Vidhan Sabha session Live updates : ‘ਆਪ’ ਵੱਲੋਂ ਭਰੋਸਗੀ ਦਾ ਮਤਾ ਪੇਸ਼, ਕਾਂਗਰਸ ਵਿਧਾਇਕਾਂ ਨੂੰ ਕੱਢਿਆ ਬਾਹਰ

Vidhan Sabha

Vidhan Sabha session Live updates : ‘ਆਪ’ ਵੱਲੋਂ ਭਰੋਸਗੀ ਦਾ ਮਤਾ ਪੇਸ਼, ਕਾਂਗਰਸ ਵਿਧਾਇਕਾਂ ਨੂੰ ਕੱਢਿਆ ਬਾਹਰ, ਜਾਣੋਂ ਹੋਰ Live Updates

ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੀ ਪਹਿਲੇ ਦਿਨ ਦੀ ਕਾਰਵਾਈ ਖੂਬ ਹੰਗਾਮਾ ਹੋਇਆ। ਕਾਂਗਰਸ ਵਲੋਂ ਸਦਨ ਵਿਚ ਪੰਜਾਬ ਸਰਕਾਰ ਦਾ ਜੰਮ ਕੇ ਵਿਰੋਧ ਕੀਤਾ ਗਿਆ ਹੈ। ਵਿਰੋਧ ਦੇ ਚਲਦਿਆਂ ਵਿਧਾਨ ਸਭਾ ਸਪੀਕਰ ਵੱਲੋਂ ਕਾਂਗਰਸ ਦੇ ਵਿਧਾਇਕ ਨੇਮ ਕੀਤੇ ਗਏ ਹਨ। ਮਾਰਦਲ ਨੂੰ ਆਦੇਸ਼ ਦੇ ਕੇ ਕਾਂਗਰਸ ਵਿਧਾਇਕਾਂ ਨੂੰ ਬਾਹਰ ਕੱਢਣ ਦੇ ਆਦੇਸ਼ ਦਿੱਤੇ ਗੲ ਹਨ। ਕਾਂਗਰਸ ਦੇ ਵਿਧਾਇਕ ਅੱਜ ਦੇ ਦਿਨ ਲਈ ਮੁਲਵਤੀ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਹਾਊਸ ਲੂੰ ਮੁੜ 10 ਮਿੰਟ ਲਈ ਸਥਾਪਿਤ ਕਰ ਦਿੱਤਾ ਗਿਆ। 10 ਮਿੰਟ ਸਥਾਗਿਤ ਕਰਨ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ ਤਾਂ ‘ਆਪ’ ਵੱਲੋਂ ਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ।

ਇਹ ਮਤਾ ਮੁੱਖ ਮੰਤਰੀ ਵੱਲੋਂ ਮਾਨ ਵੱਲੋਂ ਪੇਸ਼ ਕੀਤਾ ਗਿਆ। ਇਸ ਦੌਰਾਨ ਅਕਾਲੀ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਗਿਆ। ਜਿਕਰਯੋਗ ਹੈ ਕਿ ‘ਆਪ’ ਨੇ 22 ਸਤੰਬਰ ਨੂੰ ਵਿਸ਼ੇਸ਼ ਇਜਲਾਸ ਬੁਲਾ ਕੇ ਵਿਸ਼ਵਾਸ ਮਤ ਸਾਬਤ ਕਰਨ ਦੀਆਂ ਤਿਆਰੀਆਂ ਕੀਤੀਆਂ ਸਨ, ਪਰ 92 ਵਿਧਾਇਕ ਹੋਣ ਦੇ ਬਾਵਜੂਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰਾਹਿਤ ਨੇ ਇਸ ਨੂੰ ਗੈਰ-ਸੰਵਿਧਾਨਕ ਦੱਸਦਿਆਂ ਮਨਜ਼ੂਰੀ ਨਹੀਂ ਦਿੱਤੀ। ਇਸ ਤੋਂ ਬਾਅਦ ‘ਆਪ’ ਨੇ ਆਪਣੀ ਯੋਜਨਾ ’ਚ ਫੇਰਬਦਲ ਕਰਦੇ ਹੋਏ ਜੀਐੱਸਟੀ, ਬਿਜਲੀ ਅਤੇ ਪਰਾਲੀ ਦੇ ਮੁੱਦੇ ’ਤੇ 27 ਸਤੰਬਰ ਨੂੰ ਸੈਸ਼ਨ ਬੁਲਾਉਣ ਦੀ ਤਿਆਰੀ ਕਰ ਲਈ ਸੀ।

ਅੱਜ ਦੇ ਸੈਸ਼ਨ ’ਚ ਹੁਣ ਤੱਕ ਕੀ ਹੋਇਆ

ਸੈਸ਼ਨ ਦੀ ਸ਼ੁਰੂਵਾਤ ’ਚ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿਧਾਨ ਸਭਾ ’ਚ ਨਿਰਮਲ ਸਿੰਘ ਕਾਹਲੋਂ, ਸਾਬਕਾ ਸਪੀਕਰ ਤੇ ਸਾਬਕਾ ਮੰਤਰੀ, ਡਾ. ਧਰਮਬੀਰ ਅਗਨੀਹੋਤਰੀ ਸਾਬਕਾ ਐਮਐਲਏ, ਪਦਮਸ਼੍ਰੀ ਜਗਜੀਤ ਸਿੰਘ ਹਾਰਾ ਪ੍ਰਗਤੀਸ਼ੀਲ ਕਿਸਾਨ ਤੇ ਕਿਸ਼ਨ ਦੇਵ ਖੋਸਲ ਪ੍ਰਸਿੱਧ ਸਮਾਜ ਸੇਵਕ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ।

  • ਕਾਂਗਰਸ ਜ਼ੀਰੋ ਕਾਲ ਨੂੰ ਲੈ ਹੰਗਾਮਾ ਕਰ ਰਹੀ ਹੈ
  • ਮੈਨੂੰ ਕਾਰਵਾਈ ਲਈ ਮਜਬੂਰ ਨਾ ਕਰੋ : ਸਪੀਕਰ
  • ਅਕਾਲੀ ਦਲ ਚੁਪ ਕਰਕੇ ਬੈਠੇ ਹਨ
  • ਭਰੋਸਗੀ ਦਾ ਮਤਾ ਕਿਉਂ ਲੈ ਕੇ ਆਇਆ ਜਾ ਰਿਹਾ ਹੈ : ਪ੍ਰਤਾਪ ਬਾਜਵਾ
  • ਰਾਜਪਾਲ ਵਲੋਂ ਜਦੋ ਮਤੇ ਨੂੰ ਗਲਤ ਕਰਾਰ ਦਿੱਤਾ ਗਿਆ ਸੀ ਤਾਂ ਅੱਜ ਭਰੋਸਗੀ ਮਤਾ ਕਿਵੇਂ ਆਏਗਾ
  • ਰਾਜਪਾਲ ਦੀ ਗਰਿਮਾ ਨੂੰ ਚੈਲੇਂਜ ਕਰਨ ਦੀ ਕੋਸ਼ਿਸ਼
  • ਕਿਹੜੀ ਪਾਕਿਸਤਾਨ ਨਾਲ ਜੰਗ ਸ਼ੁਰੂ ਹੋ ਗਈ ਸੀ ਕਿ ਤੁਸੀਂ ਇਹਨਾਂ ਜਲਦੀ ਸੈਸ਼ਨ ਕਰ ਰਹੇ ਹੋ
  • ਭਰੋਸਗੀ ਮਤਾ ਪੇਸ਼ ਕਰਨਾ ਗਲਤ ਹੈ, ਇਹ ਨਿਯਮਾਂ ਅਨੁਸਾਰ ਨਹੀਂ ਹੈ।
  • ਹਾਊਸ 15 ਮਿੰਟ ਲਈ ਸਥਗਿਤ
  • ਸਦਨ ਵਿੱਚ ਹੰਗਾਮੇ ਦੌਰਾਨ ਵੈਲ ਚ ਗਏ ਕਾਂਗਰਸ ਦੇ ਵਿਧਾਇਕ
  • ਕਾਂਗਰਸ ਦੇ ਸਾਰੇ ਵਿਧਾਇਕ ਨੇਮ ਕੀਤੇ ਗਏ
  • ਕਾਂਗਰਸ ਦੇ ਵਿਧਾਇਕਾਂ ਨੂੰ ਬਾਹਰ ਕਢਣ ਦੇ ਆਦੇਸ਼
  • ਸਦਨ ਦਾ ਸਮਾਂ ਖ਼ਰਾਬ ਕੀਤਾ, ਚੇਅਰ ਦੀ ਤੌਹੀਨ ਕੀਤੀ ਗਈ ਹੈ।
  • ਕਾਂਗਰਸ ਦੇ ਵਿਧਾਇਕਾਂ ਨੂੰ ਅੱਜ ਦੇ ਦਿਨ ਲਈ ਮੁਅੱਤਲ
  • ਹਾਊਸ 10 ਮਿੰਟ ਲਈ ਮੁਅੱਤਲ
  • 15 ਮਿੰਟ ਲਈ ਸਦਨ ਮੁੜ ਸਥਾਗਿਤ
  • ਹਾਊਸ ਤੋਂ ਕਾਂਗਰਸੀ ਵਿਧਾਇਕਾਂ ਨੂੰ ਬਾਹਰ ਕਢਣ ਦੇ ਮੁੜ ਆਦੇਸ਼
  • ਭਰੋਸਗੀ ਦਾ ਮਤਾ ਪੇਸ਼
  • ਮੁੱਖ ਮੰਤਰੀ ਵਲੋਂ ਪੇਸ਼ ਕੀਤਾ ਗਿਆ ਮਤਾ
  • ਅਕਾਲੀ ਅਤੇ ਬਹੁਜਨ ਪਾਰਟੀ ਦੇ ਵਿਧਾਇਕ ਵਲੋਂ ਨਹੀਂ ਕੀਤਾ ਗਿਆ ਵਿਰੋਧ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ