ਭਾਰਤ-ਚੀਨ ਫੌਜਾਂ ਦੀ ਵਾਪਸੀ

India-China Sachkahoon

ਭਾਰਤ-ਚੀਨ ਫੌਜਾਂ ਦੀ ਵਾਪਸੀ

ਆਖ਼ਰ ਗੋਗਰਾ ਹਾਟਸਪ੍ਰਿੰਗ (ਪੈਟ੍ਰੋÇਲੰਗ ਪਿੱਲਰ 15) ਤੋਂ ਭਾਰਤ ਤੇ ਚੀਨ ਦੀਆਂ ਫੌਜਾਂ ਪਿਛਾਂਹ ਹਟ ਗਈਆਂ ਇਸ ਸਬੰਧੀ 16ਵੇਂ ਦੌਰ ਦੀ ਮੀਟਿੰਗ 8 ਸਤੰਬਰ ਨੂੰ ਹੋਈ ਸੀ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਸੀ ਚੀਨ ਦੇ ਰੱਖਿਆ ਮੰਤਰਾਲੇ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਬਿਆਨ ਜਾਰੀ ਕੀਤਾ ਸੀ ਅਸਲ ’ਚ 2020 ’ਚ ਗਲਵਾਨ ਘਾਟੀ ’ਚ ਪੈਗੋਂਗ ਝੀਲ ’ਚ ਹੋਈ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਟਕਰਾਅ ਦੇ ਹਾਲਾਤ ਬਣੇ ਹੋਏ ਸਨ ਚੀਨ ਵੱਲੋਂ ਅਮਲੀ ਤੌਰ ’ਤੇ ਕੁਝ ਕਰਨ ਦੀ ਬਜਾਇ ਮਾਮਲੇ ਨੂੰ ਲਟਕਾਇਆ ਜਾ ਰਿਹਾ ਸੀ ਭਾਰਤ ਸਰਕਾਰ ਖਾਸ ਕਰਕੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਸ ਬਾਰੇ ਸਪੱਸ਼ਟ ਕਿਹਾ ਸੀ ਕਿ ਚੀਨ ਭਾਰਤ ਨਾਲ ਕੀਤੇ ਸਮਝੌਤਿਆਂ ਦੀ ਉਲੰਘਣਾ ਕਰ ਰਿਹਾ ਹੈ

ਇਹੀ ਕਾਰਨ ਹੈ ਕਿ ਮਾਮਲਾ ਕਿਨਾਰੇ ਲੱਗਣ ’ਚ ਦੋ ਸਾਲਾਂ ਦਾ ਸਮਾਂ ਲੱਗ ਗਿਆ ਭਾਵੇਂ ਭਾਰਤ ਨੇ ਆਪਣੇ ਸਖਤ ਤੇ ਸੰਤੁਲਿਤ ਰੁਖ ਕਾਰਨ ਚੀਨ ਸਾਹਮਣੇ ਆਪਣੀ ਬਰਾਬਰੀ ਦਾ ਸਨਮਾਨ ਕਾਇਮ ਰੱਖਣ ’ਚ ਕਾਮਯਾਬੀ ਹਾਸਲ ਕੀਤੀ ਹੈ ਫ਼ਿਰ ਵੀ ਇਹ ਗੱਲ ਬੜੀ ਅਹਿਮ ਹੈ ਕਿ ਕੀ ਚੀਨ ਆਪਣੇ ਫੈਸਲਿਆਂ ’ਤੇ ਕਾਇਮ ਰਹੇਗਾ ਬਿਨਾਂ ਸ਼ੱਕ ਜੰਗ ਕਿਸੇ ਵੀ ਮੁਲਕ ਦੇ ਹੱਕ ’ਚ ਨਹੀਂ ਪਰ ਜੰਗ ਤੋਂ ਬਿਨਾਂ ਆਮ ਹਾਲਾਤਾਂ ’ਚ ਸਰਹੱਦਾਂ ਦੀ ਰਾਖੀ ਖਾਸ ਕਰਕੇ ਵਿਵਾਦਿਤ ਖੇਤਰਾਂ ’ਚ ਸਖਤ ਨਿਗਰਾਨੀ ਤੇ ਹੁਸ਼ਿਆਰੀ ਦੀ ਮੰਗ ਕਰਦੀ ਹੈ ਚੀਨ ਦਾ ਇਤਿਹਾਸ ਹੀ ਇਹ ਰਿਹਾ ਹੈ ਕਿ ਇਹ ਮੁਲਕ ਦੋ ਪੈਰ ਅਗਾਂਹ ਧਰ ਕੇ ਇੱਕ ਪੈਰ ਪਿਛਾਂਹ ਹੁੰਦਾ ਹੈ ਚੀਨ ਦੀਆਂ ਕਾਰਵਾਈਆਂ ਨੂੰ ਸਿਰਫ਼ ਖੇਤਰ ਦੇ ਨਾਲ-ਨਾਲ ਆਰਥਿਕ ਤੌਰ ’ਤੇ ਵੀ ਘੇਰਾਬੰਦੀ ਕਰਨ ਦੀ ਲੋੜ ਹੈ

ਅਸਲ ’ਚ ਅੱਜ ਸਿਰਫ਼ ਹਥਿਆਰਾਂ ਦਾ ਯੁੱਗ ਨਹੀਂ ਰਿਹਾ ਸਗੋਂ ਵਪਾਰ ਦੀ ਜੰਗ ਦਾ ਵੀ ਯੁੱਗ ਹੈ ਚੀਨ ਨੂੰ ਥਾਂ ਸਿਰ ਰੱਖਣ ਲਈ ਵਪਾਰ ਦੇ ਮੋਰਚੇ ’ਤੇ ਵੀ ਮਜ਼ਬੂਤ ਹੋਣ ਦੀ ਲੋੜ ਹੈ ਉਂਜ ਵੀ ਪੰਜਾਬੀ ਕਹਾਵਤ ਹੈ ਕਿ ‘ਚੋਰ ਪਵੇ ਨਾ ਕੁੱਤਾ ਭੌਂਕੇ ਨਾ’ ਸਰਹੱਦੀ ਖੇਤਰ ’ਚ ਚੀਨ ਦੀਆਂ ਕਾਰਵਾਈਆਂ ’ਤੇ ਸਖਤ ਨਿਗਰਾਨੀ ਹੀ ਸਭ ਤੋਂ ਜ਼ਰੂਰੀ ਹੈ ਫੌਜਾਂ ਦੀ ਵਾਪਸੀ ਤੋਂ ਇਹ ਵੀ ਮੰਨਿਆ ਜਾਣਾ ਚਾਹੀਦਾ ਹੈ ਕਿ ਆਖ਼ਰ ਚੀਨ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਭਾਰਤ ਉਸ (ਚੀਨ) ਦੇ ਅੱਗੇ ਅੜ ਗਿਆ ਹੈ ਜੇਕਰ ਅਜਿਹਾ ਮੰਨਿਆ ਜਾਵੇ ਤਾਂ ਇਹ ਚੀਨ ਦੀ ਆਖਰੀ ਗਲਤੀ ਹੋਣੀ ਚਾਹੀਦੀ ਹੈ ਪਰ ਚੀਨ ਦੀ ਨੀਤ ’ਚ ਕੀ ਹੈ ਇਸ ਬਾਰੇ ਕੁਝ ਵੀ ਕਹਿਣਾ ਔਖਾ ਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ