ਬਹੁਤ ਅਹਿਮ ਹੈ ਝੋਨੇ ਦੀ ਬਿਜਾਈ ਲਈ ਵਿਉਂਤਬੰਦੀ
ਬਹੁਤ ਅਹਿਮ ਹੈ ਝੋਨੇ ਦੀ ਬਿਜਾਈ ਲਈ ਵਿਉਂਤਬੰਦੀ
ਪੰੰਜਾਬ ਵਿੱਚ ਝੋਨੇ ਦੀ ਕਾਸ਼ਤ ਨਾਲ ਸਬੰਧਿਤ ਮੁੱਦਿਆਂ ‘ਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਅਤੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਹਿਮ ਹਨ ਬਦਲਦੇ ਮੌਸਮ ਵਿਚ ਕੀੜੇ-ਮਕੌੜੇ, ਬਿਮਾਰੀਆਂ ਅਤੇ ਹੋਰ ਮੌਸਮੀ ਕਾਰਕਾਂ ਦਾ ਪ੍ਰਭਾਵ ਵੀ ਵਧ ਰਿਹਾ ਹੈ ਇਸ ਦੇ ਨਾਲ-ਨਾਲ ਖੇਤੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਘਾਟ ਵੀ ਇੱਕ ਅਹਿਮ ਮਸਲਾ ਹੈ
ਇਹਨਾਂ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਘੱਟ ਸਮੇਂ ਵਿੱਚ ਵੱਧ ਝਾੜ (ਪ੍ਰਤੀਦਿਨ ਜ਼ਿਆਦਾ ਉਤਪਾਦਕਤਾ), ਵਾਢੀ ਉਪਰੰਤ ਹਾੜੀ ਦੀਆਂ ਫਸਲਾਂ ਵਿੱਚ ਜ਼ਿਆਦਾ ਵਕਫਾ, ਘੱਟ ਪਰਾਲੀ, ਚੰਗੀ ਗੁਣਵੱਤਾ, ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ ਅਤੇ ਬਦਲਦੇ ਮੌਸਮ ਦੇ ਅਨੁਕੂਲ ਰਹਿਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵਿਕਸਿਤ ਵੱਖ-ਵੱਖ ਕਿਸਮਾਂ ਅਤੇ ਤਕਨੀਕਾਂ ਨੂੰ ਤਰਤੀਬਵਾਰ ਅਪਣਾਉਣ ਨਾਲ ਝੋਨੇ ਦੀ ਬਿਜਾਈ ਨੂੰ ਜ਼ਿਆਦਾ ਸਮੇਂ ਵਿੱਚ ਵੰਡਿਆ ਜਾ ਸਕਦਾ ਹੈ ਇਸ ਨਾਲ ਲੇਬਰ ਦੀ ਕਮੀ ਦੀ ਸਮੱਸਿਆ ਘਟੇਗੀ
ਉਪਰੋਕਤ ਪਰਮਲ ਝੋਨੇ ਦੀਆਂ ਕਿਸਮਾਂ ਦਰਮਿਆਨੇ ਤੋਂ ਘੱਟ ਸਮੇਂ ਵਾਲੀਆਂ ਹਨ ਲੰਮਾ ਸਮਾਂ ਲੈਣ ਵਾਲੀਆਂ ਜਿਵੇਂ ਕਿ ਪੂਸਾ 44, ਪੀਲੀ ਪੂਸਾ ਆਦਿ ਦੀ ਕਾਸ਼ਤ ਨਾਲ ਫ਼ਸਲ ਦੀ ਕਟਾਈ ਵਿੱਚ ਦੇਰੀ ਅਤੇ ਨਾੜ ਦੀ ਸਾਂਭ-ਸੰਭਾਲ ਵਿੱਚ ਮੁਸ਼ਕਿਲਾਂ ਆ ਸਕਦੀਆਂ ਹਨ ਇਹਨਾਂ ਕਿਸਮਾਂ ਦੀ ਕਾਸ਼ਤ ਨਾਲ ਪਾਣੀ ਦੀ ਵਧੇਰੇ ਖਪਤ ਹੁੰਦੀ ਹੈ ਅਤੇ ਕੀਟਨਾਸ਼ਕਾਂ ਦਾ ਖਰਚਾ ਵੀ ਵਧਦਾ ਹੈ ਇਸ ਲਈ ਇਹਨਾਂ ਦੀ ਕਾਸ਼ਤ ਤੋਂ ਗੁਰੇਜ਼ ਕੀਤਾ ਜਾਵੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਪਨੀਰੀ ਦੀ ਉਮਰ ਜ਼ਿਆਦਾ ਵੱਡੀ ਨਾ ਕੀਤੀ ਜਾਵੇ
ਪੀ ਆਰ 126 ਤੋਂ ਚੰਗਾ ਝਾੜ ਲੈਣ ਲਈ ਇਸ ਦੀ ਬਿਜਾਈ 5 ਤੋਂ 10 ਜੂਨ ਦਰਮਿਆਨ ਅਤੇ ਲੁਆਈ 5 ਜੁਲਾਈ ਨੂੰ ਕਰੋ ਪਰ ਤਿੰਨ ਫ਼ਸਲਾਂ ਵਾਲੇ ਫ਼ਸਲੀ ਚੱਕਰਾਂ ਵਿੱਚ ਹੀ ਇਸ ਦੀ ਬਿਜਾਈ 25 ਮਈ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਮਾੜੇ ਪਾਣਂੀ ਵਾਲੇ ਇਲਾਕਿਆਂ ਵਿੱਚ ਪੀਆਰ 127 ਕਿਸਮ ਦੀ ਕਾਸ਼ਤ ਨਾ ਕੀਤੀ ਜਾਵੇ ਬਾਸਮਤੀ ਦਾ ਰਕਬਾ ਪਿਛਲੇ ਸਾਲਾਂ ਵਿੱਚ 20 ਫੀਸਦੀ ਦੇ ਆਸ-ਪਾਸ ਰਿਹਾ ਹੈ ਜੋ ਕਿ ਇਸ ਦੇ ਮੰਡੀਕਰਨ ਅਤੇ ਚੰਗੇ ਭਾਅ ਲਈ ਉਚਿਤ ਸੀ
ਪਨੀਰੀ ਬੀਜਣ ਦਾ ਢੰਗ:
ਕੱਦੂ ਕਰਕੇ ਚੰਗੀ ਤਰ੍ਹਾਂ ਤਿਆਰ ਖੇਤ ਵਿੱਚ 8 ਕਿੱਲੋ ਬੀਜ ਦਾ ਸਾਢੇ ਛੇ ਮਰਲੇ ਵਿੱਚ ਛੱਟਾ ਦਿਉ ਬਿਜਾਈ ਤੋਂ ਪਹਿਲਾਂ ਪ੍ਰਤੀ ਕਿਲੋ ਬੀਜ ਨੂੰ 3 ਗ੍ਰਾਮ ਸਪਰਿੰਟ 75 ਡਬਲਯੂ.ਐਸ ਨਾਲ ਸੋਧ ਲਵੋ ਉਪਰੋਕਤ ਦੱਸੇ ਮੁਤਾਬਿਕ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੀ ਲੁਆਈ 20 ਜੂਨ ਤੋਂ ਜੁਲਾਈ ਦੇ ਦੂਜੇ ਪੰਦਰਵਾੜੇ ਤੱਕ ਕੀਤੀ ਜਾ ਸਕਦੀ ਹੈ
ਇਸ ਤੋਂ ਇਲਾਵਾ ਜੂਨ ਦੇ ਪਹਿਲੇ ਪੰਦਰਵਾੜੇ ਤੋਂ ਸ਼ੁਰੂ ਕਰਕੇ ਮਸ਼ੀਨਾਂ ਦੀ ਉਪਲੱਬਧਤਾ ਮੁਤਾਬਕ ਝੋਨੇ ਦੀ ਸਿੱੱਧੀ ਬਿਜਾਈ ਵੀ ਕੀਤੀ ਜਾ ਸਕਦੀ ਹੈ ਇਸ ਵਿਧੀ ਰਾਹੀਂ ਲੇਬਰ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ, ਸਿੱਧੀ ਬਿਜਾਈ ਵਾਲੇ ਖੇਤ ਨੂੰ ਲੇਜਰ ਕਰਾਹੇ ਨਾਲ ਪੱੱਧਰਾ ਕਰਨ ਤੋਂ ਬਾਦ ਭਰਵੀਂ ਰੌਣੀ ਅਤੇ ਡਰਿੱਲ ਨਾਲ ਸਿੱਧੀ ਬਿਜਾਈ ਕਰੋ ਬਿਜਾਈ ਲਈ ‘ਲੱਕੀ ਸੀਡ ਡਰਿੱਲ’ ਨੂੰ ਤਰਜੀਹ ਦਿਓ ਕਿÀੁਂਕਿ ਇਹ ਬਿਜਾਈ ਦੇ ਨਾਲ-ਨਾਲ ਨਦੀਨਨਾਸ਼ਕ ਦਾ ਸਪਰੇ ਵੀ ਕਰਦੀ ਹੈ
ਇਸ ਦੇ ਬਦਲ ਵਿੱਚ ਝੋਨੇ ਦੀ ਬਿਜਾਈ ਵਾਲੀ ਤਿਰਸ਼ੀਆਂ ਪਲੇਟਾਂ ਵਾਲੀ ਡਰਿੱਲ ਦੀ ਵਰਤੋਂ ਨਾਲ ਬਿਜਾਈ ਕਰਕੇ ਤੁਰੰਤ ਨਦੀਨਨਾਸ਼ਕ (1.0 ਲੀਟਰ ਪ੍ਰਤੀ ਏਕੜ ਸਟੌਂਪ/ਬੰਕਰ 30ਈਸੀ (ਪੈਂਡੀਮੈਥਾਲਿਨ) ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ) ਦਾ ਛਿੜਕਾਅ ਕਰੋ ਇਸ ਤਰੀਕੇ ਨਾਲ ਤਰ-ਵੱਤਰ ਵਿੱਚ ਬੀਜੇ ਝੋਨੇ ਨੂੰ ਬਿਜਾਈ ਉਪਰੰੰਤ ਪਹਿਲਾ ਪਾਣੀ 21 ਦਿਨਾਂ ਬਾਦ ਦਿਉ
ਬਿਨਾ ਕੱਦੂ ਕੀਤੇ ਝੋਨੇ ਦੀ ਵੱਟਾਂ ਉੱਪਰ ਲੁਆਈ:
ਭਾਰੀਆਂ ਜ਼ਮੀਨਾਂ ਵਿੱਚ ਬਿਨਾਂ ਕੱਦੂ ਕੀਤੇ ਝੋਨੇ ਦੀ ਲੁਆਈ ਵੱਟਾਂ ਉੱਪਰ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਇਸ ਵਿਧੀ ਵਿੱਚ 2 ਫੁੱਟ ਤੋਂ 2.25 ਫੁੱਟ ਦੇ ਫਾਸਲੇ ‘ਤੇ ਵੱਟਾਂ ਉੱਪਰ ਪੌਦੇ ਤੋਂ ਪੌਦੇ ਦਾ ਫਾਸਲਾ ਕ੍ਰਮਵਾਰ 10 ਅਤੇ 9 ਸੈਂਟੀਮੀਟਰ ਰੱਖਦੇ ਹੋਏ ਲੁਆਈ ਕਰੋ ਤਾਂ ਜੋ ਬੂਟਿਆਂ ਦੀ ਗਿਣਤੀ 33 ਬੂਟੇ ਪ੍ਰਤੀ ਵਰਗ ਮੀਟਰ ਰਹੇ ਝੋਨੇ ਦੀ ਪਨੀਰੀ ਦੀ ਲੁਆਈ ਵੱਟਾਂ ਦੀਆਂ ਢਲਾਣਾਂ ਦੇ ਅੱਧ ਵਿਚਕਾਰ ਦੋਨੋਂ ਪਾਸੇ ਕੀਤੀ ਜਾ ਸਕਦੀ ਹੈ
ਇਸ ਵਿਧੀ ਵਿੱਚ ਪੀ ਆਰ 121, ਪੀ ਆਰ 126, ਪੀ ਆਰ 114, ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1121 ਨੂੰ ਤਰਜੀਹ ਦਿਉ ਘੱਟ ਉਮਰ ਦੀ ਪਨੀਰੀ ਵਰਤਣ ਨਾਲ ਚੰਗਾ ਝਾੜ ਮਿਲਦਾ ਹੈ ਇਸ ਲਈ ਪੀ ਆਰ 121 ਅਤੇ ਪੀ ਆਰ 114 ਲਈ 30 ਦਿਨ ਦੀ ਜਦੋਂਕਿ ਪੀ ਆਰ 126, ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1121 ਲਈ 25 ਦਿਨ ਦੀ ਪਨੀਰੀ ਖੇਤ ਵਿੱਚ ਲਾਉਣ ਨਾਲ ਚੰਗੇ ਨਤੀਜੇ ਮਿਲਦੇ ਹਨ
ਝੋਨੇ ਵਿੱਚ ਰਲ਼ਾ/ਮਿਸ਼ਰਣ :
ਝੋਨੇ ਦੀ ਫ਼ਸਲ ਵਿੱਚ ਰਲੇ/ਮਿਸ਼ਰਣ ਦਾ ਮਸਲਾ ਵੀ ਅਹਿਮ ਹੈ ਆਮ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਵੀਰ ਸੁੱਕੇ ਖੇਤ ਨੂੰ ਵਾਹ ਕੇ ਬੀਜ ਦਾ ਛਿੱਟਾ ਦੇ ਕੇ ਪਨੀਰੀ ਬੀਜਦੇ ਹਨ ਜਿਸ ਨਾਲ ਪਿਛਲੇ ਸਾਲ ਦਾ ਕਿਰਿਆ ਬੀਜ ਵੀ ਜੰਮ ਪੈਂਦਾ ਹੈ ਜੋ ਕਿ ਰਲੇ ਦਾ ਕਾਰਨ ਬਣਦਾ ਹੈ
ਇਸ ਸਬੰਧ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪਨੀਰੀ ਵਾਲੇ ਖੇਤ ਨੂੰ ਰੌਣੀ ਕਰਕੇ ਪਿਛਲੇ ਸਾਲ ਦੇ ਝੋਨੇ ਦੇ ਕਿਰੇ ਬੀਜ ਨੂੰ ਉਗਾਕੇ ਖਤਮ ਕਰਕੇ ਪਨੀਰੀ ਬੀਜੀ ਜਾਵੇ ਤਾਂ ਜੋ ਰਲਾ ਨਾ ਹੋਵੇ
ਹੋਰ ਧਿਆਨ ਯੋਗ ਨੁਕਤੇ:
ਨਵੀਂ ਕਿਸਮ ਨੂੰ ਪਹਿਲੇ ਸਾਲ ਥੋੜ੍ਹੇ ਰਕਬੇ ਵਿੱਚ ਹੀ ਬੀਜਿਆ ਜਾਵੇ
-ਪਿਛਲੇ ਸਾਲਾਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਹਲਕੀਆਂ ਜ਼ਮੀਨਾਂ ਵਿੱਚ ਬੀਜੀ ਝੋਨੇ ਦੀ ਪਨੀਰੀ ਉੱਪਰ ਨਿਮਾਟੋਡ ਦਾ ਹਮਲਾ ਹੋ ਜਾਂਦਾ ਹੈ ਜਿਸ ਨਾਲ ਪਨੀਰੀ ਧੌੜੀਆਂ ਵਿੱਚ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਸਦੀਆਂ ਜੜ੍ਹਾਂ ਉੱਪਰ ਗੰਢਾਂ ਬਣ ਜਾਂਦੀਆਂ ਹਨ, ਕੱਦੂ ਕਰਕੇ ਪਨੀਰੀ ਬੀਜਣ ਨਾਲ ਇਹ ਸਮੱਸਿਆ ਘੱਟ ਆਉਂਦੀ ਹੈ
ਜੇਕਰ ਪਿਛਲੇ ਸਾਲ ਅਜਿਹੀ ਅਲਾਮਤ ਤੁਹਾਡੇ ਖੇਤ ਵਿਚ ਆਈ ਹੋਵੇ ਤਾਂ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਖੇਤ ਵਿੱਚ ਸਰ੍ਹੋਂ ਦੀ ਖਲ 40 ਗ੍ਰਾਮ ਪ੍ਰਤੀ ਵਰਗ ਮੀਟਰ (1 ਕਿਲੋ ਪ੍ਰਤੀ ਮਰਲਾ) ਦੇ ਹਿਸਾਬ ਨਾਲ ਪਾਓ ਖਿਆਲ ਰਹੇ ਕਿ ਖੇਤ ਵਿੱਚ ਖਲ ਪਾਉਣ ਅਤੇ ਪਨੀਰੀ ਦੀ ਬਿਜਾਈ ਦਰਮਿਆਨ 10 ਦਿਨ ਦਾ ਵਕਫਾ ਜ਼ਰੂਰ ਰੱਖੋ
-ਰਸਾਇਣਾਂ ਦੀ ਵਰਤੋਂ ਲੋੜ ਮੁਤਾਬਿਕ ਹੀ ਕੀਤੀ ਜਾਵੇ ਕਿਉਂਕਿ ਇਹਨਾਂ ਦੀ ਬੇਲੋੜੀ ਵਰਤੋਂ ਵਾਧੂ ਖਰਚੇ ਦੇ ਨਾਲ-ਨਾਲ ਕੀੜਿਆਂ ਅਤੇ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ
-ਫ਼ਸਲ ਦਾ ਸਮੇਂ-ਸਮੇਂ ‘ਤੇ ਨਿਰੀਖਣ ਕਰਦੇ ਰਹੋ ਲੋੜ ਪੈਣ ‘ਤੇ ਮਾਹਿਰਾਂ ਦੀ ਸਲਾਹ ਜਰੂਰ ਲਵੋ
-ਫ਼ਸਲ ਪੱਕਣ ਤੋ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿÀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।