ਕੈਦੀ ਦੇ ਫਰਾਰ ਹੋਣ ਸਬੰਧੀ ਮਾਮਲੇ ਵਿੱਚ ਡੀਐਸਪੀ ਸਣੇ 3 ਕਰਮਚਾਰੀ ਮੁਅੱਤਲ

DSP Suspended

ਡਿਊਟੀ ’ਚ ਲਾਪ੍ਰਵਾਹੀ ਕਰਨ ਲਈ ਜੇਲ ਸੁਪਰਡੈਂਟ ਅਤੇ ਅਸਿਸਟੈਂਟ ਜੇਲ ਸੁਪਰਡੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ

(ਅਸ਼ਵਨੀ ਚਾਵਲਾ) ਚੰਡੀਗੜ। ਕੈਦੀ ਦੇ ਫਰਾਰ ਹੋਣ ਸਬੰਧੀ ਮਾਮਲੇ ਵਿਚ ਪੰਜਾਬ ਦੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਖਤ ਕਾਰਵਾਈ ਕਰਨ ਦੇ ਨਿਰਦੇਸ਼ਾਂ ਤਹਿਤ ਜੇਲ੍ਹ ਵਿਭਾਗ ਨੇ ਅੱਜ ਡਿਪਟੀ ਸੁਪਰਡੈਂਟ ਸੁਰੱਖਿਆ ਪਟਿਆਲਾ ਜੇਲ੍ਹ, ਵਾਰੰਟ ਅਫਸਰ ਪਟਿਆਲਾ ਅਤੇ ਦੋ ਵਾਰਡਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਨੌਜਵਾਨਾਂ ਲਈ ਖੁਸ਼ਖਬਰੀ : ਪੰਜਾਬ ਪੁਲਿਸ ’ਚ ਹੋਵੇਗੀ 2500 ਮੁਲਾਜ਼ਮਾਂ ਦੀ ਭਰਤੀ

ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਜੇਲ ਸੁਰੱਖਿਆ ਲਈ ਤਾਇਨਾਤ ਡੀ.ਐਸ.ਪੀ.(ਸੁਰੱਖਿਆ) ਵਰੁਣ ਸ਼ਰਮਾ , ਪਟਿਆਲਾ ਜੇਲ ਦੇ ਅਸਿਸਟੈਂਟ ਸੁਪਰਡੈਟ- ਕਮ- ਵਾਰੰਟ ਅਫਸਰ ਹਰਬੰਸ ਸਿੰਘ, ਜੇਲ ਵਾਰਡਰ ਸਤਪਾਲ ਸਿੰਘ ਬੈਲਟ ਨੰਬਰ 707 ਅਤੇ ਮਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੇਲ ਸੁਪਰਡੈਂਟ ਪਟਿਆਲਾ ਮਨਜੀਤ ਸਿੰਘ ਟਿਵਾਣਾ ਅਤੇ ਅਸਿਸਟੈਂਟ ਜੇਲ ਸੁਪਰਡੈਂਟ ਪਟਿਆਲਾ ਜਗਜੀਤ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ।

ਦੱਸਣਯੋਗ ਹੈ ਕਿ ਪਟਿਆਲਾ ਜੇਲ੍ਹ ’ਚ ਘੱਗਾ ਬਲਾਕ ਦੇ ਦੇਦਨਾ ਪਿੰਡ ਦਾ ਰਹਿਣ ਵਾਲਾ ਅਮਰੀਕ ਸਿੰਘ ਪਟਿਆਲਾ ਜੇਲ੍ਹ ਵਿਚ ਸਜਾ ਕੱਟ ਰਿਹਾ ਸੀ, ਜਿਥੋਂ ਉਹ ਇਲਾਜ ਦੇ ਬਹਾਨੇ ਰਜਿੰਦਰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਜੇਲ੍ਹ ਸਟਾਫ ਦੀ ਕਥਿਤ ਲਾਵਪ੍ਰਵਾਹੀ ਕਾਰਨ ਉਕਤ ਕੈਦੀ ਹਸਪਤਾਲ ਵਿਚੋਂ ਭੱਜਣ ਵਿੱਚ ਕਾਮਯਾਬ ਹੋਇਆ। ਇਸ ਕੈਦੀ ਨੂੰ ਪਟਿਆਲਾ ਜੇਲ ਤੋਂ ਰਜਿੰਦਰਾ ਹਸਪਤਾਲ ਵਿਚ ਤਬਦੀਲ ਕਰਨ ਦੌਰਾਨ ਰਾਜ ਸਰਕਾਰ ਵਲੋਂ ਤੈਅ ਨਿਯਮਾਂ ਦੀ ਵੀ ਉਲੰਘਣਾ ਕੀਤੀ ਗਈ ਸੀ । ਜੇਲ੍ਹ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਕਿਸਮ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ