CSK Vs KKR : ਚੈੱਨਈ ਨੇ ਦਿੱਤਾ ਕਲਕੱਤਾ ਨੂੰ 145 ਦਾ ਟੀਚਾ

ਚੈੱਨਈ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ (CSK Vs KKR) ਸੁਪਰ ਸੰਡੇ ਦਾ ਦੂਜਾ ਮੁਕਾਬਲਾ ਚੈੱਨਈ ਸੁਪਰਕਿੰਗਸ ਅਤੇ ਕਲਕੱਤਾ ਨਾਈਟ ਰਾਇਡਰਸ ਦਰਮਿਆਣ ਚੇਪਾਕ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਚੈੱਨਈ ਸੁਪਰਕਿੰਗਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਹੈ।

ਟੀਮ ਨੇ 19 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 135 ਦੌੜਾਂ ਬਣਾ ਲਈਆਂ ਹਨ। ਸ਼ਿਵਮ ਦੁਬੇ ਅਤੇ ਰਵਿੰਦਰ ਜਡੇਜਾ ਕ੍ਰੀਜ ’ਤੇ ਹਨ। ਦੋਵਾਂ ਦਰਮਿਆਣ ਅਰਧਸੈਂਕੜੇ ਵਾਲੀ ਸਾਂਝੇਦਾਰੀ ਹੋ ਚੁੱਕੀ ਹੈ। ਸ਼ਿਵਮ ਦੁਬੇ ਦਰੀਅਰ ਦੇ 7ਵੇਂ ਅਰਧਸੈਂਕੜੇ ਵੱਲ ਵੱਧ ਰਹੇ ਹਨ। ਸੁਨੀਲ ਨਰੇਨ ਨੇ ਅੰਬਾਤੀ ਰਾਇਡੂ ਅਤੇ ਮੋਈਨ ਅਲੀ ਨੂੰ ਬੋਲਡ ਕੀਤਾ। ਸ਼ਾਰਦੁਲ ਠਾਕੁਰ ਨੇ ਡੇਵੋਨ ਕਾਨਵੇ ਨੂੰ ਦੀ ਵਿਕਟ ਹਾਸਲ ਕੀਤੀ। ਅਜਿੰਕਿਆ ਰਹਾਣੇ 16 ਦੌੜਾਂ ਬਣਾ ਕੇ ਆਉਟ ਹੋਏ। ਉਨ੍ਹਾਂ ਨੂੰ ਵਰੂਣ ਚਕਰਵਤੀ ਨੇ ਜੇਸਨ ਰਾਏ ਹੱਥੋਂ ਕੈਚ ਕਰਵਾਇਆ। ਇਹ ਵਰੂਣ ਦੀ ਦੂਜੀ ਵਿਕਟ ਹੈ। ਉਨ੍ਹਾਂ ਨੂੰ ਰਿਤੂਰਾਜ ਗਾਇਕਵਾੜ 17 ਨੂੰ ਵੀ ਆਉਟ ਕੀਤਾ।

ਇਸ ਤਰ੍ਹਾਂ ਡਿੱਗੀਆਂ ਚੈੱਨਈ ਦੀਆਂ ਵਿਕਟਾਂ…. | CSK Vs KKR

  1. ਪਹਿਲੀ : ਚੌਥੇ ਓਵਰ ਦੀ ਤੀਜੀ ਗੇਂਦ ’ਤੇ ਵਰੂਣ ਚਕਰਵਤੀ ਨੇ ਰਿਤੁਰਾਤ ਗਾਇਕਵਾੜ ਨੂੰ ਵੈਭਵ ਅਰੋਰਾ ਹੱਥੋਂ ਕੈਚ ਕਰਵਾਇਆ।
  2. ਦੂਜੀ : 8ਵੇਂ ਓਵਰ ਦੀ ਆਖਿਰੀ ਗੇਂਦ ’ਤੇ ਵਰੁਣ ਚਕਰਵਤੀ ਨੇ ਅਜਿੰਕੀਆ ਰਹਾਣੇ ਨੂੰ ਜੇਸਨ ਰਾਏ ਹੱਥੋਂ ਕੈਚ ਕਰਾਇਆ।
  3. ਤੀਜੀ : 10ਵੇਂ ਓਵਰ ਦੀ ਤੀਜੀ ਗੇਂਦ ’ਤੇ ਸ਼ਾਰਦੁਲ ਠਾਕੁਰ ਨੇ ਸ਼ਾਟ ਪਿੱਚ ਗੇਂਦ ਸੁੱਟੀ। ਡੇਵੋਨ ਕਾਨਵੇ ਡੀਪ ਸਕਵੇਅਰ ਲੈਗ ’ਤੇ ਕੈਚ ਆਉਟ ਹੋ ਗਏ।
  4. ਚੌਥੀ : 11ਵੇਂ ਓਵਰ ਦੀ ਪਹਿਲੀ ਗੇਂਦ ਸੁਨੀਲ ਨਰੇਨ ਨੇ ਗੁਡ ਲੈਂਥ ਸੁੱਟੀ। ਅੰਬਾਤੀ ਰਾਇਡੂ ਸਵੀਪ ਕਰਨ ਗਏ, ਪਰ ਬੋਲਡ ਹੋ ਗਏ।
  5. ਪੰਜਵੀਂ : 11ਵੇਂ ਓਵਰ ਦੀ ਆਖਿਰੀ ਗੇਂਦ ’ਤੇ ਸੁਨੀਲ ਨਰੇਨ ਨੇ ਮੋਈਨ ਅਲੀ ਨੂੰ ਬੋਲਡ ਕਰ ਦਿੱਤਾ।

10 ਗੇਂਦਾਂ ’ਚ ਚੈੱਨਈ ਨੇ ਗੁਆਇਆਂ 3 ਵਿਕਟਾਂ | CSK Vs KKR

ਪਾਵਰਪਲੇ ‘ਚ ਚੰਗੀ ਸ਼ੁਰੂਆਤ ਤੋਂ ਬਾਅਦ ਚੇਨਈ ਨੇ 11 ਓਵਰਾਂ ‘ਚ 5 ਵਿਕਟਾਂ ਗੁਆ ਦਿੱਤੀਆਂ। ਟੀਮ ਨੇ ਸਿਰਫ਼ 10 ਗੇਂਦਾਂ ‘ਚ 3 ਵਿਕਟਾਂ ਗੁਆ ਦਿੱਤੀਆਂ। ਸ਼ਾਰਦੁਲ ਠਾਕੁਰ ਨੇ 10ਵੇਂ ਓਵਰ ਦੀ ਤੀਜੀ ਗੇਂਦ ‘ਤੇ ਡੇਵੋਨ ਕੌਨਵੇ ਨੂੰ ਕੈਚ ਆਊਟ ਕਰਵਾ ਦਿੱਤਾ। ਫਿਰ ਅਗਲੇ ਹੀ ਓਵਰ ਦੀ ਪਹਿਲੀ ਅਤੇ ਆਖਰੀ ਗੇਂਦ ‘ਤੇ ਸੁਨੀਲ ਨਾਰਾਇਣ ਨੇ ਅੰਬਾਤੀ ਰਾਇਡੂ ਅਤੇ ਮੋਇਨ ਅਲੀ ਨੂੰ ਬੋਲਡ ਕਰ ਕੇ ਚੇਨਈ ਨੂੰ ਪੰਜਵਾਂ ਝਟਕਾ ਦਿੱਤਾ।

ਇਹ ਵੀ ਪੜ੍ਹੋ : ਗਿਆਸਪੁਰਾ ’ਚ ਜ਼ਹਿਰੀਲਾ ਧੂੰਆਂ ਫੈਲਣ ਨਾਲ ਕਈ ਲੋਕਾਂ ਦੀ ਹਾਲਤ ਵਿਗੜੀ