ਸਾਡੇ ਨਾਲ ਸ਼ਾਮਲ

Follow us

9.9 C
Chandigarh
Monday, January 26, 2026
More
    Home Breaking News Welfare Work:...

    Welfare Work: ਮਾਨਵਤਾ ਲੇਖੇ ਲਾ ਗਏ ਬਲਾਕ ਲੰਬੀ ਤੇ ਕਬਰਵਾਲਾ ਦੇ 4 ਸ਼ਹੀਦਾਂ ਦੀ ਦਸਵੀਂ ਬਰਸੀ ਮੌਕੇ ਹੋਈ ਨਾਮ ਚਰਚਾ

    Welfare Work
    ਲੰਬੀ: ਮਾਨਵਤਾ ਲੇਖੇ ਜਿੰਦਗੀਆਂ ਵਾਰਨ ਵਾਲੇ 4 ਸ਼ਹੀਦਾਂ ਦੀ ਦਸਵੀਂ ਬਰਸੀ ਮੌਕੇ ਚਾਰੇ ਪਰਿਵਾਰਾਂ ਨਾਮਚਰਚਾ ਦੀ ਸਮਾਪਤੀ ’ਤੇ ਜਰੂਰਤਮੰਦਾਂ ਨੁੰ ਕੰਬਲ ਵੰਡਦੇ ਹੋਏ। ਤਸਵੀਰ : ਮੇਵਾ ਸਿੰਘ

    ਬਲਾਕ ਪੱਧਰੀ ਨਾਮਚਰਚਾ, ਜ਼ਰੂਰਤਮੰਦਾਂ ਨੂੰ ਵੰਡੇ 25 ਗਰਮ ਕੰਬਲ | Welfare Work

    Welfare Work: (ਮੇਵਾ ਸਿੰਘ) ਲੰਬੀ/ਕਬਰਵਾਲਾ। 10 ਸਾਲ ਪਹਿਲਾਂ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਨਿਭਾਉਂਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਟਰੇਫਿਕ ਸੰਮਤੀ ਦੇ ਸੇਵਾਦਾਰ ਸ਼ਹੀਦ ਗੁਰਪ੍ਰੀਤ ਸਿੰਘ ਇੰਸਾਂ ਪੁੱਤਰ ਬਲਵੰਤ ਸਿੰਘ ਵਾਸੀ ਤਰਮਾਲਾ, ਰੇਸਮ ਸਿੰਘ ਇੰਸਾਂ ਪੁੱਤਰ ਰਘਬੀਰ ਸਿੰਘ ਇੰਸਾਂ ਵਾਸੀ ਬਾਦਲ, ਪਰਦੀਪ ਕੁਮਾਰ ਇੰਸਾਂ ਪੁੱਤਰ ਹਰੀਸ ਕੁਮਾਰ ਇੰਸਾਂ ਵਾਸੀ ਖਿਉਵਾਲੀ, ਤਿੰਨੋਂ ਬਲਾਕ ਲੰਬੀ ਅਤੇ ਮਨਪ੍ਰੀਤ ਸਿੰਘ ਇੰਸਾ ਪੁੱਤਰ ਕਾਲਾ ਸਿੰਘ ਇੰਸਾਂ ਵਾਸੀ ਪਿੰਡ ਮਾਹੂਆਣਾ ਬਲਾਕ ਕਬਰਵਾਲਾ ਦੀ ਦਸਵੀਂ ਬਰਸੀ ਮੌਕੇ ਦੋਵਾਂ ਬਲਾਕਾਂ ਦੀ ਸਾਂਝੀ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਹੋਈ।

    ਇਸ ਮੌਕੇ ਬਲਾਕ ਲੰਬੀ, ਕਬਰਵਾਲਾ, ਮਲੋਟ ਤੇ ਨਾਲ ਲੱਗਦੇ ਹੋਰ ਵੀ ਬਲਾਕਾਂ ਦੀ ਸਾਧ-ਸੰਗਤ ਨੇ ਨਾਮ ਚਰਚਾ ‘ਚ ਵੱਡੀ ਗਿਣਤੀ ਵਿਚ ਆਪਣੀ ਹਾਜ਼ਰੀ ਲਗਵਾਈ। ਨਾਮ ਚਰਚਾ ਦੀ ਸਮਾਪਤੀ ’ਤੇ ਚਾਰੋਂ ਸ਼ਹੀਦ ਪਰਿਵਾਰਾਂ ਨੇ ਚਾਰੋਂ ਸ਼ਹੀਦਾਂ ਦੀ ਯਾਦ ਵਿਚ ਮਾਨਵਤਾ ਤੇ ਸਮਾਜ ਭਲਾਈ ਸੇਵਾ ਕਾਰਜਾਂ ਦੀ ਲੜੀ ਤਹਿਤ ਇਲਾਕੇ ਦੇ 25 ਜ਼ਰੂਰਤਮੰਦਾਂ ਨੂੰ ਸਰਦੀ ਮੌਸਮ ਨੂੰ ਮਹਿਸੂਸ ਕਰਦਿਆਂ ਗਰਮ ਕੰਬਲ ਵੰਡੇ ਗਏ। ਇਸ ਤੋਂ ਪਹਿਲਾਂ ਹੋਈ ਬਲਾਕ ਪੱਧਰੀ ਨਾਮ ਚਰਚਾ ਦੀ ਸ਼ੁਰੂਆਤ ਬਲਾਕ ਲੰਬੀ ਦੇ ਪ੍ਰੇਮੀ ਸੇਵਕ ਗੁਰਮੇਜ ਸਿੰਘ ਇੰਸਾਂ ਨੇ ਪਵਿੱਤਰ ਨਾਅਰਾ ਬੋਲਕੇ ਸ਼ੁਰੂ ਕੀਤੀ।

    Welfare Work
    Welfare Work: ਮਾਨਵਤਾ ਲੇਖੇ ਲਾ ਗਏ ਬਲਾਕ ਲੰਬੀ ਤੇ ਕਬਰਵਾਲਾ ਦੇ 4 ਸ਼ਹੀਦਾਂ ਦੀ ਦਸਵੀਂ ਬਰਸੀ ਮੌਕੇ ਹੋਈ ਨਾਮ ਚਰਚਾ

    ਇਹ ਵੀ ਪੜ੍ਹੋ: Mental Health Awareness: ਡੇਰਾ ਪ੍ਰੇਮੀਆਂ ਨੇ ਮੰਦਬੁੱਧੀ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ

    ਨਾਮ ਚਰਚਾ ਵਿਚ ਕਵੀਰਾਜ ਪ੍ਰੇਮੀਆਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗਰੰਥਾਂ ਵਿਚੋਂ ਸ਼ਬਦਰਾਣੀ ਕੀਤੀ ਅਤੇ ਅਨਮੋਲ ਬਚਨ ਵੀ ਪੜ੍ਹ ਕੇ ਸੁਣਾਏ ਗਏ। ਨਾਮਚਰਚਾ ਦੀ ਸਮਾਪਤੀ ’ਤੇ ਟਰੇਫਿਕ ਸੰਮਤੀ ਦੇ ਸੇਵਾਦਾਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬ ਦੇ 85 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਸਾਲ ਬਾਅਦ ਜਦੋਂ 16 ਜਨਵਰੀ ਦਾ ਦਿਨ ਆਉਂਦਾ ਹੈ ਤਾਂ ਚਾਰੋਂ ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ ਜ਼ਰੂਰ ਨਮ ਹੋ ਜਾਂਦੀਆਂ ਹਨ, ਪਰ ਇਹ ਇਕ ਕੁਦਰਤੀ ਵਰਤਾਰਾ ਜੋ ਸਾਡੇ ਸਾਰਿਆਂ ਨਾਲ ਹੀ ਬੀਤਣਾ।

    ਪਰੰਤੂ ਦੂਜੇ ਪਾਸੇ ਸਮੂਹ ਪਰਿਵਾਰ ਤੇ ਦੋਵਾਂ ਬਲਾਕਾਂ ਦੀ ਸਮੂਹ ਸਾਧ-ਸੰਗਤ ਤੇ ਸੇਵਾਦਾਰ ਨੂੰ ਚਾਰੋਂ ਸ਼ਹੀਦਾਂ’ ਤੇ ਮਾਣ ਵੀ ਮਹਿਸੂਸ ਹੁੰਦਾ, ਜਿੰਨਾਂ ਨੇ ਆਪਣੇ ਮਨੁੱਖਾ ਜਨਮ ਦਾ ਅਸਲ ਲਾਹਾ ਆਪਣੇ ਜਿਉਂਦੇ ਜੀ ਖੱਟਣ ਦੇ ਨਾਲ-ਨਾਲ ਆਪਣੀਆਂ ਅਨਮੋਲ ਜਿੰਦਗੀਆਂ ਮਾਨਵਤਾ ਦੇ ਲੇਖੇ ਲਾਈਆਂ, ਜਿਸ ਕਰਕੇ ਪਿਛਲੇ 10 ਸਾਲਾਂ ਤੋਂ ਅਸੀਂ ਸਾਰੇ ਉਨਾਂ ਵੱਲੋਂ ਨਿਭਾਈ ਮਾਨਵਤਾ ਦੀ ਸੇਵਾ ਤੇ ਪਰਿਵਾਰਾਂ ਨੂੰ ਹੌਂਸਲਾ ਦੇਣ ਲਈ ਇਕੱਠੇ ਹੁੰਦੇ ਹਾਂ। ਉਨਾਂ ਕਿਹਾ ਕਿ ਅਜਿਹੇ ਅਭੁੱਲ ਸੇਵਾਦਾਰਾਂ ਬਾਰੇ ਸ਼ਹਿਨਸਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਫਰਮਾਨ ਹੈ, ਕਿ ‘‘ਧੰਨ ਜਿੰਨਾਂ ਦੇ ਮਾਤਾ ਪਿਤਾ, ਜਿੰਨਾਂ ਦੇ ਪੁੱਤਰ ਜਪਦੇ ਨਾਮ।’’ ਉਨਾਂ ਆਖਰ ਵਿਚ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਦੀ ਮਨੇਜਮੈਂਟ ਕਮੇਟੀ ਤੇ ਸਮੂਹ 85 ਮੇੈਂਬਰਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਨ।

    ਇਸ ਮੌਕੇ ਸੇਵਾਦਾਰ ਬਾਈ ਕੁਲਵੰਤ ਸਿੰਘ ਇੰਸਾਂ, ਪੰਜਾਬ ਦੇ 85 ਮੈਂਬਰਾਂ ਵਿਚ ਗੁਰਦਾਸ ਸਿੰਘ ਇੰਸਾਂ, ਰਿੰਕੂ ਇੰਸਾਂ, ਰਾਹੁਲ ਇੰਸਾਂ,ਚਮਕੌਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਅਮਨਦੀਪ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਗੁਰਪੀ੍ਰਤ ਸਿੰਘ ਇੰਸਾਂ, ਸੁਲੱਖਣ ਸਿੰਘ ਇੰਸਾਂ, ਸੁਖਵੀਰ ਸਿੰਘ ਇੰਸਾ, ਸੁਖਜਿੰਦਰ ਸਿੰਘ ਇੰਸਾਂ, 85 ਮੈਂਬਰ ਭੈਣਾਂ ਵਿਚ ਕਿਰਨ ਇੰਸਾਂ, ਮਨਜੀਤ ਕੌਰ ਇੰਸਾਂ, ਹਰਵਿੰਦਰ ਕੌਰ ਇੰਸਾਂ, ਬਲਾਕ ਪ੍ਰੇਮੀ ਸੇਵਕ ਗੁਰਮੇਜ ਸਿੰਘ ਇੰਸਾਂ, ਨੀਲਕੰਠ ਇੰਸਾਂ, ਟਰੇਫਿਕ ਸੰਮਤੀ ਸੇਵਾਦਾਰਾਂ ਵਿਚ ਲਛਮਣ ਸਿੰਘ ਇੰਸਾਂ, ਹਰਗੋਬਿੰਦ ਸਿੰਘ ਇੰਸਾਂ, ਪ੍ਰਿਤਪਾਲ ਸਿੰਘ ਇੰਸਾਂ, ਓਮ ਪ੍ਰਕਾਸ ਇੰਸਾਂ, ਭੋਲਾ ਸਿੰਘ ਇੰਸਾਂ, ਰਮੇਸ ਇੰਸਾਂ, ਬਲਜਿੰਦਰ ਸਿੰਘ ਇੰਸਾ ਦਿਉਣਖੇੜਾ ਤੋਂ ਇਲਾਵਾ ਪਿੰਡਾਂ ਦੇ ਪ੍ਰੇਮੀ ਸੇਵਕ, 15 ਮੈਂਬਰ ਕਮੇਟੀਆਂ ਦੇ ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਐਮਐਸਜੀ ਆਈ ਟੀ ਵਿੰਗ ਦੇ ਮੈਂਬਰ ਆਦਿ ਮੌਜੂਦ ਸਨ।

    LEAVE A REPLY

    Please enter your comment!
    Please enter your name here