Iran Israel War: ਇਜ਼ਰਾਈਲ ਦੀ ਚਿਤਾਵਨੀ, ਈਰਾਨੀ ਜਨਤਾ ਰੇਲਗੱਡੀ ਰਾਹੀਂ ਸਫਰ ਨਾ ਕਰੇ
ਕਿਹਾ, ਅਗਲੇ 12 ਘੰਟੇ ਪਟੜੀਆਂ ਤੋਂ ਦੂਰ ਰਹਿਣ
Iran Israel War: ਤਹਿਰਾਨ (ਏਜੰਸੀ)। ਇਜ਼ਰਾਈਲ ਨੇ ਈਰਾਨ ਦੇ ਲੋਕਾਂ ਨੂੰ ਟ੍ਰੇਨ ਰਾਹੀਂ ਯਾਤਰਾ ਨਾ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ। ਕਿਹਾ ਗਿਆ ਹੈ ਕਿ ਅਗਲੇ 12 ਘੰਟਿਆਂ ਲਈ ਟਰੇਨ ਦੀ ਵਰਤੋਂ ਨਾ ਕਰੋ ਤੇ ਰੇਲਵੇ ਪਟੜੀਆਂ ਤੋਂ ਵੀ ਦੂਰ ਰਹੋ। ਇਜ਼ਰਾਈਲੀ ਫੌਜ (ਆਈਡੀਐਫ) ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ’ਚ ਕਿਹਾ, ‘ਪਿਆਰੇ ਨਾਗਰਿਕੋ, ਤੁਹਾਡੀ ਸੁਰੱਖਿਆ ਲਈ, ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਹੁਣ ਤੋਂ ਰਾਤ 9 ਵਜੇ (ਈਰਾਨ ਦੇ ਸਮੇਂ) ਤੱਕ ਪੂਰੇ ਦੇਸ਼ ’ਚ ਟ੍ਰੇਨ ਰਾਹੀਂ ਯਾਤਰਾ ਨਾ ਕਰੋ। ਰੇਲਗੱਡੀਆਂ ਤੇ ਰੇਲਵੇ ਲਾਈਨਾਂ ਦੇ ਨੇੜੇ ਤੁਹਾਡੀ ਮੌਜੂਦਗੀ ਤੁਹਾਡੀ ਜਾਨ ਲਈ ਖ਼ਤਰਾ ਹੋ ਸਕਦੀ ਹੈ।’ ਟਰੰਪ ਨੇ ਈਰਾਨ ਨੂੰ ਹੋਰਮੁਜ਼ ਜਲਡਮਰੂ ਖੋਲ੍ਹਣ ਲਈ ਮੰਗਲਵਾਰ ਰਾਤ 8 ਵਜੇ (ਅਮਰੀਕੀ ਸਮੇਂ) ਤੱਕ ਦਾ ਸਮਾਂ ਦਿੱਤਾ ਹੈ, ਪਰ ਇਜ਼ਰਾਈਲ ਦੀ ਚੇਤਾਵਨੀ ਉਸ ਤੋਂ ਲਗਭਗ 6.5 ਘੰਟੇ ਪਹਿਲਾਂ ਖਤਮ ਹੋ ਜਾਵੇਗੀ।
Also Read : ਪੰਜਾਬ ’ਚ ਭਲਕੇ ਰਹੇਗੀ ਸਰਕਾਰੀ ਛੁੱਟੀ, PU ਨੇ ਸਾਰੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ
