IND Vs SA : ਦੂਜੀ ਪਾਰੀ ’ਚ ਬੁਮਰਾਹ ਦਾ ਕਹਿਰ, ਅਫਰੀਕਾ ਆਲਆਊਟ

INDvSA

ਭਾਰਤੀ ਟੀਮ ਨੂੰ ਜਿੱਤ ਲਈ ਮਿਲਿਆ 79 ਦੌੜਾਂ ਦਾ ਟੀਚਾ | INDvSA

  • ਬੁਮਰਾਹ ਨੇ 6, ਮੁਕੇਸ਼ ਨੇ 2 ਅਤੇ ਸਿਰਾਜ਼- ਪ੍ਰਸਿੱਧ ਨੂੰ ਮਿਲੀ 1-1 ਵਿਕਟ
  • ਏਡਨ ਮਾਰਕ੍ਰਮ ਦਾ ਸੈਂਕੜਾ

ਕੇਪਟਾਊਨ (ਏਜੰਸੀ)। ਭਾਤਰ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਲੜੀ ਦਾ ਆਖਿਰੀ ਅਤੇ ਦੂਜਾ ਮੈਚ ਅਫਰੀਕਾ ਦੇ ਕੇਪਟਾਊਨ ’ਚ ਖੇਡਿਆ ਜਾ ਰਿਹਾ ਹੈ। ਅੱਜ ਦੂਜੇ ਦਿਨ ਅਫਰੀਕੀ ਟੀਮ ਦੂਜੀ ਪਾਰੀ ’ਚ 176 ਦੌੜਾਂ ’ਤੇ ਆਲਆਊਟ ਹੋ ਗਈ ਹੈ। ਭਾਰਤੀ ਟੀਮ ਨੂੰ ਹੁਣ ਇਹ ਮੈਚ ਜਿੱਤਣ ਲਈ 79 ਦੌੜਾਂ ਦਾ ਮਾਮੂਲੀ ਟੀਚਾ ਮਿਲਿਆ ਹੈ। ਦੱਸੇ ਦੇਈਏ ਕਿ ਮੈਚ ਦੇ ਪਹਿਲੇ ਦਿਨ ਹੀ ਦੋਵੇਂ ਟੀਮਾਂ ਇੱਕ-ਇੱਕ ਪਾਰੀ ਖੇਡ ਗਈਆਂ ਸਨ। ਦੱਖਣੀ ਅਫਰੀਕੀ ਟੀਮ ਪਹਿਲੀ ਪਾਰੀ ’ਚ ਸਿਰਫ 55 ਦੌੜਾਂ ’ਤੇ ਆਲਆਊਟ ਹੋ ਗਈ ਸੀ, ਜਿਸ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਦੀਆਂ 6 ਮਹੱਤਵਪੂਰਨ ਵਿਕਟਾਂ ਸ਼ਾਮਲ ਸਨ। (INDvSA)

ਚਮੜੀ ਦੀ ਬਿਮਾਰੀ ਤੋਂ ਪੀੜਤ ਨਵਦੀਪ ਕਾਗਜ਼ ’ਤੇ ਘੜਦੈ ਨਕਸ਼

ਉਸ ਤੋਂ ਬਾਅਦ ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 153 ਦੌੜਾਂ ਬਣਾਈਆਂ ਸਨ। ਜਿਸ ਵਿੱਚ ਕਪਤਾਨ ਰੋਤਿਹ ਸ਼ਰਮਾ ਨੇ 39, ਸ਼ੁਭਮਨ ਗਿੱਲ ਨੇ 36 ਜਦਕਿ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 46 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 98 ਦੌੜਾਂ ਦੀ ਲੀੜ ਹਾਸਲ ਕੀਤੀ ਸੀ। ਜਵਾਬ ’ਚ ਅਫਰੀਕੀ ਟੀਮ ਨੇ ਓਪਨਰ ਬੱਲੇਬਾਜ਼ ਏਡਨ ਮਾਰਕ੍ਰਮ ਦੇ ਸੈਂਕੜੇ ਦੀ ਬਦੌਲਤ ਦੂਜੀ ਪਾਰੀ ’ਚ 176 ਦੌੜਾਂ ਬਣਾਇਆਂ। ਹੁਣ ਭਾਤਰੀ ਟੀਮ ਨੂੰ ਇਹ ਮੈਚ ਜਿੱਤਣ ਅਤੇ ਲੜੀ 1-1 ਨਾਲ ਬਰਾਬਰ ਕਰਨ ਲਈ 79 ਦੌੜਾਂ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਪਹਿਲਾ ਟੈਸਟ ਮੈਚ ਦੱਖਣੀ ਅਫਰੀਕਾ ਨੇ ਪਾਰੀ ਅਤੇ 30 ਦੌੜਾਂ ਨਾਲ ਜਿੱਤਿਆ ਸੀ। (INDvSA)

ਦਿਨ ਦੇ ਪਹਿਲੇ ਹੀ ਓਵਰ ’ਚ ਜਸਪ੍ਰੀਤ ਬੁਮਰਾਹ ਨੇ ਹਾਸਲ ਕੀਤਾ ਪਹਿਲਾ ਵਿਕਟ

ਇਸ ਤੋਂ ਪਹਿਲਾਂ ਦੂਜੇ ਟੈਸਟ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਅਤੇ ਭਾਰਤ ਦੀ ਪਾਰੀ ਘੱਟ ਗਈ ਸੀ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਨੇ ਦੂਜੀ ਪਾਰੀ ’ਚ ਵੀ 3 ਵਿਕਟਾਂ ਗੁਆ ਦਿੱਤੀਆਂ। ਪਹਿਲੇ ਦਿਨ ਸਟੰਪ ਤੱਕ ਉਸ ਨੇ 3 ਵਿਕਟਾਂ ’ਤੇ 62 ਦੌੜਾਂ ਬਣਾਈਆਂ ਸਨ। ਜਦੋਂ ਦੱਖਣੀ ਅਫਰੀਕਾ ਨੇ ਇਸ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਪਹਿਲੇ ਹੀ ਓਵਰ ’ਚ ਜਸਪ੍ਰੀਤ ਬੁਮਰਾਹ ਨੇ ਪਾਰੀ ਦੀ 18ਵੀਂ ਗੇਂਦ ਅਤੇ ਦੂਜੇ ਦਿਨ ਦੇ ਪਹਿਲੇ ਓਵਰ ਦੀ ਆਖਰੀ ਗੇਂਦ ’ਤੇ ਕੇਐਲ ਰਾਹੁਲ ਦੇ ਹੱਥੋਂ ਬੇਡਿੰਘਮ ਨੂੰ ਕੈਚ ਆਊਟ ਕਰਵਾ ਦਿੱਤਾ। ਉਹ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ। (INDvSA)

ਜੀਵਨਦਾਨ ਮਿਲਣ ਤੋਂ ਬਾਅਦ ਮਾਰਕ੍ਰਮ ਦਿਖਾਇਆ ਆਪਣਾ ਪਰਾਕ੍ਰਮ | INDvSA

ਇਸ ਦੌਰਾਨ ਏਡਨ ਮਾਰਕਰਮ ਨੇ ਇੱਕ ਸਿਰਾ ਫੜਿਆ ਅਤੇ ਬਹਾਦਰੀ ਦਿਖਾਉਂਦੇ ਹੋਏ ਸੈਂਕੜਾ ਜੜ ਦਿੱਤਾ। ਉਨ੍ਹਾਂ ਨੇ 103 ਗੇਂਦਾਂ ’ਤੇ 106 ਦੌੜਾਂ ਦੀ ਪਾਰੀ ਖੇਡੀ, ਜਿਸ ’ਚ 17 ਚੌਕੇ ਅਤੇ 2 ਛੱਕੇ ਲੱਗੇ। ਹਾਲਾਂਕਿ ਬੁਮਰਾਹ ਦੀ ਗੇਂਦ ’ਤੇ ਕੇਐੱਲ ਰਾਹੁਲ ਨੇ ਉਸ ਦਾ ਕੈਚ ਵੀ ਛੱਡਿਆ। ਉਸ ਸਮੇਂ ਉਹ 73 ਦੌੜਾਂ ’ਤੇ ਸਨ। ਜਦੋਂ ਸਿਰਾਜ ਨੇ ਮਾਰਕਰਮ ਨੂੰ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਆਊਟ ਕਰਵਾਇਆ ਤਾਂ ਭਾਰਤੀ ਟੀਮ ਨੇ ਸੁੱਖ ਦਾ ਸਾਹ ਲਿਆ। ਇਸ ਤੋਂ ਬਾਅਦ ਕਾਗਿਸੋ ਰਬਾਡਾ ਪ੍ਰਸਿੱਧ ਕ੍ਰਿਸ਼ਨਾਂ ਦਾ ਸ਼ਿਕਾਰ ਬਣ ਗਏ। ਇਹ ਮੈਚ ’ਚ ਪ੍ਰਸਿਧ ਦਾ ਪਹਿਲਾ ਵਿਕਟ ਸੀ। (INDvSA)