ਭਾਜਪਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

BJP Candidate List

195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ BJP Candidate List

  • ਪੀਐਮ ਮੋਦੀ ਵਾਰਾਣਸੀ ਤੋਂ ਲਡ਼ਨਗੇ ਚੋਣ
  • ਪਹਿਲੀ ਸੂਚੀ ’ਚ 28 ਮਹਿਲਾ ਉਮੀਦਵਾਰ ਵੀ ਸ਼ਾਮਲ
  • ਯੂਪੀ ਤੋਂ 51 ਉਮੀਦਵਾਰਾਂ ਦਾ ਨਾਂਅ

(ਸੱਚ ਕਹੂੰ ਨਿਊਡਜ਼) ਨਵੀਂ ਦਿੱਲੀ। ਭਾਜਪਾ ਨੇ ਲੋਕ ਸਭਾ ਚੋਣਾਂ 2024 ਲਈ ਆਪਣੇ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਦਿੱਲੀ ’ਚ ਪ੍ਰ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਤੋਂ ਚੋਣ ਲਡ਼ਨਗੇ। ਦੋ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ। ਸੂਚੀ ’ਚ 28 ਮਹਿਲਾ ਉਮੀਦਵਾਰ ਵੀ ਸ਼ਾਮਲ ਸਨ। ਸਿੰਧੀਆ ਨੂੰ ਮੱਧ ਪ੍ਰਦੇਸ਼ ਦੇ ਗੁਨਾ ਤੋਂ ਟਿਕਟ ਦਿੱਤੀ ਗਈ ਹੈ ਅਤੇ ਸ਼ਿਵਰਾਜ ਸਿੰਘ ਨੂੰ ਵਿਦਿਸ਼ਾ ਤੋਂ ਟਿਕਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਮਲੇਰਕੋਟਲਾ ‘ਚ ਤੇਜ਼ ਮੀਂਹ ਨਾਲ ਹੋਈ ਗੜ੍ਹੇਮਾਰੀ 

ਸੂਚੀ ਵਿੱਚ ਉੱਤਰ ਪ੍ਰਦੇਸ਼ ਤੋਂ 51, ਪੱਛਮੀ ਬੰਗਾਲ ਤੋਂ 20, ਮੱਧ ਪ੍ਰਦੇਸ਼ ਤੋਂ 24, ਗੁਜਰਾਤ ਤੋਂ 15, ਰਾਜਸਥਾਨ ਤੋਂ 15, ਕੇਰਲ ਤੋਂ 12, ਤੇਲੰਗਾਨਾ ਤੋਂ 9, ਅਸਾਮ ਤੋਂ 11, ਦਿੱਲੀ ਤੋਂ 5, ਜੰਮੂ-ਕਸ਼ਮੀਰ ਤੋਂ 2 ਹਨ। ਉੱਤਰਾਖੰਡ ਤੋਂ 2, ਅਰੁਣਾਚਲ ਤੋਂ 2, ਗੋਆ ਤੋਂ 1, ਤ੍ਰਿਪੁਰਾ ਤੋਂ 1, ਅੰਡੇਮਾਨ ਤੋਂ 1, ਦਮਨ ਅਤੇ ਦੀਵ ਤੋਂ 1 ਸੀਟ ਸ਼ਾਮਲ ਹੈ।