ਅੰਨਾ ਹਜ਼ਾਰੇ ਨੇ ਦਿੱਤੀ ਭੁੱਖ ਹੜਤਾਲ ਦੀ ਧਮਕੀ

Anna Hazare

ਅੰਨਾ ਹਜ਼ਾਰੇ ਨੇ ਦਿੱਤੀ ਭੁੱਖ ਹੜਤਾਲ ਦੀ ਧਮਕੀ

ਨਵੀਂ ਦਿੱਲੀ। ਦੇਸ਼ ‘ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਪ੍ਰਸਿੱਧ ਸਮਾਜਿਕ ਵਰਕਰ ਅੰਨਾ ਹਜ਼ਾਰੇ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਭੁੱਖ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ। ਅੰਨਾ ਹਜ਼ਾਰੇ ਨੇ ਖੇਤੀ ਮੰਤਰੀ ਨੂੰ ਭੇਜੇ ਪੱਤਰ ‘ਚ ਕਿਹਾ ਕਿ ਪੰਜ ਫਰਵਰੀ 2019 ਨੂੰ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਤੇ ਕਈ ਹੋਰ ਆਗੂਆਂ ਦੀ ਅਪੀਲ ‘ਤੇ ਆਪਣੀ ਭੁੱਖ ਹੜਤਾਲ ਸਮਾਪਤ ਕਰਨ ਦਿੱਤੀ ਸੀ।

ਉਨ੍ਹਾਂ ਲਿਖਤੀ ਭਰੋਸਾ ਦਿੱਤਾ ਗਿਆ ਸੀ ਜਿਸ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ। ਹੁਣ ਉਹ ਕਿਤੇ ਵੀ ਤੇ ਕਿਸੇ ਸਮੇਂ ਵੀ ਭੁੱਖ ਹੜਤਾਲ ਸ਼ੁਰੂ ਕਰ ਸਕਦੇ ਹਨ। ਸਰਕਾਰ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ।

ਅੰਨਾ ਹਜ਼ਾਰੇ ਨੇ ਕਿਹਾ ਕਿ ਖੇਤੀ ਮੁੱਲ ਕਮਿਸ਼ਨ ਨੂੰ ਚੋਣ ਕਮਿਸ਼ਨ ਵਰਗਾ ਸੰਵਿਧਾਨਿਕ ਦਰਜਾ ਦਿੱਤਾ ਜਾਣਾ ਚਾਹੀਦਾ ਹੈ, ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ ਦੇ ਅਨੁਸਾਰ ਖੇਤੀ ਉਪਜ ਦਾ ਮੁੱਲ ਸੀ 2+50 ਤੈਅ ਕਰਨਾ, ਫ਼ਲ, ਸਬਜ਼ੀ ਤੇ ਦੁੱਧ ਲਈ ਘੱਟੋ-ਘੱਟ ਸਮਰੱਥਨ ਮੁੱਲ ਲਾਗੂ ਕਰਨਾ, ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਸਬੰਧੀ ਉਪਾਅ ਕਰਨਾ, ਅਯਾਤ-ਨਿਰਯਾਤ ਨੀਤੀ ਤੈਅ ਕਰਨਾ, ਆਧੁਨਿਕ ਤਕਨੀਕੀ ਖੇਤੀ ਔਜ਼ਾਰ ਤੇ ਪਾਣੀ ਬਚਾਉਣ ਲਈ ਡ੍ਰਿੰਪ ਇਰੀਗੇਸ਼ਨ, ਸਪ੍ਰਿੰਕਲਰ ਇਰੀਗੇਸ਼ਨ ਵਰਗੇ ਸਾਧਨਾਂ ‘ਤੇ 80 ਫੀਸਦੀ ਫੰਡ ਲਾਗੂ ਕਰਨਾ ਇਨ੍ਹਾਂ ਸਾਰੀਆਂ ਮੰਗਾਂ ‘ਤੇ ਵਿਚਾਰ ਕਰਕੇ ਸਹੀ ਫੈਸਲਾ ਲੈਣ ਲਈ ਇੱਕ ਉੱਚਅਧਿਕਾਰ ਕਮੇਟੀ ਤੁਰੰਤ ਗਠਨ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਕਮੇਟੀ ‘ਚ ਕੇਂਦਰੀ ਖੇਤੀ ਰਾਜ ਮੰਤਰੀ, ਨੀਤੀ ਕਮਿਸ਼ਨ ਦੇ ਮੈਂਬਰ ਰਮੇਸ਼ਚੰਦ ਸਮੇਤ ਹੋਰ ਮੈਂਬਰ ਹੋਣਗੇ। ਇਹ ਕਮੇਟੀ 30 ਅਕਤੂਬਰ 2019 ਤੋਂ ਪਹਿਲਾਂ ਆਪਣੀ ਰਿਪੋਰਟ ਪੇਸ਼ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.