ਮਾਨਸਿਕਤਾ ਦੀਆਂ ਜ਼ੰਜੀਰਾਂ

ਮਾਨਸਿਕਤਾ ਦੀਆਂ ਜ਼ੰਜੀਰਾਂ

ਇੱਕ ਆਦਮੀ ਕਿਤੋਂ ਲੰਘ ਰਿਹਾ ਸੀ, ਉਸ ਨੇ ਸੜਕ ਕਿਨਾਰੇ ਬੰਨੇ੍ਹ ਹਾਥੀਆਂ ਨੂੰ ਦੇਖਿਆ ਤੇ ਰੁਕ ਗਿਆ ਉਸ ਨੇ ਦੇਖਿਆ ਕਿ ਹਾਥੀਆਂ ਦੇ ਅਗਲੇ ਪੈਰਾਂ ’ਚ ਇੱਕ ਰੱਸੀ ਬੰਨ੍ਹੀ ਹੋਈ ਹੈ ਉਸ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਹਾਥੀ ਵਰਗੇੇ ਵੱਡੇ ਜੀਵ ਨੂੰ ਲੋਹੇ ਦੀਆਂ ਜੰਜ਼ੀਰਾਂ ਦੀ ਥਾਂ ਬੱਸ ਇੱਕ ਛੋਟੀ ਜਿਹੀ ਰੱਸੀ ਨਾਲ ਬੰਨਿ੍ਹਆ ਹੋਇਆ ਹੈ ਇਹ ਸਪੱਸ਼ਟ ਸੀ ਕਿ ਹਾਥੀ ਜਦ ਚਾਹੁੰਦੇ ਆਪਣੇ ਬੰਧਨ ਤੋੜ ਕੇ ਕਿਤੇ ਵੀ ਜਾ ਸਕਦੇ ਸਨ ਪਰ ਕਿਸੇ ਵਜ੍ਹਾ ਨਾਲ ਉਹ ਅਜਿਹਾ ਨਹੀਂ ਕਰ ਰਹੇ ਸਨ

ਉਸ ਨੇ ਨੇੜੇ ਖੜੇ੍ਹ ਮਹਾਵਤ ਤੋਂ ਪੁੱਛਿਆ ਕਿ ਭਲਾ ਇਹ ਹਾਥੀ ਕਿਵੇਂ ਸ਼ਾਂਤੀ ਨਾਲ ਖੜ੍ਹਾ ਹੈ ਤੇ ਭੱਜਣ ਦੀ ਕੋਸ਼ਿਸ਼ ਨਹੀਂ ਕਰ ਰਿਹਾ? ਮਹਾਵਤ ਨੇ ਕਿਹਾ, ‘‘ਇਨ੍ਹਾਂ ਹਾਥੀਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਇਨ੍ਹਾਂ ਰੱਸੀਆਂ ਨਾਲ ਬੰਨਿ੍ਹਆ ਜਾਂਦਾ ਸੀ, ਉਸ ਸਮੇਂ ਇਨ੍ਹਾਂ ’ਚ ਐਨੀ ਤਾਕਤ ਨਹੀਂ ਹੁੰਦੀ ਸੀ ਕਿ ਇਸ ਬੰਧਨ ਨੂੰ ਤੋੜ ਦੇਣ ਵਾਰ-ਵਾਰ ਕੋਸ਼ਿਸ਼ ਕਰਨ ’ਤੇ ਵੀ ਰੱਸੀ ਨਾ ਤੋੜ ਸਕਣ ਕਾਰਨ ਇਨ੍ਹਾਂ ਨੂੰ ਹੌਲ਼ੀ-ਹੌਲ਼ੀ ਯਕੀਨ ਹੁੰਦਾ ਜਾਂਦਾ ਹੈ ਕਿ ਇਨ੍ਹਾਂ ਰੱਸੀਆਂ ਨੂੰ ਨਹੀਂ ਤੋੜ ਸਕਦੇ ਤੇ ਵੱਡੇ ਹੋਣ ’ਤੇ ਵੀ ਉਨ੍ਹਾਂ ਦਾ ਇਹ ਯਕੀਨ ਬਣਿਆ ਰਹਿੰਦਾ ਹੈ,

ਇਸ ਲਈ ਇਹ ਕਦੇ ਇਸ ਨੂੰ ਤੋੜਨ ਦਾ ਯਤਨ ਹੀ ਨਹੀਂ ਕਰਦੇ’’ ਆਦਮੀ ਹੈਰਾਨੀ ’ਚ ਪੈ ਗਿਆ ਕਿ ਇਹ ਤਾਕਤਵਰ ਜਾਨਵਰ ਸਿਰਫ਼ ਇਸ ਲਈ ਆਪਣਾ ਬੰਧਨ ਨਹੀਂ ਤੋੜ ਸਕਦੇ, ਕਿਉਂਕਿ ਉਹ ਇਸ ਗੱਲ ’ਚ ਯਕੀਨ ਕਰਦੇ ਹਨ ਇਨ੍ਹਾਂ ਹਾਥੀਆਂ ਵਾਂਗ ਹੀ ਸਾਡੇ ਵਰਗੇ ਕਿੰਨੇ ਲੋਕ ਸਿਰਫ਼ ਪਹਿਲਾਂ ਮਿਲੀ ਅਸਫ਼ਲਤਾ ਕਾਰਨ ਇਹ ਮੰਨ ਬੈਠਦੇ ਹਨ ਕਿ ਹੁਣ ਸਾਡੇ ਤੋਂ ਇਹ ਕੰਮ ਹੋ ਹੀ ਨਹੀਂ ਸਕਦਾ ਤੇ ਆਪਣੀਆਂ ਹੀ ਬਣਾਈਆਂ ਹੋਈਆਂ ਮਾਨਸਿਕ ਜ਼ੰਜੀਰਾਂ ’ਚ ਜਕੜੇ ਪੂਰਾ ਜੀਵਨ ਗੁਜ਼ਾਰ ਦਿੰਦੇ ਹਨ ਯਾਦ ਰੱਖੋ ਅਸਫ਼ਲਤਾ ਜੀਵਨ ਦਾ ਇੱਕ ਹਿੱਸਾ ਹੈ ਤੇ ਲਗਾਤਾਰ ਯਤਨ ਕਰਨ ਨਾਲ ਹੀ ਸਫ਼ਲਤਾ ਮਿਲਦੀ ਹੈ ਜੇਕਰ ਤੁਸੀਂ ਵੀ ਅਜਿਹੇ ਕਿਸੇ ਬੰਧਨ ’ਚ ਬੱਝੇੇ ਹੋ ਜੋ ਤੁਹਾਨੂੰ ਆਪਣੇ ਸੁਫ਼ਨੇ ਸੱਚ ਕਰਨ ਤੋਂ ਰੋਕ ਰਿਹਾ ਹੈ ਤਾਂ ਉਸ ਨੂੰ ਤੋੜ ਦਿਓ ਤੁਸੀਂ ਹਾਥੀ ਨਹੀਂ ਇਨਸਾਨ ਹੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ