ਆਪਣੇ ਫ਼ਰਜ਼ ਦਾ ਨਿਰਵਾਹ ਕਰੋ, ਪਰ ਅਤਿ ਨਹੀਂ ਹੋਣੀ ਚਾਹੀਦੀ : Saint Dr MSG

Saint Dr MSG

ਆਪਣੇ ਫ਼ਰਜ਼ ਦਾ ਨਿਰਵਾਹ ਕਰੋ, ਪਰ ਅਤਿ ਨਹੀਂ ਹੋਣੀ ਚਾਹੀਦੀ | Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਇਨਸਾਨ ਇਸ ਦੁਨੀਆ ’ਚ ਸੁਖੀ ਰਹਿ ਸਕਦਾ ਹੈ ਪਰਮਾਨੰਦ ਦੀ ਲੱਜ਼ਤ ਲੈ ਸਕਦਾ ਹੈ, ਪਰ ਉਸ ਲਈ ਸਤਿਸੰਗ ’ਚ ਆਉਣਾ ਅਤੇ ਸੁਣ ਕੇ ਅਮਲ ਕਰਨਾ ਅਤੀ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਸਤਿਸੰਗ ’ਚ ਆਵੇਗਾ ਤਾਂ ਸੁਣੇਗਾ ਅਤੇ ਸੁਣੇਗਾ ਤਾਂ ਅਮਲ ਕਰ ਸਕੇਗਾ ਇਸ ਲਈ ਸਭ ਤੋਂ ਜ਼ਰੂਰੀ ਹੈ। (Saint Dr MSG)

ਕਿ ਸਤਿਸੰਗ ਸੁਣੋ ਅਤੇ ਅਮਲ ਕਰੋ ਸੁਣ ਕੇ ਜਦੋਂ ਤੱਕ ਇਨਸਾਨ ਅਮਲ ਨਹੀਂ ਕਰਦਾ ਤਦ ਤੱਕ ਮਾਲਕ ਦੀ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ ਦਿਖਾਵਾ, ਢੋਂਗ ਨਾਲ ਕਦੇ ਵੀ ਮਾਲਕ ਖੁਸ਼ ਨਹੀਂ ਕੀਤਾ ਜਾ ਸਕਦਾ। ਦਿਮਾਗ ਕਿਤੇ ਹੋਰ, ਕਰਨਾ ਕੁਝ ਹੋਰ ਅਤੇ ਦਿਖਾਵਾ ਕੁਝ ਹੋਰ, ਅਜਿਹਾ ਆਦਮੀ ਕਦੇ ਵੀ ਪਰਮਾਤਮਾ ਨੂੰ ਨਹੀਂ ਪਾ ਸਕਦਾ ਦੁਨੀਆਂ ਵਾਲੇ ਵੀ ਉਸ ਨੂੰ ਪਸੰਦ ਨਹੀਂ ਕਰਦੇ ਅਤੇ ਮਾਲਕ ਦੀ ਦਰਗਾਹ ’ਚ ਵੀ ਉਸ ਨੂੰ ਧਿਰਕਾਰ ਦਿੱਤਾ ਜਾਂਦਾ ਹੈ ਇਸ ਲਈ ਉਸ ਇੱਕ ਦੇ ਬਣੋ, ਜੋ ਇੱਕ ਸੀ, ਇੱਕ ਹੈ ਅਤੇ ਹਮੇਸ਼ਾ ਇੱਕ ਹੀ ਰਹੇਗਾ ਅਤੇ ਉਹ ਹੈ ਅੱਲ੍ਹਾ, ਵਾਹਿਗੁਰੂ, ਹਰਿ, ਖੁਦਾ, ਰਾਮ, ਪਰਮਾਤਮਾ, ਸਤਿਗੁਰੂ ਉਸਦੇ ਕਰੋੜਾਂ ਨਾਂਅ ਹਨ। (Saint Dr MSG)

ਜਦੋਂ ਤੱਕ ਇਨਸਾਨ ਅਮਲ ਨਹੀਂ ਕਰਦਾ ਤਦ ਤੱਕ ਮਾਲਕ ਦੀ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ

ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਦੇ ਹਨ ਕਿ ਰੂਹਾਨੀਅਤ ’ਚ ਇੱਕ ਰਸ ਹੋਣਾ ਪੈਂਦਾ ਹੈ, ਇੱਕੋ ਜਿਹਾ ਰਹਿਣਾ ਪੈਂਦਾ ਹੈ ਮਾਲਕ ਲਈ ਤੜਫ਼ਦੇ ਹੋ ਤਾਂ ਮਾਲਕ ਲਈ ਹੀ ਤੜਫ਼ੋ ਯਾਰੀ , ਦੋਸਤੀ ਜਾਂ ਦੁਨਿਆਵੀ ਇਸ਼ਕ ਤੋਂ ਬਚਣਾ ਹੋਵੇਗਾ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨਾਲ ਪਿਆਰ ਨਾ ਕਰੋ ਪਿਆਰ ਕਰੋ ਬੇਗਰਜ਼, ਨਿਹਸਵਾਰਥ, ਪਿਆਰ ਕਰੋ ਜਿਸ ਰਿਸ਼ਤੇ ਲਈ ਜੁੜੇ ਹੋ, ਭੈਣ-ਭਾਈ ਦਾ ਰਿਸ਼ਤਾ, ਪਤੀ-ਪਤਨੀ ਦਾ, ਮਾਂ-ਬੇਟੇ ਦਾ ਰਿਸ਼ਤਾ ਇਨ੍ਹਾਂ ਰਿਸ਼ਤਿਆਂ ਲਈ ਜੋ ਵੀ ਤੁਹਾਡੇ ਫਰਜ਼ ਹਨ, ਉਸ ਪਿਆਰ ਦਾ ਨਿਰਵਾਹ ਕਰੋ ਪਰ ਅਤਿ ਨਹੀਂ ਹੋਣੀ ਚਾਹੀਦੀ ਅਤਿ ਜੇਕਰ ਕਰਨਾ ਚਾਹੁੰਦੇ ਹੋ ਤਾਂ ਪਰਮਾਤਮਾ, ਸਤਿਗੁਰੂ ਦੇ ਪਿਆਰ ’ਚ ਕਰੋ ਉਸ ਨਾਲ ਜਿਉ-ਜਿਉ ਪਿਆਰ ਕਰਦੇ ਜਾਵੋਗੇ, ਜਿੰਨਾ ਵਧਦਾ ਜਾਵੇਗਾ। (Saint Dr MSG)

ਓਨਾ ਹੀ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਵਧਦੀ ਜਾਵੇਗੀ ਅਤੇ ਨੂਰੀ ਲਗਦੀ, ਕੰਮ-ਧੰਦਾ ਚੰਗਾ ਨਹੀਂ ਲਗਦਾ ਕਿਤੇ ਇੰਨਾ ਪਿਆਰ ਮਾਲਕ ਨਾਲ ਕੀਤਾ ਜਾਵੇ ਕਿ ਮਾਲਕ ! ਤੇਰੇ ਬਿਨਾ ਮੈਨੂੰ ਚੈਨ ਨਹੀਂ ਆਵੇਗਾ, ਨੀਂਦ ਨਹੀਂ ਆਵੇਗੀ, ਸਿਮਰਨ ਕਰੇ, ਤੜਫ਼ੇ ਸ਼ਾਇਦ ਮਾਲਕ ਅੱਧੀ ਤੜਫ਼ ’ਚ ਹੀ ਭੱਜਿਆ ਚਲਿਆ ਆਵੇ ਪਰ ਉਸ ਲਈ ਨਹੀਂ ਤੜਫ਼ਦੇ, ਲੋਕ ਦੁਨਿਆਵੀ ਪਿਆਰ ’ਚ ਪਾਗ਼ਲ ਹੋਏ ਫਿਰਦੇ ਹਨ ਇੰਦਰੀਆਂ ਦੇ ਭੋਗ-ਵਿਲਾਸ ਲਈ ਅੰਨ੍ਹੇ ਹੋਏ ਰਹਿੰਦੇ ਹਨ ਅਜਿਹਾ ਪਿਆਰ ਇਨਸਾਨ ਲਈ ਘਾਤਕ ਹੈ।

ਇਨਸਾਨ ਕਦੇ ਸੁਖੀ ਨਹੀਂ ਰਹਿ ਸਕਦਾ, ਚੈਨ ਨਾਲ ਨਹੀਂ ਆਵੇਗਾ ਕਿਉਕਿ ਕਿਤੇ ਨਾ ਕਿਤੇ ਤਕਰਾਰ ਹੋਵੇਗੀ, ਕਿਤੇ ਨਾ ਕਿਤੇ ਝਗੜਾ ਹੋਵੇਗਾ, ਹਮੇਸ਼ਾ ਤਾਂ ਵਿਚਾਰ ਮਿਲੇ ਨਹੀਂ ਰਹਿ ਸਕਦੇ ਜਿਉ ਹੀ ਝਗੜਾ ਤਕਰਾਰ ਹੋਵੇਗਾ ਤਾਂ ਫਿਰ ਇੱਕ-ਦੂਜੇ ਦੀਆਂ ਸਾਰੀਆਂ ਕਮੀਆਂ ਗਾਓਗੇ ਅਤੇ ਜਦੋਂ ਕਮੀਆਂ ਗਾ ਦਿੱਤੀਆਂ ਤਾਂ ਇੱਕ-ਦੂਜੇ ਦੇ ਅੰਦਰ ਜ਼ਖਮ ਹੋਣਗੇ ਅਤੇ ਫਿਰ ਆਪਸ ’ਚ ਜੁੜੋਗੇ ਨਹੀਂ, ਕੀ ਫਾਇਦਾ ਹੋਵੇਗਾ ਇਸ ਲਈ ਉਸ ਅੱਲ੍ਹਾ, ਰਾਮ, ਵਾਹਿਗੁਰੂ, ਪਰਮਾਤਮਾ ਨਾਲ ਸੱਚਾ ਪਿਆਰ ਜੋੜੋ, ਉਹ ਇਸ ਜਹਾਨ ਅਤੇ ਅਗਲੇ ਜਹਾਨ ਦੋਵਾਂ ਜਹਾਨਾਂ ’ਚ ਤੁਹਾਡਾ ਸਾਥ ਨਹੀਂ ਛੱਡੇਗਾ, ਹਮੇਸ਼ਾ ਹੱਥ ਫੜ ਕੇ ਰੱਖੇਗਾ। (Saint Dr MSG)

LEAVE A REPLY

Please enter your comment!
Please enter your name here