ਸੁਨਾਮ-ਸੰਗਰੂਰ ਪੁਲ ‘ਤੇ ਫਿਰ ਵਾਪਰਿਆ ਹਾਦਸਾ, ਬੋਰੀਆਂ ਦਾ ਭਰਿਆ ਟਰਾਲਾ ਨਾਲੇ ‘ਚ ਡਿੱਗਿਆ

Sunam-Sangrur bridge

ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ, ਲੋਕਾਂ ਵੱਲੋਂ ਇਲਾਜ ਲਈ ਲੈ ਜਾਇਆ ਗਿਆ

  • ਪੁਲ ਉੱਪਰ ਆਵਾਜਾਈ ਰੋਕਣ ਲਈ ਰੱਖੇ ਪੱਥਰਾਂ ਨਾਲ ਟਕਰਾ ਕੇ ਵਾਪਰਿਆ ਹਾਦਸਾ | Sunam-Sangrur bridge
  • ਥੋੜੇ ਦਿਨ ਪਹਿਲਾਂ ਵੀਂ ਇਥੇ ਕਾਰ ਡਿੱਗੀ ਸੀ, ਜਿਸ ‘ਚ ਚਾਰ ਨੌਜਵਾਨ ਜ਼ਖਮੀ ਹੋਏ ਸਨ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੁਨਾਮ-ਸੰਗਰੂਰ ਰੋਡ ਤੇ ਚੋਏ ਦੇ ਪੁਲ ਦੇ ਉੱਪਰ ਅੱਜ ਤੜਕਸਾਰ ਇੱਕ ਵਾਰ ਫਿਰ ਵੱਡਾ ਹਾਦਸਾ ਵਾਪਰ ਗਿਆ, ਝੋਨੇ ਦੀਆਂ ਬੋਰੀਆਂ ਦਾ ਭਰਿਆ ਵੱਡਾ ਟਰਾਲਾ ਪੁਲ ਦੀ ਰੇਲਿੰਗ ਤੋੜਦੇ ਹੋਏ ਚੋਏ ਦੇ ਵਿੱਚ ਡਿੱਗ ਪਿਆ, ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਪਰੰਤੂ ਟਰਾਲੇ ਦੇ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ। (Sunam-Sangrur bridge)

ਮੌਕੇ ਤੇ ਡਰਾਈਵਰ ਨੇ ਦੱਸਿਆ ਕਿ ਉਹ ਹਿਸਾਰ ਤੋਂ ਝੋਨੇ ਦੀਆਂ ਬੋਰੀਆਂ ਭਰ ਕੇ ਧੂਰੀ ਜਾ ਰਿਹਾ ਸੀ ਅਤੇ ਜਿਉਂ ਹੀ ਉਹ ਇਸ ਪੁੱਲ ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇੱਕ ਬਜਰੀ ਦੇ ਭਰੇ ਟਰੱਕ ਨੂੰ ਬਚਾਉਣ ਦੇ ਚੱਕਰ ਵਿੱਚ ਇਹ ਹਾਦਸਾ ਵਾਪਰਿਆ ਹੈ, ਡਰਾਈਵਰ ਨੇ ਕਿਹਾ ਕਿ ਜੋ ਪੁਲ ਦੇ ਉੱਪਰ ਵੱਡੇ ਪੱਥਰ ਰੱਖੇ ਹੋਏ ਹਨ ਉਹ ਪੱਥਰ ਉਸਦੇ ਪਿਛਲੇ ਟਾਇਰਾਂ ਦੇ ਵਿੱਚ ਫਸ ਗਿਆ ਜਿਸ ਨਾਲ ਟਰਾਲਾ ਬੇਕਾਬੂ ਹੋ ਕੇ ਨਾਲੇ ਵਿੱਚ ਡਿੱਗ ਪਿਆ ਹੈ।

Sunam-Sangrur bridge

ਮੌਕੇ ਤੇ ਮੌਜੂਦ ਲੋਕਾਂ ਵੱਲੋਂ ਡਰਾਈਵਰ ਨੂੰ ਇਲਾਜ ਦੇ ਲਈ ਲੈ ਜਾਇਆ ਗਿਆ ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਪੁੱਲ ਨੂੰ ਕੰਡਮ ਐਲਾਨਿਆ ਹੋਇਆ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਪੁਲ ਤੇ ਆਵਾਜਾਈ ਬੰਦ ਕਰ ਦਿੱਤੀ ਸੀ। ਪ੍ਰੰਤੂ ਇਹ ਪੁਲ ਬੰਦ ਹੋਣ ਨਾਲ ਲੋਕਾਂ ਨੂੰ ਲੰਬਾ ਰਾਸਤਾ ਤੈਅ ਕਰਨਾ ਪੈਂਦਾ ਸੀ ਜਿਸ ਤੋਂ ਤੰਗ ਆਏ ਲੋਕਾਂ ਨੇ ਆਪਣੇ ਵੱਲੋਂ ਹੀ ਇਸ ਪੁਲ ਦੇ ਰਾਸਤੇ ਨੂੰ ਖੋਲ ਕੇ ਆਵਾਜਾਈ ਚਾਲੂ ਕਰ ਲਈ ਸੀ ਅਤੇ ਰਾਸਤਾ ਬੰਦ ਕਰਨ ਲਈ ਜੋ ਪ੍ਰਸ਼ਾਸਨ ਨੇ ਵੱਡੇ-ਵੱਡੇ ਪੱਥਰ ਰੱਖੇ ਹੋਏ ਸਨ ਉਹਨਾਂ ਪੱਥਰਾਂ ਦੇ ਨਾਲ ਹੀ ਹੁਣ ਹਾਦਸੇ ਵਾਪਰ ਰਹੇ ਹਨ।

ਬੱਸਾਂ, ਟਰੱਕ, ਟਰਾਲੇ ਆਦਿ ਭਾਰੀ ਵਾਹਣ ਸਮੇਤ ਪੂਰੀ ਆਵਾਜਾਈ ਇਸ ਪੁਲ ਦੇ ਉੱਪਰ ਦੀ ਗੁਜ਼ਰ ਰਹੀ ਹੈ

ਇਸੇ ਤਰ੍ਹਾਂ ਪਿਛਲੇ ਦਿਨੀ ਇੱਕ ਸਵਿਫਟ ਕਾਰ ਦੇ ਵਿੱਚ ਚਾਰ ਨੌਜਵਾਨ ਉਸੇ ਪੱਥਰ ਦੇ ਵਿੱਚ ਟਕਰਾ ਕੇ ਨਾਲੇ ਦੇ ਵਿੱਚ ਡਿੱਗੇ ਸਨ ਜਿਨਾਂ ਦੇ ਕਾਫੀ ਸੱਟਾਂ ਲੱਗੀਆਂ ਸਨ ਅਤੇ ਹੁਣ ਅੱਜ ਇਹ ਹਾਦਸਾ ਵਾਪਰਿਆ ਹੈ। ਸਥਾਨਕ ਲੋਕਾਂ ਅਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਪ੍ਰਸ਼ਾਸਨ ਨੂੰ ਕਈ ਵਾਰ ਅਪੀਲ ਕੀਤੀ ਗਈ ਹੈ ਕਿ ਇਸ ਪੁਲ ਦੀ ਮੁਰੰਮਤ ਕਰਕੇ ਪੁਲ ਦੇ ਉੱਪਰ ਰੱਖੇ ਗਏ ਪੱਥਰ ਹਟਾਏ ਜਾਣ ਜਾਂ ਫਿਰ ਇਸ ਪੁੱਲ ਨੂੰ ਪੱਕੇ ਤੌਰ ਤੇ ਹੀ ਬੰਦ ਕੀਤਾ ਜਾਵੇ ਤਾਂ ਜੋ ਆਏ ਦਿਨ ਇਸ ਤਰ੍ਹਾਂ ਦੇ ਵਾਪਰ ਰਹੇ ਹਾਦਸੇ ਬੰਦ ਹੋ ਸਕਣ ਅਤੇ ਕਿਸੇ ਜਾਨੀ ਨੁਕਸਾਨ ਹੋਣ ਤੋਂ ਵੀ ਬਚਾ ਹੋ ਸਕੇ।

ਮਾਲ ਰੋਡ ਨੇੜਲੇ ਕਤਲ ਮਾਮਲੇ ਦਾ ਮੁਲਜ਼ਮ ਕਾਬੂ

ਇੱਥੇ ਇਹ ਵੀ ਜਿਕਰਯੋਗ ਹੈ ਕਿ ਜਦੋਂ ਤੋਂ ਲੋਕਾਂ ਵੱਲੋਂ ਇਸ ਪੁਲ ਦੇ ਰਾਸਤੇ ਨੂੰ ਇੱਕ ਸਾਈਡ ਤੋਂ ਖੋਲਿਆ ਗਿਆ ਹੈ ਉਸ ਤੋਂ ਬਾਅਦ ਬੱਸਾਂ, ਟਰੱਕ, ਟਰਾਲੇ, ਸਕੂਲੀ ਬੱਸਾਂ ਆਦਿ ਭਾਰੀ ਵਾਹਣ ਸਮੇਤ ਪੂਰੀ ਆਵਾਜਾਈ ਇਸ ਪੁੱਲ ਦੇ ਉੱਪਰ ਦੀ ਗੁਜ਼ਰ ਰਹੀ ਹੈ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੈ ਤਾਂ ਜੋ ਲੋਕਾਂ ਦੀ ਸਮੱਸਿਆ ਅਤੇ ਇਸ ਤਰ੍ਹਾਂ ਦੇ ਵਾਪਰ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।