ਪਿੰਡਾਂ ਅਤੇ ਗਰੀਬਾਂ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਬਜਟ

Budget, Villages, Poor

ਰਾਹੁਲ ਲਾਲ

ਮੋਦੀ ਸਰਕਾਰ-2 ਦੇ ਪਹਿਲੇ ਬਜਟ ਨੂੰ ਦੇਸ਼ ਦੀ ਪੂਰਨਕਾਲੀ ਮਹਿਲਾ ਵਿੱਤ ਮੰਤਰੀ ਦੁਆਰਾ ਪੇਸ਼ ਕੀਤਾ ਗਿਆ ਬਜਟ ਦੇ ਜ਼ਰੀਏ ਸਰਕਾਰ ਨੇ ਆਮ ਜਨਤਾ ਦੇ ਭਰੋਸੇ ਅਤੇ ਵਿਸ਼ਵਾਸ ਦੀ ਕਸੌਟੀ ‘ਤੇ ਖਰਾ ਉੱਤਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਹਿਲਾਂ ਦੇ ਮੁਕਾਬਲੇ ਇਸ ਵਾਰ ਬਜਟ ਵਿਚ ਲੋਕ-ਲੁਭਾਉਣੇ ਵਾਅਦਿਆਂ ਤੋਂ ਪਰਹੇਜ਼ ਕੀਤਾ ਗਿਆ ਜ਼ਮੀਨ ‘ਤੇ ਜਿਨ੍ਹਾਂ ਮਸਲਿਆਂ ਦੀ ਦਰਕਾਰ ਹੈ, ਉਨ੍ਹਾਂ ‘ਤੇ ਜ਼ਿਆਦਾ ਫੋਕਸ ਕੀਤਾ ਗਿਆ ਬਜਟ ਵਿਚ ਸ਼ਾਮਲ ਸਾਰੀਆਂ ਯੋਜਨਾਵਾਂ ਕਦੋਂ ਤੱਕ ਜ਼ਮੀਨ ‘ਤੇ ਉੱਤਰਨਗੀਆਂ, ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨਾਲ ਰਮੇਸ਼ਾ ਠਾਕੁਰ ਨੇ ਵਿਸਤ੍ਰਿਤ ਗੱਲਬਾਤ ਕੀਤੀ ਪੇਸ਼ ਗੱਲਬਾਤ ਦੇ ਮੁੱਖ ਹਿੱਸੇ।

ਕੀ ਕੇਂਦਰੀ ਬਜਟ ਆਰਥਿਕ ਸਰਵੇਖਣ ‘ਤੇ ਆਧਾਰਿਤ ਕੀਤਾ ਗਿਆ ਹੈ?

ਬਜਟ ਤੋਂ ਪਹਿਲਾਂ ਦੇਸ਼ ਦੇ ਹਰੇਕ ਖੇਤਰ ਦਾ ਸਰਵੇ ਕੀਤਾ ਗਿਆ ਇਸ ਵਿਚ ਸੂਬਾ ਸਰਕਾਰਾਂ ਦਾ ਸਹਿਯੋਗ ਲਿਆ ਗਿਆ ਸਾਰੇ ਸੂਬਿਆਂ ਤੋਂ ਰਿਪੋਰਟ ਮਿਲਣ ਤੋਂ ਬਾਅਦ ਬਜਟ ਨੂੰ ਆਖ਼ਰੀ ਰੂਪ ਦਿੱਤਾ ਗਿਆ ਕਾਂਗਰਸ ਸ਼ਾਸਿਤ ਸੂਬਿਆਂ ਤੋਂ ਕੁਝ ਨਿਰਾਸ਼ਾ ਜ਼ਰੂਰ ਹੋਈ ਪਰ ਉੱਥੇ ਅਸੀਂ ਆਪਣੇ ਕੈਡਰਸ ਦਾ ਸਹਾਰਾ ਲਿਆ ਦੇਖੋ, ਬਜਟ ਵਿਚ ਅਸੀਂ ਬਿਨਾਂ ਕਿਸੇ ਭੇਦਭਾਵ ਦੇ ਸਮੁੱਚੇ ਭਾਰਤ ਦੇ ਗਰੀਬਾਂ ਦੇ ਕਲਿਆਣ ਅਤੇ ਵਿਕਾਸ ਵਿਚ ਸੰਤੁਲਨ ਬਣਾਉਣ ਦਾ ਯਤਨ ਕੀਤਾ ਹੈ ਮੁਲਕ ਦੀ ਤਰੱਕੀ ਵਿਚ ਸਭ ਤੋਂ ਵੱਡਾ ਰੋਲ ਨਿਭਾਉਣ ਵਾਲੇ ਪਿੰਡ, ਗਰੀਰ ਅਤੇ ਕਿਸਾਨਾਂ ‘ਤੇ ਜ਼ਿਆਦਾ ਫੋਕਸ ਕੀਤਾ ਗਿਆ ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਅਤੇ ਉਦਯੋਗਾਂ ਦੇ ਵਿਕਾਸ ‘ਤੇ ਜ਼ੋਰ ਦਿੱਤਾ ਪੂਰਾ ਬਜਟ ਆਰਥਿਕ ਸਰਵੇਖਣ ਕਰਕੇ ਬਣਾਇਆ ਗਿਆ ਹੈ ਸਾਡੀ ਹਰ ਖੇਤਰ ਨੂੰ ਸਾਧਣ ਦੀ ਕੋਸ਼ਿਸ਼ ਰਹੀ ਹੈ।

ਨਵੀਆਂ ਯੋਜਨਾਵਾਂ ਨੂੰ ਲਾਗੂ ਕਰਨ ‘ਚ ਧਨ ਦੀ ਕਾਫ਼ੀ ਲੋੜ ਪਏਗੀ, ਕਿੱਥੋਂ ਹੋਵੇਗੀ ਪੈਸਿਆਂ ਦੀ ਭਰਪਾਈ?

ਟੈਕਸ ਦੇਣ ਵਾਲਿਆਂ ਦੀ ਗਿਣਤੀ ਵਿਚ ਇਜ਼ਾਫ਼ਾ ਹੋ ਰਿਹਾ ਹੈ ਦੇਸ਼ ਦੇ ਲੋਕ ਸਮਝ ਚੁੱਕੇ ਹਨ ਕਿ ਭਾਰਤ ਦੀ ਤਰੱਕੀ ਵਿਚ ਉਨ੍ਹਾਂ ਦਾ ਯੋਗਦਾਨ ਕਿਸ ਤਰ੍ਹਾਂ ਹੋ ਸਕਦਾ ਹੈ ਯੋਜਨਾਵਾਂ ਲਈ ਪੈਸਾ ਉੱਚੀ ਆਮਦਨ ਵਰਗ ਵਾਲਿਆਂ ਤੋਂ ਵਸੂਲਿਆ ਜਾਵੇਗਾ ਦੋ ਕਰੋੜ ਤੋਂ ਜ਼ਿਆਦਾ ਕਮਾਉਣ ਵਾਲਿਆਂ ‘ਤੇ ਤਿੰਨ ਫੀਸਦੀ ਅਤੇ ਪੰਜ ਕਰੋੜ ਤੋਂ ਜ਼ਿਆਦਾ ਕਮਾਉਣ ਵਾਲਿਆਂ ‘ਤੇ ਸੱਤ ਪ੍ਰਤੀਸ਼ਤ ਦਾ ਸਰਚਾਰਜ਼ ਲਾਏ ਜਾਣ ਦੀ ਤਜ਼ਵੀਜ ਕੀਤੀ ਗਈ ਹੈ ਮੇਰੇ ਖਿਆਲ ਨਾਲ ਇੰਨਾ ਸਰਚਾਰਜ ਕਿਸੇ ਨੂੰ ਚੁਭੇਗਾ ਵੀ ਨਹੀਂ ਨਵੇਂ ਭਾਰਤ ਦੇ ਵਿਕਾਸ ਵਿਚ ਆਪਣੀ ਕਿਰਤ ਦਾ ਯੋਗਦਾਨ ਸਾਰੇ ਦੇਣ ਲਈ ਤਿਆਰ ਹਨ ਦੇਸ਼ ਦੀ ਜਨਤਾ ਨੂੰ ਹੁਣ ਠੀਕ ਤਰ੍ਹਾਂ ਪਤਾ ਹੈ ਕਿ ਉਨ੍ਹਾਂ ਦੁਆਰਾ ਦਿੱਤਾ ਜਾਣ ਵਾਲਾ ਪੈਸਾ ਸਹੀ ਜਗ੍ਹਾ ‘ਤੇ ਲੱਗ ਰਿਹਾ ਹੈ ਲੋਕਾਂ ਨੂੰ ਪ੍ਰਧਾਨ ਮੰਤਰੀ ‘ਤੇ ਅਟੁੱਟ ਵਿਸ਼ਵਾਸ ਹੈ।

ਪ੍ਰਦੂਸ਼ਣ ਵੱਡਾ ਮੁੱਦਾ ਹੈ, ਈ-ਵਾਹਨ ਪਾਲਿਸੀ ਕਿੰਨੀ ਕਾਰਗਰ ਸਾਬਿਤ ਹੋਵੇਗੀ?

ਦੇਖੋ, ਸਡਾ ਜ਼ੋਰ ਕਿਸੇ ਵੀ ਸੂਰਤ ਵਿਚ ਪ੍ਰਦੂਸ਼ਣ  ਨੂੰ ਘੱਟ ਕਰਨਾ ਹੈ ਇਸ ਖੇਤਰ ਨੂੰ ਪ੍ਰਧਾਨ ਮੰਤਰੀ ਆਪਣੀਆਂ ਪਹਿਲਾਂ ‘ਚ ਮੰਨ ਕੇ ਚੱਲ ਰਹੇ ਹਨ ਸਰਕਾਰ ਦਾ ਜ਼ੋਰ ਹਿੰਦੁਸਤਾਨ ਨੂੰ ਇਲੈਕਟ੍ਰਿਕ ਵ੍ਹੀਕਲ ਮੈਨੂਫੈਕਚਰਿੰਗ ਹਬ ਬਣਾਉਣ ‘ਤੇ ਹੈ ਇਲੈਕਟ੍ਰਿਕ ਵਾਹਨਾਂ ਲਈ ਕਰਜ਼ੇ ‘ਤੇ ਡੇਢ ਲੱਖ ਤੱਕ ਵਿਆਜ਼ ‘ਤੇ ਆਮਦਨ ਟੈਕਸ ਛੋਟ ਦੇਣ ਦੀ ਹੈ ਈ-ਵਾਹਨ ਪਾਲਿਸੀ ਦੀ ਲੋੜ ਪਿਛਲੇ ਦਸ-ਪੰਦਰਾਂ ਸਾਲਾਂ ਤੋਂ ਹੈ ਪਰ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਇਮਾਨਦਾਰੀ ਨਾਲ ਕਦਮ ਨਹੀਂ ਚੁੱਕਿਆ ਜੇਕਰ ਚੁੱਕਿਆ ਹੁੰਦਾ ਤਾਂ ਸ਼ਹਿਰ ਅੱਜ ਇੰਨੇ ਪਾਲਿਊਟਿਡ ਨਾ ਹੁੰਦੇ ਪ੍ਰਦੂਸ਼ਣ ਦੇ ਖ਼ਾਤਮੇ ਲਈ ਹੋਰ ਵੀ ਜ਼ਰੂਰੀ ਨਿਯਮਿਤ ਕਦਮ ਚੁੱਕੇ ਜਾਣਗੇ।

ਕਾਂਗਰਸ ਦਾ ਦੋਸ਼ ਕਿ ਸਭ ਨਾਲ ਵਾਸਤਾ ਰੱਖਣ ਵਾਲੇ ਹੈਲਥ ਸੈਕਟਰ ਦੀ ਅਣਦੇਖੀ ਕੀਤੀ ਗਈ ਹੈ?

ਸਿਹਤ ਸੈਕਟਰ ਲਈ 19 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਪੁਰਾਣੇ ਸਿਹਤ ਤੰਤਰ ਨੂੰ ਆਧੁਨਿਕ ਬਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ  ਚਿਕਿਤਸਾ ਢਾਂਚੇ ਨੂੰ ਦਰੁਸਤ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ ਚਮਕੀ ਨਾਮ ਵਰਗੀ ਅਚਾਨਕ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਨੈਸ਼ਨਲ ਰਿਸਰਚ ਹੈਲਥ ਵਿੰਗ ‘ਤੇ ਜ਼ੋਰ ਰਹੇਗਾ ਯੋਗ ਦੇ ਜ਼ਰੀਏ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਦੇਸ਼ ਦੀ ਅਵਾਮ ਦਾ ਖਿਆਲ ਰੱਖ ਰਹੀ ਹੈ ਉਸੇ ਤਰਜ਼ ‘ਤੇ ਚਿਕਿਤਸਾ ਤੰਤਰ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ ਆਯੂਸ਼ਮਾਨ ਭਾਰਤ ਦੇ ਜ਼ਰੀਏ ਕ੍ਰਾਂਤੀ ਆਏਗੀ।

ਰੇਲ ਬਜਟ ਖ਼ਤਮ ਕਰਨ ਤੋਂ ਬਾਅਦ ਆਮ ਬਜਟ ਵਿਚ ਰੇਲਵੇ ਦਾ ਜ਼ਿਆਦਾ ਜ਼ਿਕਰ ਨਹੀਂ ਹੁੰਦਾ?

ਰੇਲਵੇ ਦੇ ਵਿਕਾਸ, ਵਿਸਥਾਰ ਅਤੇ ਆਧੁਨਿਕੀਕਰਨ ‘ਤੇ ਸਾਡਾ ਜ਼ੋਰ ਹੈ ਰੇਲਵੇ ਦੇ ਵਿਕਾਸ ਲਈ ਨਿੱਜੀ ਖੇਤਰ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਇਸ ਬਜਟ ਵਿਚ ਰੇਲਵੇ ਲਈ 3423 ਹਜ਼ਾਰ ਨਿਰਧਾਰਿਤ ਕੀਤੇ ਹਨ ਜਦੋਂਕਿ ਪਿਛਲੀ ਵਾਰ ਰੇਲਵੇ ਨੂੰ 2423 ਕਰੋੜ ਦਿੱਤਾ ਗਿਆ ਸੀ ਰੇਲਵੇ ਤੰਤਰ ਵਿਚ ਸੰਨ 2030 ਤੱਕ ਪੰਜਾਹ ਕਰੋੜ ਨਿਵੇਸ਼ ਕਰਨ ਦੀ ਦਰਕਾਰ ਰਹੇਗੀ ਉਸ ‘ਤੇ ਵੀ ਕੰਮ ਕੀਤਾ ਜਾਵੇਗਾ ਪੂਰੇ ਦੇਸ਼ ਵਿਚ 7255 ਕਰੋੜ ਲਾਗਤ ਦੀਆਂ ਲਵੀਆਂ ਲਾਈਨਾਂ ਵਿਛਾਈਆਂ ਜਾਣਗੀਆਂ ਰੇਲਵੇ ਨੂੰ ਇੱਕ ਸਾਲ ਦੇ ਫ਼ਰਕ ਵਿਚ ਯਾਤਰੀ ਅਤੇ ਮਾਲ ਭਾੜੇ ਤੋਂ 2,16675 ਕਰੋੜ ਦੀ ਆਮਦਨੀ ਕਰਨ ਨੂੰ ਕਿਹਾ ਜਾਵੇਗਾ।

ਬਜਟ ‘ਚ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੀ ਗੱਲ ਕਹੀ ਗਈ ਹੈ, ਪਰ ਵਿਜ਼ਨ ਸਾਫ਼ ਨਹੀਂ ਕੀਤਾ ਗਿਆ?

ਪਿਛਲੇ ਸਾਲ ਉੱਚ ਸਿੱਖਿਆ ਲਈ 33 ਹਜ਼ਾਰ ਕਰੋੜ ਦਾ ਬਜਟ ਸੀ ਜਿਸਨੂੰ ਵਧਾ ਕੇ 38 ਹਜ਼ਾਰ ਕਰੋੜ ਕਰ ਦਿੱਤਾ ਗਿਆ ਹੈ ਨਵੀਂ ਸਿੱਖਿਆ ਨੀਤੀ ਦੇ ਤਹਿਤ ਸਾਡਾ ਜੋਰ ਇੱਕ ਆਮ ਸਿੱਖਿਆ ‘ਤੇ ਰਹੇਗਾ ਪ੍ਰਾਇਮਰੀ ਪੱਧਰ ਦੀ ਸਿੱਖਿਆ ਨੂੰ ਅਸੀਂ ਗੁਣਵੱਤਾ ਵਿਚ ਤਬਦੀਲ ਕਰਨਾ ਹੈ ਇਯ ਲਈ ਇਸ ਵਾਰ 56 ਹਜ਼ਾਰ ਕਰੋੜ ਦਾ ਬਜਟ ਦਿੱਤਾ ਗਿਆ ਹੈ ਨਵੀਂ ਸਿੱਖਿਆ ਨੀਤੀ ਨੂੰ ਇਸੇ ਸਾਲ ਤੋਂ ਅਮਲ ਵਿਚ ਲਿਆਂਦਾ ਜਾਵੇਗਾ ਕਿਉਂਕਿ ਸਾਡਾ ਟਾਰਗੇਟ ਹੈ ਕਿ ਉੱਚ ਸਿੱਖਿਆ ਵਿਚ ਫਿਰ ਤੋਂ ਮਾਣ ਹਾਸਲ ਕਰਨਾ ਸਟੱਡੀ ਇਨ ਇੰਡੀਆ ਦੇ ਤਹਿਤ ਲੁਭਾਏ ਜਾਣਗੇ ਵਿਦੇਸ਼ੀ ਵਿਦਿਆਰਥੀ ਵਿਦੇਸ਼ੀ ਵਿਦਿਆਰਥੀਆਂ ਲਈ ਅਸੀਂ ਭਾਰਤ ਨੂੰ ਸਿੱਖਿਆ ਦਾ ਹਬ ਬਣਾਉਣਾ ਚਾਹਵਾਂਗੇ।

ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੁਮਲ ਦੇ ਪੁੱਤਰ ਅਨੁਰਾਗ ਠਾਕੁਰ ਹਮੀਰਪੁਰ ਦੇ ਵਰਤਮਾਨ ਸਾਂਸਦ ਅਨੁਰਾਗ ਦਾ ਜਨਮ 24 ਅਕਤੂਬਰ 1974 ਨੂੰ ਹਮੀਰਪੁਰ ਵਿਚ ਹੋਇਆ ਸੀ ਅਨੁਰਾਗ ਨੇ ਜਲੰਧਰ ਦੇ ਦੁਆਬਾ ਕਾਲਜ ਤੋਂ ਗ੍ਰੈਜ਼ੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ ਮਈ 2008 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਪਹਿਲੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਇਸ ਤੋਂ ਬਾਅਦ 2009 ਵਿਚ ਦੂਸਰੀ ਵਾਰ ਉਨ੍ਹਾਂ ਨੂੰ ਲੋਕ ਸਭਾ ਮੈਂਬਰ ਦੇ ਰੂਪ ‘ਚ ਚੁਣਿਆ ਗਿਆ ਉਹ 31 ਅਗਸਤ, 2009 ਦੇ ਬਾਅਦ ਤੋਂ ਆਵਾਜਾਈ, ਸੈਰ-ਸਪਾਟਾ ਅਤੇ ਸੰਸਕ੍ਰਿਤੀ ਕਮੇਟੀ ਅਤੇ ਊਰਜਾ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਹਨ ਰਾਜਨੀਤੀ ਤੋਂ ਇਲਾਵਾ ਅਨੁਰਾਗ ਖੇਡਾਂ ਨਾਲ ਵੀ ਜੁੜੇ ਹੋਏ ਹਨ 2001 ਵਿਚ ਉਹ ਭਾਰਤੀ ਜੂਨੀਅਰ ਕ੍ਰਿਕਟ ਟੀਮ ਦੇ ਚੋਣਕਰਤਾ ਬਣੇ ਸਨ ਇਸ ਤੋਂ ਬਾਅਦ ਅਨੁਰਾਗ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਵਰਤਮਾਨ ਵਿਚ ਬੀਸੀਸੀਆਈ ਦੇ ਸਹਿ-ਸਕੱਤਰ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।