ਮੰਤਰੀ ਆਸ਼ੂ ਦੀ ਬਰਖ਼ਾਸਤਗੀ ਲਈ ਰਾਜਪਾਲ ਨੂੰ ਮਿਲੇਗਾ ‘ਆਪ’ ਦਾ ਵਫ਼ਦ : ਚੀਮਾ

AAP

ਗਾਂਧੀ ਪਰਿਵਾਰ, ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਬਿੱਟੂ ਨੂੰ ਰੱਜ ਕੇ ਕੋਸਿਆ

ਚੰਡੀਗੜ,(ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ‘ਤੇ ਕੈਬਨਿਟ ‘ਚ ਅੱਤਵਾਦੀ ਪਾਲਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਨੂੰਨ ਤੋਂ ਉੱਪਰ ਨਹੀਂ ਹਨ ਕਿ ਉਨਾਂ (ਕੈਪਟਨ) ਵੱਲੋਂ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਕਲੀਨ ਚਿੱਟ ਦੇਣ ਨਾਲ ਭਾਰਤ ਭੂਸ਼ਨ ਆਸ਼ੂ ਦਾ ‘ਅੱਤਵਾਦੀ ਪਿਛੋਕੜ’ ਪਾਕ-ਸਾਫ਼ ਨਹੀਂ ਹੋ ਜਾਂਦਾ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕਾਂਗਰਸ ਥੋੜੀ ਬਹੁਤ ਵੀ ਸੰਵੇਦਨਸ਼ੀਲ ਹੁੰਦੀ ਤਾਂ ਆਸ਼ੂ ਨੂੰ ਤੁਰੰਤ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕਰਦੀ ਅਤੇ ਇੱਕ ਜ਼ਿੰਮੇਵਾਰ ਵਿਅਕਤੀ ਵਜੋਂ ਆਸ਼ੂ ਨੂੰ ਕਾਨੂੰਨੀ ਪਰਖ ਦਾ ਸਾਹਮਣਾ ਕਰਨ ਲਈ ਆਖਦੀ। ਪਰੰਤੂ ਗਾਂਧੀ ਪਰਿਵਾਰ ਦੀ ਸਿੱਧੀ ਮਿਹਰਬਾਨੀ ਕਰਕੇ ਪਹਿਲਾਂ ਵਿਧਾਇਕ ਅਤੇ ਫਿਰ ਮੰਤਰੀ ਦੇ ਅਹੁਦੇ ਤੱਕ ਪੁੱਜੇ ਭਾਰਤ ਭੂਸ਼ਨ ਆਸ਼ੂ ਨੂੰ ਐਨੇ ਗੰਭੀਰ ਦੋਸ਼ਾਂ ‘ਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮਿੰਟ ਵੀ ਨਹੀਂ ਲਗਾਇਆ। ਇਹ ਸਭ ਗਾਂਧੀ ਪਰਿਵਾਰ ਦੇ ਦਬਾਓ ਅਤੇ ਪ੍ਰਭਾਵ ਦਾ ਨਤੀਜਾ ਹੈ।

ਚੀਮਾ ਨੇ ਕਿਹਾ ਕਿ ਇਸ ਸੰਬੰਧੀ ਆਮ ਆਦਮੀ ਪਾਰਟੀ ਦਾ ਵਫ਼ਦ ਛੇਤੀ ਹੀ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰਕੇ ਆਸ਼ੂ ਦੀ ਮੰਤਰੀ ਮੰਡਲ ‘ਚੋਂ ਛੁੱਟੀ ਕਰਨ ਅਤੇ ਉਸ ਦੇ ਕੇਸ ਮੁੜ ਖੋਲਣ ਦੀ ਮੰਗ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।