਲਾਫ਼ ਕਾਂਗਰਸ ਨੇ ਚਿੱਠੀ ਲਿਖੀ, ਵੁਸ ਦਿਨ ਹੀ ਗੋਆ ’ਚ 8 ਵਿਧਾਇਕ ਪਲਟ ਗਏ। ਭਾਰਤ ਜੋੜੋ ਦੀ ਗੱਲ ਕਰਦੇ ਹਨ, ਰਾਜਸਥਾਨ ਸੰਭਾਲਿਆ ਨਹੀਂ ਜਾ ਰਿਹਾ ਹੈ। ਮਾਨ ਨੇ ਪ੍ਰਤਾਪ ਸਿੰਘ ਬਾਜਵਾ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸਾਨੂੰ ਲੱਗਦਾ ਕਿ ਸਾਡੇ ਨਾਲੋਂ ਪ੍ਰਤਾਪ ਬਾਜਵਾ ਨੂੰ ਚਿੰਤਾ ਹੈ ਕਿ ਸਾਡਾ ਮੁੱਲ ਨਹੀਂ ਪੈ ਰਿਹਾ ਹੈ। ਇਹਨਾਂ ਨੂੰ ਵੱਡੀ ਕੁਰਸੀ ਨਹੀਂ ਮਿਲੀ ਤਾਂ ਸਾਡਾ ਕੀ ਕਸੂਰ ਹੈ। 2020 ’ਚ ਦਿੱਲੀ ’ਚ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜੇ ਮੇਰੇ ਕੰਮ ਚੰਗੇ ਲੱਗੇ ਤਾਂ ਵੋਟ ਪਾ ਕਿਓ, ਇਹ ਗੱਲ ਜਿਗਰੇ ਵਾਲਾ ਹੀ ਆਖ ਸਕਦਾ ਹੈ।

ਇੱਥੇ ਤਾਂ ਇੱਕ ਹੋਰ ਵੀ ਚੱਲਦਾ ਹੈ। ਮਾਨ ਨੇ ਹੋਰ ਸੂਬਿਆਂ ਦੀ ਗੱਲ ਕਰਦਿਆਂ ਆਖਿਆ ਕਿ ਮੱਧ ਪ੍ਰਦੇਸ਼ ’ਚ ਭਾਜਪਾ ਸਰਕਾਰ ਨਹੀਂ ਸੀ ਭਾਜਪਾ ਨੇ ਅਸਤੀਫ਼ੇ ਦਵਾ ਆਪਣੀ ਸਰਕਾਰ ਬਣਾ ਦਿੱਤੀ। ਅੱਜ ਕਾਂਗਰਸ ਦੇ ਵਿਧਾਇਕ ਉਸ ਪਾਰਟੀ ਦੇ ਹੱਕ ’ਚ ਭੁਗਤ ਰਹੇ ਹਨ, ਜਿਹੜੀ ਪਾਰਟੀ ਇਹਨਾਂ ਦੀ ਸਰਕਾਰਾਂ ਤੋੜ ਰਹੀ ਹੈ। ਸਾੜੇ ਵਿਧਾਇਕਾਂ ਨੂੰ ਫੋਨ ਕਰਕੇ ਇਹ ਸੌਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਨ ਨੇ ਆਖਿਆ ਕਿ ਮਿਰਗ ਤ੍ਰਿਸ਼ਣਾ ਦਾ ਸ਼ਿਕਾਰ ਹੋ ਗਈ ਹੈ ਭਾਜਪਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ