New Rules for Doctors : ਕੇਂਦਰ ਵੱਲੋਂ ਡਾਕਟਰਾਂ ਲਈ ਨਵਾਂ ਨਿਯਮ ਲਾਗੂ, ਆਮ ਲੋਕਾਂ ਨੂੰ ਹੋਵੇਗੀ ਸੌਖ

New Rules for Doctors

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਕੀਤਾ ਖੁਲਾਸਾ | New Rules for Doctors

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਯੁਸ਼ ਮੰਤਰਾਲੇ ਨੇ ਆਯੁਰਵੇਦ, ਯੂਨਾਨੀ ਅਤੇ ਸਿੱਧ ਦਵਾਈ ਵਿੱਚ ਰੋਗ ਅਤੇ ਇਲਾਜ ਨਾਲ ਸਬੰਧਿਤ ਸ਼ਬਦਾਵਲੀ ਨੂੰ ਕੋਡਬੱਧ ਕੀਤਾ ਹੈ ਅਤੇ ਇਸ ਦੀ ਮੱਦਦ ਨਾਲ ਹੁਣ ਸਾਰੇ ਡਾਕਟਰ ਆਪਣੀ ਪਰਚੀ ’ਤੇ ਇੱਕੋ ਭਾਸ਼ਾ ਲਿਖਣਗੇ। ਮੋਦੀ ਨੇ ਐਤਵਾਰ ਨੂੰ ਆਪਣੇ ਮਹੀਨੇਵਾਰ ਪ੍ਰੋਗਰਾਮ ‘ਮਨ ਕੀ ਬਾਤ’ ’ਚ ਕਿਹਾ ਕਿ ਤੁਹਾਡੇ ’ਚ ਕਈ ਅਜਿਹੇ ਲੋਕ ਹੋਣਗੇ ਜੋ ਇਲਾਜ ਲਈ ਆਯੁਰਵੈਦ, ਸਿੱਧ ਜਾਂ ਯੂਨਾਨੀ ਮੈਡੀਕਲ ਪ੍ਰਣਾਲੀ ਦੀ ਮੱਦਦ ਲੈਂਦੇ ਹਨ ਪਰ ਇਨ੍ਹਾਂ ਦੇ ਮਰੀਜ਼ਾਂ ਨੂੰ ਉਦੋਂ ਮੁਸ਼ਕਲਾਂ ਆਉਂਦੀਆਂ ਹਨ ਜਦੋਂ ਇਸ ਪ੍ਰਣਾਲੀਆਂ ਦੇ ਹੋਰ ਡਾਕਟਰਾਂ ਕੋਲ ਜਾਂਦੇ ਹਨ ਹਰ ਡਾਕਟਰ ਬਿਮਾਰੀ ਦਾ ਨਾਂਅ ਅਤੇ ਇਲਾਜ ਦੇ ਤਰੀਕੇ ਆਪਣੇ ਤਰੀਕੇ ਨਾਲ ਲਿਖਦਾ ਹੈ। (New Rules for Doctors)

ਆਯੁਸ਼ ਮੰਤਰਾਲਾ ਨੇ ਮੈਡੀਕਲ ਤਰੀਕਿਆਂ ਨਾਲ ਸਬੰਧਿਤ ਸ਼ਬਦਾਵਲੀ ਨੂੰ ਕੋਡਬੱਧ ਕਰਕੇ ਇੱਕ ਰੂਪ ਦਿੱਤਾ

ਇਹ ਕਈ ਵਾਰ ਦੂਜੇ ਡਾਕਟਰਾਂ ਲਈ ਸਮਝਣਾ ਬਹੁਤ ਮੁਸ਼ਕਲ ਬਣਾਉਂਦਾ ਹੈ। ਦਹਾਕਿਆਂ ਤੋਂ ਚੱਲੀ ਆ ਰਹੀ ਇਸ ਸਮੱਸਿਆ ਦਾ ਹੱਲ ਹੁਣ ਲੱਭਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਆਯੁਸ਼ ਮੰਤਰਾਲੇ ਨੇ ਆਯੁਰਵੇਦ, ਸਿੱਧ ਅਤੇ ਯੂਨਾਨੀ ਦਵਾਈ ਨਾਲ ਸਬੰਧਿਤ ਡੇਟਾ ਅਤੇ ਸ਼ਬਦਾਵਲੀ ਦਾ ਵਰਗੀਕਰਨ ਕੀਤਾ ਹੈ, ਇਸ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਵੀ ਮੱਦਦ ਕੀਤੀ ਹੈ। ਦੋਵਾਂ ਦੇ ਯਤਨਾਂ ਸਦਕਾ ਆਯੁਰਵੇਦ, ਯੂਨਾਨੀ ਅਤੇ ਸਿੱਧ ਦਵਾਈ ਵਿੱਚ ਰੋਗ ਅਤੇ ਇਲਾਜ ਨਾਲ ਸਬੰਧਿਤ ਸ਼ਬਦਾਵਲੀ ਨੂੰ ਸੂਚੀਬੱਧ ਕੀਤਾ ਗਿਆ ਹੈ। ਇਸ ਕੋਡਿੰਗ ਦੀ ਮੱਦਦ ਨਾਲ ਹੁਣ ਸਾਰੇ ਡਾਕਟਰ ਆਪਣੇ ਨੁਸਖੇ ’ਤੇ ਇੱਕੋ ਭਾਸ਼ਾ ਲਿਖਣਗੇ।

ਮਰੀਜ਼ਾਂ ਨੂੰ ਫਾਇਦਾ ਹੋਵੇਗਾ ਕਿ ਜੇਕਰ ਤੁਸੀਂ ਉਹ ਪਰਚੀ ਲੈ ਕੇ ਕਿਸੇ ਹੋਰ ਡਾਕਟਰ ਕੋਲ ਜਾਂਦੇ ਹੋ ਤਾਂ ਡਾਕਟਰ ਨੂੰ ਉਸ ਪਰਚੀ ਤੋਂ ਹੀ ਪੂਰੀ ਜਾਣਕਾਰੀ ਮਿਲ ਜਾਵੇਗੀ। ਇਹ ਪਰਚੀ ਤੁਹਾਡੀ ਬਿਮਾਰੀ, ਇਲਾਜ, ਤੁਸੀਂ ਕਿਹੜੀਆਂ ਦਵਾਈਆਂ ਲੈ ਰਹੇ ਹੋ, ਇਲਾਜ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ, ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਐਲਰਜੀ ਹੈ, ਇਹ ਸਭ ਜਾਣਨ ਵਿੱਚ ਤੁਹਾਡੀ ਮੱਦਦ ਕਰੇਗੀ। ਇਸ ਦਾ ਇੱਕ ਹੋਰ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਖੋਜ ਕਾਰਜਾਂ ਵਿੱਚ ਲੱਗੇ ਹੋਏ ਹਨ। ਦੂਜੇ ਦੇਸ਼ਾਂ ਦੇ ਵਿਗਿਆਨੀ ਵੀ ਬਿਮਾਰੀ, ਦਵਾਈਆਂ ਅਤੇ ਇਸ ਦੇ ਪ੍ਰਭਾਵਾਂ ਬਾਰੇ ਪੂਰੀ ਜਾਣਕਾਰੀ ਹਾਸਲ ਕਰਨਗੇ।

Budget : ਬਜਟ ’ਚ ਖੇਤੀ ਮੁਆਵਜ਼ੇ ਨੂੰ ਮਿਲੇ ਤਵੱਜੋ

ਮਰੀਜ਼ਾਂ ਨੂੰ ਫਾਇਦਾ ਹੋਵੇਗਾ ਕਿ ਜੇਕਰ ਤੁਸੀਂ ਉਹ ਪਰਚੀ ਲੈ ਕੇ ਕਿਸੇ ਹੋਰ ਡਾਕਟਰ ਕੋਲ ਜਾਂਦੇ ਹੋ ਤਾਂ ਡਾਕਟਰ ਨੂੰ ਉਸ ਪਰਚੀ ਤੋਂ ਹੀ ਪੂਰੀ ਜਾਣਕਾਰੀ ਮਿਲ ਜਾਵੇਗੀ। ਇਹ ਪਰਚੀ ਤੁਹਾਡੀ ਬਿਮਾਰੀ, ਇਲਾਜ, ਤੁਸੀਂ ਕਿਹੜੀਆਂ ਦਵਾਈਆਂ ਲੈ ਰਹੇ ਹੋ, ਇਲਾਜ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ, ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਐਲਰਜੀ ਹੈ, ਇਹ ਸਭ ਜਾਣਨ ਵਿੱਚ ਤੁਹਾਡੀ ਮੱਦਦ ਕਰੇਗੀ।