Foundation Day: ਦੀਨ-ਦੁਖੀਆਂ ਦੀ ਮੱਦਦ ’ਚ ਹਰਿਆਣਾ ਰਿਹਾ ਮੋਹਰੀ, ਪੰਜਾਬ ਦੂਜੇ ਸਥਾਨ ’ਤੇ

Foundation Day
ਸਰਸਾ : ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਵਿਖੇ ਜੀਐੱਸਐੱਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਨੂੰ ਸਰਵਣ ਕਰਦੀ ਹੋਈ ਸਾਧ-ਸੰਗਤ। ਤਸਵੀਰ : ਸੁਸ਼ੀਲ ਕੁਮਾਰ

(ਸੱਚ ਕਹੂੰ ਨਿਊਜ਼) ਸਰਸਾ। Foundation Day ਮੁਸ਼ਕਲ ਸਮੇਂ ’ਚ ਜ਼ਰੂਰਤਮੰਦਾਂ ਦੀ ਮੱਦਦ ਲਈ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਵੱਲੋਂ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦਾ 23ਵਾਂ ਸਥਾਪਨਾ ਦਿਵਸ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਸਮੇਤ ਦੇਸ਼-ਵਿਦੇਸ਼ ’ਚ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। 27 ਜਨਵਰੀ ਸ਼ਨਿੱਚਰਵਾਰ ਨੂੰ ਜੀਐੱਸਐੱਸ (ਗੁਰੂ ਵਿਦ ਸੇਵਾਦਾਰ ਸਤਿਸੰਗ) ਹੋਇਆ, ਜਿਸ ਵਿੱਚ ਪੂਜਨੀਕ ਗੁਰੂ ਜੀ ਨੇ ਆਨਲਾਈਨ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ।

ਇਹ ਵੀ ਪੜ੍ਹੋ: Foundation Day : ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਮੌਕੇ ’ਤੇ ਵੇਖੋ ਪੂਜਨੀਕ ਗੁਰੂ ਜੀ ਦੀਆਂ ਸ਼ਾਨਦਾਰ ਤਸਵੀਰਾਂ….

ਇਸ ਮੌਕੇ ਮਾਨਵਤਾ ਭਲਾਈ ਕਾਰਜਾਂ ’ਚ ਅੱਗੇ ਰਹਿਣ ਵਾਲੇ ਬਲਾਕਾਂ, ਸੂਬਿਆਂ ਅਤੇ ਦੇਸ਼ਾਂ ਨੂੰ ਸਨਮਾਨਿਤ ਕੀਤਾ ਗਿਆ ਦੀਨ-ਦੁਖੀਆਂ ਦੀ ਮੱਦਦ ’ਚ ਵਿਦੇਸ਼ਾਂ ’ਚ ਕੈਨੇਡਾ ਨੇ ਪਹਿਲਾ, ਅਸਟਰੇਲੀਆ ਨੇ ਦੂਜਾ ਅਤੇ ਇੰਗਲੈਂਡ ਤੇ ਅਮਰੀਕਾ ਨੇ ਸਾਂਝੇ ਰੂਪ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਸੂਬਿਆਂ ’ਚ ਹਰਿਆਣਾ ਨੇ ਪਹਿਲਾ, ਪੰਜਾਬ ਨੇ ਦੂਜਾ ਤੇ ਰਾਜਸਥਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੱਖਾਂ ਦਾਨ ’ਚ ਮਲੋਟ (ਪੰਜਾਬ) ਨੇ ਪਹਿਲਾ, ਕਲਿਆਣ ਨਗਰ (ਸਰਸਾ) ਨੇ ਦੂਜਾ ਅਤੇ ਭਿਵਾਨੀ (ਹਰਿ.) ਨੇ ਤੀਜਾ ਸਥਾਨ ਹਾਸਲ ਕੀਤਾ। ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਹਰਿਆਣਾ ਸੂਬਾ ਸਭ ਤੋਂ ਮੋਹਰੀ ਰਿਹਾ। ਇਨ੍ਹਾਂ ਬਲਾਕਾਂ ਨੂੰ ਪੂਜਨੀਕ ਗੁਰੂ ਜੀ ਨੇ ਆਨਲਾਈਨ ਚਮਚਮਾਉਂਦੀਆਂ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਦੀਪਦਾਨ ਅਤੇ ਦਲਦਲ ’ਚ ਫਸੀਆਂ ਗਊਆਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਉਣ ਵਾਲੇ ਸੇਵਾਦਾਰਾਂ ਨੂੰ ਪ੍ਰੇਮ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਗਿਆ। Foundation Day