ਸਹਾਰਾ-ਏ-ਇੰਸਾਂ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਇੱਕ ਪਰਿਵਾਰ ਨੂੰ ਰਾਸ਼ਨ ਤੇ ਗਰਮ ਕੱਪੜੇ ਦਿੱਤੇ

Sahara E Insan Campaign

161ਵਾਂ ਮਾਨਵਤਾ ਭਲਾਈ ਕਾਰਜ ਦਾ ਅਗਾਜ਼, ਸਾਧ ਸੰਗਤ ਸੇਵਾ ਲਈ ਜੁਟੀ-ਪ੍ਰੇਮੀ ਸੇਵਕ ਅਮਿਤ ਇੰਸਾਂ (Sahara E Insan Campaign)

(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚੱਲਦਿਆਂ ‘ਸਹਾਰਾ ਏ ਇੰਸਾਂ’ ਮੁਹਿੰਮ ਦੇ ਤਹਿਤ ਬਲਾਕ ਸਮਾਣਾ ਜ਼ੋਨ 3 ਦੀ ਸਾਧ-ਸੰਗਤ ਵੱਲੋਂ ਇਕ ਪਰਿਵਾਰ ਨੂੰ ਰਾਸ਼ਨ ਤੇ ਗਰਮ ਕੱਪੜੇ ਦਿੱਤੇ ਗਏ। ਇਸ ਮੌਕੇ ਬਲਾਕ ਸਮਾਣਾ ਦੇ ਜ਼ੋਨ ਨੰਬਰ 3 ਦੇ ਪ੍ਰੇਮੀ ਸੇਵਕ ਅਮਿਤ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪਿਛਲੇ ਦਿਨੀ ਚਿੱਠੀ ਆਈ ਸੀ ਤੇ ਉਸ ਵਿਚ ਪੂਜਨੀਕ ਗੁਰੂ ਜੀ ਵੱਲੋਂ 161 ਵਾਂ ਮਾਨਵਤਾ ਭਲਾਈ ਕਾਰਜ ‘ਸਹਾਰਾ ਏ ਇੰਸਾਂ’ ਦੀ ਸ਼ੁਰੂਆਤ ਕੀਤੀ ਗਈ ਸੀ। Sahara E Insan Campaign

ਇਸ ਦੌਰਾਨ ਸਮੂਹ ਸਾਧ-ਸੰਗਤ ਵੱਲੋਂ ਹੱਥ ਖੜ੍ਹੇ ਕਰਕੇ ਇਸ ਮਾਨਵਤਾ ਭਲਾਈ ਦੇ 161ਵੇਂ ਕਾਰਜ ‘ਸਹਾਰਾ ਏ ਇੰਸਾਂ’ ਆਹੁਤੀ ਦਿੱਤੀ ਸੀ ਤੇ ਅੱਜ ਸਮੂਹ ਸਾਧ-ਸੰਗਤ ਦੀ ਹਾਜ਼ਰੀ ਵਿਚ ਭੈਣ ਸਿੰਦਰ ਕੌਰ ਇੰਸਾਂ ਪਤਨੀ ਹੰਸਰਾਜ ਤੇ ਬੱਚਿਆਂ ਨੂੰ ਰਾਸ਼ਨ ਤੇ ਗਰਮ ਕੱਪੜੇ ਦਿੱਤੇ ਗਏ ਹਨ। ਉਨ੍ਹਾਂ ਭੈਣ ਸਿੰਦਰ ਕੌਰ ਇੰਸਾਂ ਨੂੰ ਵਿਸ਼ਵਾਸ਼ ਵੀ ਦਿਵਾਇਆ ਕਿ ਡੇਰਾ ਸੱਚਾ ਸੌਦਾ ਦੀ ਸਮੂਹ ਸਾਧ-ਸੰਗਤ ਪਰਿਵਾਰ ਨਾਲ ਹਮੇਸ਼ਾ ਖੜ੍ਹੀ ਹੈ।

ਇਹ ਵੀ ਪੜ੍ਹੋ: Punjab ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਇਸ ਤਰ੍ਹਾਂ ਦੇਖੋ ਡੇਟਸ਼ੀਟ

ਉਨ੍ਹਾਂ ਕਿਹਾ ਕਿ ਬਲਾਕ ਸਮਾਣਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 161 ਕਾਰਜ ਵੱਧ ਚੜ੍ਹ ਕੇ ਕਰ ਰਹੀ ਹੈ ਤੇ ਅੱਗੇ ਵੀ ਇਸ ਤਰ੍ਹਾਂ ਦੇ ਮਾਨਵਤਾ ਭਲਾਈ ਕਾਰਜ ਕਰਦੀ ਰਹੇਗੀ। ਇਸ ਮੌਕੇ 85 ਮੈਂਬਰ ਨਰੇਸ਼ ਇੰਸਾਂ, ਗੁਰਚਰਨ ਇੰਸਾਂ, 85 ਮੈਂਬਰ ਭੈਣ ਨੀਲਮ ਇੰਸਾਂ, ਗੀਤਾ ਇੰਸਾਂ ਤੋਂ ਇਲਾਵਾ ਬਲਾਕ ਸਮਾਣਾ ਦੇ ਜ਼ੋਨ 3 ਦੇ ਜਿੰਮੇਵਾਰ ਸੰਨੀ ਇੰਸਾਂ, ਗਰੀਬਦਾਸ ਇੰਸਾਂ, ਭੈਣ ਪਰਮਜੀਤ ਇਸਾਂ, ਹਰਦੀਪ ਇੰਸਾਂ, ਸ਼ੀਲਾ ਇੰਸਾਂ, ਸ਼ੁਸ਼ਮਾ ਇੰਸਾਂ, ਕਮਲੇਸ਼ ਇੰਸਾਂ, ਨੀਸ਼ਠਾ ਇੰਸਾਂ, ਸਲੋਨੀ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸਣੇ ਵੱਡੀ ਗਿਣਤੀ ਵਿਚ ਸਾਧ-ਸੰਗਤ ਹਾਜ਼ਰ ਸੀ। Sahara E Insan Campaign

ਸਮਾਣਾ :ਸਹਾਰਾ-ਏ-ਇੰਸਾਂ ਮੁਹਿੰਮ ਤਹਿਤ ਇੱਕ ਪਰਿਵਾਰ ਨੂੰ ਰਾਸ਼ਨ ਤੇ ਗਰਮ ਕਪੜੇ ਦਿੰਦੇ ਹੋਏ ਜਿੰਮੇਵਾਰ ਤੇ ਹੋਰ। ਫੋਟੋ : ਸੁਨੀਲ ਚਾਵਲਾ