ਢੀਂਡਸਾ ਪਿਓ ਪੁੱਤ ਨੂੰ Shiromani Akali Dal (ਬ) ਵਿੱਚੋਂ ਕੱਢਣ ਦੀ ਕਵਾਇਦ ਆਰੰਭ

Shiromani Akali Dal

ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਆਗੂਆਂ ਨੇ ਦੋਵਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਕੀਤੀ ਮੰਗ

ਸੰਗਰੂਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬ) (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਥਿਤ ਆਪਹੁਦਰੀਆਂ ਤੋਂ ਤੰਗ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਹੁਣ ਪਾਰਟੀ ਵਿੱਚੋਂ ਬਾਹਰ ਕੱਢਣ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ ਅੱਜ ਇੱਕ ਰਸਮੀ ਮੀਟਿੰਗ ਵਿੱਚ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਆਗੂਆਂ ਨੇ ਮਤਾ ਪਾ ਕੇ ਦੋਵਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਰੱਖ ਦਿੱਤੀ ਹੈ

ਇਸ ਸਬੰਧੀ ਮੀਟਿੰਗ ਦੌਰਾਨ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਜਿਹੜੇ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਪਾਰਟੀ ਇੰਚਾਰਜ ਹਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਸਾਰੇ ਸੀਨੀਅਰ ਮੈਂਬਰਾਂ ਨੇ ਲਿਖਤੀ ਤੌਰ ‘ਤੇ ਮਤਾ ਪਾਇਆ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਦੋਵਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਜਾਵੇ ਇਸ ਸਬੰਧੀ ਮਲੂਕਾ ਨੇ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਹੋਈ ਪਾਰਟੀ ਵਿੱਚ ਸ਼ਾਮਿਲ ਹੋਏ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਪਾਰਟੀ ਵਿੱਚ ਰਹਿਣਗੇ ਅਤੇ ਆਪਣੇ ਪਿਤਾ  ਨੂੰ ਵੀ ਸਮਝਾ ਕੇ ਵਾਪਿਸ ਲਿਆਉਣਗੇ ਪਰ ਹੁਣ ਪਤਾ ਨਹੀਂ ਕਿਹੜੇ ਦਬਾਅ ਵਿੱਚ ਆ ਕੇ ਉਨ੍ਹਾਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ

  • ਉਨ੍ਹਾਂ ਕਿਹਾ ਕਿ ਦੋਵੇਂ ਢੀਂਡਸਾ ਪਿਓ ਪੁੱਤਰ ਆਖ ਰਹੇ ਹਨ
  • ਉਹ ਪਾਰਟੀ ਦੇ ਮੈਂਬਰ ਹਨ ਪਰ ਮੈਂਬਰ ਰਹਿ ਕੇ ਪਾਰਟੀ ਗਤੀਵਿਧੀਆਂ ਕਰਨਾ ਕਿੱਥੋਂ ਜਾਇਜ਼ ਹੈ
  • ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਵਿੱਚ ਵੀ ਭੰਬਲਭੂਸਾ ਬਣਿਆ ਹੋਇਆ ਸੀ
  • ਜੇਕਰ ਇਹ ਦੋਵੇਂ ਪਾਰਟੀ ਵਿੱਚ ਵਾਪਿਸ ਆ ਗਏ ਤਾਂ ਉਨ੍ਹਾਂ ਖਿਲਾਫ਼ ਸਿਆਸੀ ਕਿੜ ਕੱਢਣਗੇ
  • ਇਸ ਕਾਰਨ ਅਸੀਂ ਪਾਰਟੀ ਪ੍ਰਧਾਨ ਨੂੰ ਕਿਹਾ ਹੈ ਕਿ ਇਸ ਸਬੰਧੀ ਛੇਤੀ ਤੋਂ ਛੇਤੀ ਹੀ ਕੋਈ ਫੈਸਲਾ ਕਰਨ 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।