ਨਵੀਂ ਸਿੱਖਿਆ ਨੀਤੀ ਤੋਂ ਕਈ ਉਮੀਦਾਂ

ManyExpectations, Education, Policy

ਕੇਂਦਰ ਸਰਕਾਰ ਨੇ ਕੇ. ਕਸਤੂਰੀਰੰਗਨ ਦੀ ਪ੍ਰਧਾਨਗੀ ਵਿਚ ਨਵੀਂ ਸਿੱਖਿਆ ਨੀਤੀ ਲਈ ਕਮੇਟੀ ਦਾ ਗਠਨ ਕੀਤਾ ਸੀ ਉਸਨੇ ਨਵੀਂ ਸਿੱਖਿਆ ਨੀਤੀ ਦਾ ਖਰੜਾ ਬਣਾ ਕੇ ਤਿਆਰ ਕੀਤਾ ਹੁਣ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਦਾ ਖ਼ਰੜਾ ਜਨਤਕ ਕਰਕੇ ਉਸ ‘ਤੇ ਸੁਝਾਅ ਮੰਗੇ ਹਨ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਇਹ ਸਿੱਖਿਆ ਨੀਤੀ ਅਮਲ ਵਿਚ ਲਿਆਂਦੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਵਰਤਮਾਨ ਵਿਚ ਜੋ ਸਿੱਖਿਆ ਨੀਤੀ ਅਮਲ ਵਿਚ ਲਿਆਂਦੀ ਜਾ ਰਹੀ ਹੈ ਉਹ ਸਾਲ 1986 ਵਿਚ ਤਿਆਰ ਕੀਤੀ ਗਈ ਸੀ, ਜੋ ਕੋਠਾਰੀ ਕਮਿਸ਼ਨ ਦੀ ਸਿਫ਼ਾਰਿਸ਼ ‘ਤੇ ਅਧਾਰਿਤ ਸੀ ਉਸ ਵਿਚ ਸਮਾਜਿਕ ਮੁਹਾਰਤ, ਰਾਸ਼ਟਰੀ ਏਕਤਾ ਅਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨ ਦਾ ਟੀਚਾ ਤੈਅ ਕੀਤਾ ਗਿਆ ਸੀ ਹਾਲਾਂਕਿ 1992 ਵਿਚ ਉਸ ਵਿਚ ਕੁਝ ਬਦਲਾਅ ਜ਼ਰੂਰ ਕੀਤੇ ਗਏ ਪਰ ਫਿਰ ਵੀ ਉਹ ਅਜੋਕੇ ਦੌਰ ਦੀਆਂ ਲੋੜਾਂ ਦੀ ਪੂਰੀ ਤਰ੍ਹਾਂ ਪੂਰਤੀ ਕਰ ਸਕਣ ਵਿਚ ਸਫ਼ਲ ਨਹੀਂ ਹੋ ਸਕੀ ਹੁਣ  ਕੇਂਦਰ ਸਰਕਾਰ ਨੇ ਕੇ. ਕਸਤੂਰੀਰੰਗਨ ਦੀ ਪ੍ਰਧਾਨਗੀ ਵਿਚ ਨਵੀਂ ਕਮੇਟੀ ਦਾ ਗਠਨ ਕੀਤਾ ਹੈ ਜੋ 2020 ਤੋਂ 2040 ਤੱਕ ਦਾ ਧਿਆਨ ਰੱਖਦੇ ਹੋਏ ਦਿਸ਼ਾ-ਨਿਰਦੇਸ਼ ਤੈਅ ਕਰੇਗੀ ਇਸ ਨਵੀਂ ਸਿੱਖਿਆ ਨੀਤੀ ਤੋਂ ਲੋਕਾਂ ਨੂੰ ਅਣਗਿਣਤ ਉਮੀਦਾਂ ਹਨ ਸਭ ਤੋਂ ਵੱਡੀ ਗੱਲ ਹੈ ਨਵੀਂ ਪੀੜ੍ਹੀ ਵਿਚ ਨੈਤਿਕਤਾ ਕਾਇਮ ਕਰਨਾ ਸਿੱਖਿਆ ਵਿਚ ਗੁਣਵੱਤਾ ਦਾ ਸਵਾਲ ਹਮੇਸ਼ਾ ਤੋਂ ਪਹਿਲੇ ਥਾਂ ‘ਤੇ ਰਿਹਾ ਹੈ ਇਸ ਲਈ ਸਿੱਖਿਆ ਵਿਚ ਗੁਣਵੱਤਾ ਕਾਇਮ ਰੱਖਣ ਲਈ ਜ਼ਮੀਨੀ ਹਕੀਕਤਾਂ ਦਾ ਅਧਿਐਨ ਕਰਕੇ, ਫਿਰ ਉਸਦੇ ਅਨੁਸਾਰ ਨੀਤੀ ਘੜਨੀ ਅਤੇ ਮਾਨੀਟਰਿੰਗ ਵਾਲੇ ਸਿਸਟਮ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ ਨਵੀਂ ਸਿੱਖਿਆ ਨੀਤੀ ਵਿਚ ਸਾਰੇ ਲੋਕ ਅਧਿਆਪਕਾਂ ਦੇ ਪ੍ਰਤੀ ਸਨਮਾਨ, ਸਰਕਾਰੀ ਸਕੂਲਾਂ ਦੀ ਸਾਖ਼, ਨਿੱਜੀਕਰਨ, ਵਪਾਰੀਕਰਨ, ਖੋਜ, ਇਨੋਵੇਸ਼ਨ, ਕੁਆਲਿਟੀ ਅਤੇ ਰੁਜਗਾਰ ਆਦਿ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਚਾਹੁਣਗੇ ਹੁਣ ਸਿਰਫ਼ ਅੰਕ ਅਧਾਰਿਤ ਗਿਆਨ ਪ੍ਰਾਪਤ ਕਰਨ ਦੀ ਵਿਵਸਥਾ ਨੂੰ ਸਮਾਪਤ ਕਰਕੇ ਵਿਅਕਤੀਤਵ ਵਿਕਾਸ ਅਤੇ ਮੁਹਾਰਤ ਵਿਕਾਸ ਦੇ ਪੱਖਾਂ ਨੂੰ ਜ਼ਿਆਦਾ ਮਹੱਤਵ ਦਿੱਤੇ ਜਾਣ ਦੀ ਲੋੜ ਹੈ ਸਕੂਲੀ ਸਿੱਖਿਆ ਅਤੇ ਉੱਚ ਸਿੱਖਿਆ ਵਿਚ ਠਹਿਰਾਓ ਵੀ ਸਿੱਖਿਆ ਵਿਵਸਥਾ ਦਾ ਇੱਕ ਵੱਡਾ ਦੋਸ਼ ਹੈ ਅਧਿਆਪਕਾਂ ਦੀ ਨਿਯੁਕਤੀ ਪਾਰਦਰਸ਼ੀ ਤਰੀਕੇ ਨਾਲ ਹੋਵੇ, ਅਧਿਆਪਕ ਸਿਖਲਾਈ ਆਧੁਨਿਕ ਤਰੀਕੇ ਨਾਲ ਪੂਰੀ ਕਰਵਾਈ ਜਾਵੇ ਨਵੀਂ ਤਕਨੀਕ, ਸੰਚਾਰ ਅਤੇ ਗੈਜੇਟ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕੀਤੀ ਜਾਵੇ, ਨਾਲ ਹੀ ਨਾਲ ਇਸਦੀ ਦੁਰਵਰਤੋਂ ਪ੍ਰਤੀ ਜਾਗਰੂਕਤਾ ਵੀ ਹੋਵੇ ਮੂਲ ਰੂਪ ਨਾਲ ਸਿੱਖਿਆ ਦੇ ਜ਼ਰੀਏ ਆਤਮ-ਸਨਮਾਨ, ਮੁੱਲ ਚੇਤਨਾ ਅਤੇ ਵਿਵੇਕ ਬੋਧ ਆਦਿ ਜ਼ਰੂਰੀ ਉਦੇਸ਼ਾਂ ਦੀ ਲੋੜ ਦੀ ਪੂਰਤੀ ਦੇ ਯਤਨ ਹੋਣੇ ਚਾਹੀਦੇ ਹਨ, ਜਿਸ ਨਾਲ ਕਿ ਅੱਜ ਪੜ੍ਹਿਆਂ-ਲਿਖਿਆਂ ਦੇ ਨਾਂਅ ‘ਤੇ ਜੋ ਕਦਰਾਂ-ਕੀਮਤਾਂ ਹੀਣ ਸੁਵਿਧਾਜੀਵੀਆਂ ਦੀ ਗੈਰ-ਜਿੰਮੇਵਾਰਾਨਾ ਭੀੜ ਹੋ ਗਈ ਹੈ ਉਸ ਤੋਂ ਮੁਕਤੀ ਮਿਲ ਸਕੇ ਅੱਜ ਦੇ ਯੁੱਗ ਵਿਚ ਵਿਵਹਾਰਿਕ ਪੱਧਰ ‘ਤੇ ਸਰਟੀਫਿਕੇਟਾਂ ਅਤੇ ਡਿਗਰੀਆਂ ਤੋਂ ਜ਼ਿਆਦਾ ਯੋਗਤਾ ਅਤੇ ਗੁਣਵੱਤਾ ‘ਤੇ ਧਿਆਨ ਦੇਣ ਦੀ ਲੋੜ ਹੈ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਵੀਂ ਸਿੱਖਿਆ ਨੀਤੀ ਦੇਸ਼ ਦੀਆਂ ਉਮੀਦਾਂ ਅਤੇ ਅੱਜ ਦੀਆਂ ਲੋੜਾਂ ਦੇ ਅਨੁਸਾਰ ਹੋਵੇਗੀ ਇਹ ਨੀਤੀ ਰਾਸ਼ਟਰੀ ਉਮੀਦਾਂ ਦੀ ਪੂਰਤੀ ਦੇ ਨਾਲ ਹੀ ਵਿਸ਼ਵ ਵਿਚ ਮਨੁੱਖੀ ਸਮੱਸਿਆਵਾਂ ਦਾ ਹੱਲ ਕਰਨ ਵਾਲੀ ਹੋਵੇ ਇਸ ਨੀਤੀ ਨਾਲ ਬੱਚਿਆਂ ਵਿਚ ਆਪਣੀ ਜਿੰਮੇਵਾਰੀ, ਫ਼ਰਜ਼ ਅਤੇ ਆਪਣੇ ਦੇਸ਼ ਦੇ ਕਾਨੂੰਨ ਅਤੇ ਨਾਗਰਿਕਾਂ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਹੋ ਸਕੇ ਸਿੱਖਿਆ ਨੀਤੀ ਸਹੀ ਅਰਥਾਂ ਵਿਚ ਰਾਸ਼ਟਰ ਨੀਤੀ ਹੈ, ਜੋ ਕਿ ਕਿਸੇ ਵੀ ਰਾਸ਼ਟਰ ਦੀ ਦਿਸ਼ਾ ਤੈਅ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।