CBSE 12ਵੀਂ ਦਾ ਨਤੀਜਾ ਜਾਰੀ : 87.33 ਫ਼ੀਸਦੀ ਵਿਦਿਆਰਥੀ ਪਾਸ, ਮੈਰਿਟ ਲਿਸਟ ਨਹੀਂ ਹੋਈ ਜਾਰੀ

CBSE
CBSE 12ਵੀਂ ਦਾ ਨਤੀਜਾ ਜਾਰੀ | How to Check CBSE 12th Result

How to Check CBSE 12th Result

ਨਵੀਂ ਦਿੱਲੀ।  ਸੀਬੀਐੱਸਈ (How to Check CBSE 12th Result) ਨੇ 12ਵੀਂ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਬੋਰਡ ਨੇ ਸ਼ੁੱਕਰਵਾਰ ਨੂੰ ਰਿਜ਼ਲਟ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਸਾਲ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ 87ਛ33 ਫ਼ੀਸਦੀ ਬੱਚੇ ਪਾਸ ਹੋਏ ਹਨ। ਸੀਬੀਐੱਸਈ ਨੇ ਤੈਅ ਕੀਤਾ ਹੈ ਕਿ ਇਸ ਸਾਲ ਰਿਜ਼ਲਟ ਦੇ ਨਾਲ ਸਟੂਡੈਂਟਸ ਦੀ ਫਸਟ, ਸੈਕਿੰਡ ਅਤੇ ਥਰਡ ਡਿਵੀਜ਼ਨ ਦੀ ਜਾਣਕਾਰੀ ਨਹੀਂ ਦੇਵੇਗਾ। ਬਿਨਾ ਕਾਰਨ ਦੇ ਕੰਪੀਟੀਸ਼ਨ ਤੋਂ ਵਿਦਿਆਰਥੀਆਂ ਨੂੰ ਬਚਾਉਣ ਲਈ ਇਸ ਸਾਲ ਮੈਰਿਟ ਲਿਸਟ ਵੀ ਜਾਰੀ ਨਹੀਂ ਕੀਤੀ ਜਾ ਰਹੀ ਹੈ।

ਤਿ੍ਰਵੇਦਰਮ ਰੀਜਨ 99.91 ਪਾਸ ਪ੍ਰਤੀਸ਼ਤ ਦੇ ਨਾਲ ਟੌਂਪ ’ਤੇ ਹੈ। 84.67 ਫ਼ੀਸਦੀ ਲੜਕੇ ਅਤੇ 90.68 ਫ਼ੀਸਦੀ ਨਾਲ ਲੜਕੀਆਂ ਪਾਸ ਹੋਈਆਂ ਹਨ। ਲੜਕੀਆਂ, ਲੜਕਿਆਂ ਦੇ ਮੁਕਾਬਲੇ 6.01 ਫ਼ੀਸਦੀ ਅੱਗੇ ਰਹੀਆਂ। ਸਟੂਡੈਂਟਸ ਆਪਣਾ ਰਿਜ਼ਲਟ ਮੋਬਾਇਲ ਐਪ ਉਮੰਗ, ਡਿਜੀਲਾਕਰ ਅਤੇ ਬੋਰਡ ਦੀ ਵੈੱਬਸਾਈਟ ’ਤੇ ਦੇਖਿਆ ਜਾ ਸਕਦਾ ਹੈ।

ਐਨੇ ਵਿਦਿਆਰਥੀਆਂ ਨੇ ਦਿੱਤਾ ਸੀ ਸੀਬੀਐੱਸਈ ਐਗਜਾਮ

ਦੇਸ਼ ’ਚ ਸੀਬੀਐੱਸਈ 10ਵੀਂ ਦੀ ਪ੍ਰੀਖਿਆ 15 ਫਰਵਰੀ ਤੋਂ 21 ਮਾਰਚ ਤੱਕ ਹੋਈ ਸੀ। 12ਵੀਂ ਦੀ ਪ੍ਰੀਖਿਆ 15 ਫਰਵਰੀ ਤੋਂ 5 ਮਾਰਚ ਤੱਕ ਚੱਲੀ ਸੀ। ਦੋਵੇਂ ਇਮਤਿਹਾਨਾਂ ’ਚ 3883710 ਪ੍ਰੀਖਿਆਰਥੀ ਬੈਠੇ ਸਨ। ਕਲਾ 10ਵੀਂ ਦੇ 2186940 ਅਤੇ 12ਵੀਂ ਦੇ 1669770 ਵਿਦਿਆਰਥੀ-ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਸੀ।

ਐੱਸਐੱਮਐੱਸ ਨਾਲ ਇੰਝ ਕਰੋ ਰਿਜ਼ਲਟ ਚੈੱਕ | How to Check CBSE 12th Result

  • ਫੋਨ ਦੇ ਮੈਸੇਜ਼ ਬੌਕਸ ’ਤੇ ਜਾਓ।
  • ਟੈਕਸਟ ਮੈਸੇਜ਼ ’ਤੇ ਜਾ ਕੇ ਸੀਬੀਐੱਸਈ 12ਵੀਂ ਟਾਈਪ ਕਰ ਕੇ ਬਿਨਾ ਸਪੇਸ ਦਿੱਤੇ ਰੋਲ ਨੰਬਰ ਦਰਜ਼ ਕਰੋ।
  • ਇਸ ਤੋਂਬਾਅਦ 77388299899 ’ਤੇ ਭੇਜੋ।
  • ਰਿਪਲਾਈ ਦੇ ਤੌਰ ’ਤੇ ਰਿਜ਼ਲਟ ਆ ਜਾਵੇਗਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਪੰਜਾਬ ਵਾਸੀਆਂ ਲਈ ਲਿਆ ਇੱਕ ਹੋਰ ਫੈਸਲਾ