Lok Sabha Elections 2024 : ਚੋਣਾਂ ਅਤੇ ਚੁਣੌਤੀਆਂ

Elections

ਚੋਣ ਕਮਿਸ਼ਨ ਨੇ ਦੇਸ਼ ’ਚ ਲੋਕ ਸਭਾ ਦੀਆਂ ਆਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਵੱਖ-ਵੱਖ ਸੂਬਿਆਂ ’ਚ ਚੋਣਾਂ ਸੱਤ ਗੇੜਾਂ ’ਚ ਹੋਣਗੀਆਂ ਜੋ 19 ਅਪਰੈਲ ਤੋਂ 1 ਜੂਨ ਤੱਕ ਚੱਲਣਗੀਆਂ ਅਕਸਰ ਦੇਖਣ ’ਚ ਆਉਂਦਾ ਹੈ ਕਿ ਤਮਾਮ ਨਿਯਮ ਅਤੇ ਕਾਇਦਿਆਂ ਦੇ ਬਾਵਜ਼ੂਦ ਤਮਾਮ ਸਿਆਸੀ ਪਾਰਟੀਆਂ ਆਪਣੀ ਸਮਰੱਥਾ ਦੇ ਹਿਸਾਬ ਨਾਲ ਵੋਟਾਂ ਹਾਸਲ ਕਰਨ ਲਈ ਸਾਮ, ਦਾਮ, ਦੰਡ, ਭੇਦ ਦੀ ਨੀਤੀ ਅਪਣਾਉਣ ਤੋਂ ਬਾਜ਼ ਨਹੀਂ ਆਉਂਦੀਆਂ ਹਨ ਹਾਲਾਂਕਿ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਵੀ ‘4 ਐਮ’ ਦਾ ਜ਼ਿਕਰ ਕੀਤਾ ਹੈ, ਜਿਸ ’ਚ ਮਸਲ, ਮਨੀ, ਮਿਸਇਨਫੋਰਮੇਸ਼ਨ ਅਤੇ ਚੋਣ ਜਾਬਤੇ ਦਾ ਉਲੰਘਣ ਹਨ ਚੋਣ ਕਮਿਸ਼ਨ ਨੇ ਮਸਲ ਪਾਵਰ ਭਾਵ ਬਾਹੂਬਲ ’ਤੇ ਕੰਟਰੋਲ ਲਈ ਵੱਡੀ ਗਿਣਤੀ ’ਚ ਸੁਰੱਖਿਆ ਬਲਾਂ ਦੀ ਤੈਨਾਤੀ ਦੀ ਗੱਲ ਕਹੀ ਹੈ। (Lok Sabha Elections 2024)

ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਹੋਰ ਵਧੀਆਂ ਮੁਸ਼ਕਲਾਂ

ਇਸ ਲਈ ਗ੍ਰੀਵੈਂਸੇਜ ਪੋਰਟਲ ਅਤੇ ਕੰਟਰੋਲ ਰੂਮ ’ਚ ਇੱਕ ਸੀਨੀਅਰ ਅਧਿਕਾਰੀ ਤੈਨਾਤ ਹੋਵੇਗਾ, ਜੋ ਸ਼ਿਕਾਇਤ ਮਿਲਦਿਆਂ ਹੀ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰੇਗਾ ਜਿੱਥੋਂ ਵੀ ਨਜਾਇਜ਼ ਸਾਮਾਨ ਪਹੁੰਚ ਸਕਦਾ ਹੈ, ਉਨ੍ਹਾਂ ਸਾਰੀਆਂ ਥਾਵਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ ਅੰਤਰਰਾਸ਼ਟਰੀ ਸਰਹੱਦਾਂ ’ਤੇ ਕਈ ਥਾਵਾਂ ’ਤੇ ਡਰੋਨ ਨਾਲ ਨਜ਼ਰ ਰੱਖੀ ਜਾਵੇਗੀ ਡਬਲ ਵੋਟਿੰਗ ਮਾਮਲੇ ’ਚ ਵੀ ਸਖ਼ਤ ਕਾਰਵਾਈ ਹੋਵੇਗੀ ਦੂਜੀ ਸਮੱਸਿਆ, ਧਨ/ਪੈਸਿਆਂ (ਮਨੀ) ਨੂੰ ਲੈ ਕੇ ਕਿਹਾ ਗਿਆ ਹੈ ਕਿ 3400 ਕਰੋੜ ਰੁਪਏ ਦਾ ਕੈਸ਼ ਜ਼ਬਤ ਕੀਤਾ ਗਿਆ ਹੈ। ਜੋ ਪਿਛਲੀਆਂ ਚੋਣਾਂ ਤੋਂ ਕਰੀਬ 800 ਗੁਣਾ ਜ਼ਿਆਦਾ ਹੈ। (Lok Sabha Elections 2024)

ਤੀਜੀ ਸਮੱਸਿਆ ਗਲਤ ਜਾਣਕਾਰੀ ਦੇਣ ਦੀ ਹੈ, ਜਿਸ ਲਈ ਸੋਸ਼ਲ ਮੀਡੀਆ ’ਤੇ ਖਾਸ ਫੋਕਸ ਰਹੇਗਾ ਉੱਥੇ ਚੋਣ ਜਾਬਤਾ ਉਲੰਘਣ ਰੋਕਣ ਲਈ 2100 ਆਬਜ਼ਰਵਰ ਨਿਯੁਕਤ ਕੀਤੇ ਗਏ ਹਨ ਹਾਲਾਂਕਿ ਨਿਯਮ ਅਤੇ ਕਾਇਦਿਆਂ ਸਬੰਧੀ ਬੇਸ਼ੱਕ ਚੋਣ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਨੂੰ ਸੁਚੇਤ ਕਰ ਦਿੱਤਾ ਹੈ, ਪਰ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਸਿਆਸੀ ਪਾਰਟੀਆਂ ਕਿੰਨੀ ਜਿੰਮੇਵਾਰੀ ਅਤੇ ਸੰਯਮ ਤੋਂ ਕੰਮ ਲੈਂਦੀਆਂ ਹਨ। ਇਹ ਚੋਣਾਂ ਇਸ ਲਿਹਾਜ਼ ਨਾਲ ਵੀ ਅਹਿਮ ਰਹਿਣ ਵਾਲੀਆਂ ਹਨ ਕਿ ਚੁਣਾਵੀ ਬਾਂਡ ਸਬੰਧੀ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਸਵਾਲ ਚੁੱਕੇ ਹਨ ਅਤੇ ਐਸਬੀਆਈ ਦੀ ਖਿਚਾਈ ਕੀਤੀ ਹੈ, ਉਸ ਨੂੰ ਲੈ ਕੇ ਜਨਤਾ ਕੀ ਸੋਚਦੀ ਹੈ। (Lok Sabha Elections 2024)