Foundation Day : ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਮੌਕੇ ’ਤੇ ਵੇਖੋ ਪੂਜਨੀਕ ਗੁਰੂ ਜੀ ਦੀਆਂ ਸ਼ਾਨਦਾਰ ਤਸਵੀਰਾਂ….

Foundation Day

ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਆਪਣਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਝੰਡਾ ਲਹਿਰਾ ਕੇ ਇਸ ਦੀ ਸ਼ੁਰੂਆਤ ਕੀਤੀ।

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਸੇਵਾਦਾਰ ਦੇ ਕੁਦਰਤੀ ਆਫਤਾਂ ’ਚ ਮੁੱਖ ਕਾਰਜ਼ਾਂ ’ਤੇ ਇੱਕ ਨਜ਼ਰ

  • ਸਰਸਾ ਸ਼ਹਿਰ ’ਚ 1993 ’ਚ ਘੱਗਰ ਦੇ ਹੜ੍ਹ ਦੌਰਾਨ ਤਰੇੜਾਂ ਭਰਨ ਅਤੇ ਰਾਹਤ ਸਮੱਗਰੀ ਵੰਡਣ ਦਾ ਕਾਰਜ਼ ਕੀਤਾ।
  • ਸਨ 1999 ’ਚ ਉੜੀਸਾ ’ਚ ਆਏ ਚੱਕਰਵਾਤ ਦੌਰਾਨ ਡੇਰਾ ਸੱਚਾ ਸੌਦਾ ਨੇ ਪੀੜਤਾਂ ’ਚ 26000 ਕੁਇੰਟਲ ਰਾਹਤ ਸਮੱਗਰੀ ਵੰਡੀ।
  • ਸਨ 2001 ’ਚ ਜਦੋਂ ਰਾਜ਼ਸਥਾਨ ਸੋਕੇ ਦੀ ਚਪੇਟ ’ਚ ਆਇਆ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੁੱਦ ਜ਼ਿਲ੍ਹਾ ਉਦੈਪੁਰ ਤੇ ਬਾੜਮੇਰ ਪਧਾਰੇ। ਆਪ ਜੀ ਦੀ ਪਵਿੱਤਰ ਹਜ਼ੂਰੀ ’ਚ 240 ਟਰੱਕ ਤੂੜੀ, 25 ਟਰੱਕ ਕਣਕ, 2 ਟਰੱਕ ਕੱਪੜੇ, ਉਦੈਪੁਰ, ਬੀਕਾਨੇਰ ਅਤੇ ਬਾੜਮੇਰ ’ਚ ਵੰਡੇ ਗਏ ਅਤੇ 150 ਪਿੰਡਾਂ ’ਚ ਪਾਣੀ ਦਾ ਪ੍ਰਬੰਧ ਕੀਤਾ ਗਿਆ।
  • ਸਨ 2001 ’ਚ ਗੁਜਰਾਤ ’ਚ ਭੂਚਾਲ ਨਾਲ ਭਿਆਨਕ ਤਬਾਹੀ ਮੱਚੀ ਤਾਂ ਪੂਜਨੀਕ ਗੁਰੂ ਜੀ ਖੁੱਦ ਗੁਜਰਾਤ ਦੇ ਭੂਜ ਇਲਾਕੇ ’ਚ ਪਧਾਰੇ।
  • ਮੁਸੀਬਤ ਦੇ ਮਾਰਿਆਂ ਦੀ ਆਪ ਜੀ ਦੀ ਪਵਿੱਤਰ ਹਜ਼ੂਰੀ ’ਚ 3000 ਸੇਵਾਦਾਰਾਂ ਨੇ 42 ਪਿੰਡਾਂ ’ਚ 7 ਕਰੋੜ ਰੁਪਏ ਦਾ ਖਾਣ-ਪੀਣ ਦਾ ਸਮਾਨ, ਦਵਾਈਆਂ, ਕੰਬਲ, ਕੱਪੜੇ ਵੰਡੇ ਅਤੇ ਤੰਬੂ ਲਾ ਕੇ ਦਿੱਤੇ। ਸੇਵਾਦਾਰਾਂ ਨੇ ਲੱਕੜ ਦੇ 104 ਮਕਾਨ ਬਣਾ ਕੇ ਦਿੱਤੇ, ਜਿਹੜੀ ਤਕਨੀਕੀ ਦ੍ਰਿਸ਼ਟੀਕੋਣ ਨਾਲ ਦੁਨੀਆਂ ’ਚ ਸੁਰੱਖਿਅਤ ਮੰਨੇ ਗਏ।
  • ਸਨ 2004 ’ਚ ਅੰਡਮਾਨ-ਨਿਕੋਬਾਰ ’ਚ ਸੁਨਾਮੀ ਆਈ ਤਾਂ ਭਿਆਨਕ ਹਾਲਾਤਾਂ ਦੇ ਬਾਵਜ਼ੂਦ ਸੇਵਾਦਾਰਾਂ ਨੇ ਹਜਾਰਾਂ-ਪੀੜਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਅਤੇ ਸਿਹਤ ਸੇਵਾਵਾਂ ਵੀ ਦਿੱਤੀਆਂ।
  • ਸਨ 2004 ’ਚ ਬਿਹਾਰ ’ਚ ਹੜ੍ਹ ਦੌਰਾਨ 400 ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ।
  • ਅਕਤੂਬਰ 2005 ’ਚ ਜੰਮੂ-ਕਸ਼ਮੀਰ ’ਚ ਆਏ ਭੂਚਾਲ ਦੌਰਾਨ ਤਿੰਨ ਹਜ਼ਾਰ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਗਈ ਅਤੇ ਮਕਾਨ ਵੀ ਬਣਾ ਕੇ ਦਿੱਤੇ ਗਏ।
  • ਫਰਵਰੀ 2005 ’ਚ ਜੰਮੂ-ਕਸ਼ਮੀਰ ’ਚ ਬਰਫਬਾਰੀ ਨਾਲ ਤਬਾਹੀ ਤੋਂ ਬਾਅਦ ਡੇਰਾ ਸੱਚਾ ਸੌਦਾ ਨੇ ਅਨੰਤਨਾਗ ਜ਼ਿਲ੍ਹੇ ਦੇ 60 ਪਿੰਡਾਂ ’ਚ 1500 ਕੁਇੰਟਲ ਰਾਹਤ ਸਮੱਗਰੀ ਵੰਡੀ।
  • ਸਨ 2006 ’ਚ ਬਾੜਮੇਰ (ਰਾਜ਼ਸਥਾਨ) ’ਚ ਹੜ੍ਹ ਦੌਰਾਨ 1500 ਪਰਿਵਾਰਾਂ ਨੂੰ ਰਾਹਤ ਸਮੱਗਰੀ ਘਰ-ਘਰ ਜਾ ਕੇ ਵੰਡੀ। ਇੱਥੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ’ਚ 22 ਘੰਟਿਆਂ ’ਚ 32 ਗੁਣਾ 45 ਸਾਈਜ਼ ਦੇ 38 ਕਮਰਿਆਂ ਦਾ ਨਿਰਮਾਣ ਕਰਕੇ ਪ੍ਰਭਾਵਿਤ ਲੋਕਾਂ ਦੇ ਪੁਨਰਵਾਸ ਦਾ ਪ੍ਰਬੰਧ ਕੀਤਾ।
  • ਸਨ 2008 ’ਚ ਉੜੀਸਾ ’ਚ ਆਏ ਹੜ੍ਹ ਦੌਰਾਨ 27 ਪਿੰਡਾਂ ’ਚ ਰਾਹਤ ਸਮੱਗਰੀ ਵੰਡੀ ਗਈ।
  • ਸਨ 2008 ’ਚ ਰਾਹਤ ਬਿਹਾਰ ’ਚ ਆਏ ਹੜ੍ਹ ਦੌਰਾਨ ਡੇਰਾ ਸੱਚਾ ਸੌਦਾ ਨੇ ਜ਼ਿਲ੍ਹਾ ਦਰਭੰਗਾ ਦੇ 400 ਪਿੰਡਾਂ ’ਚ ਰਾਹਤ ਸਮੱਗਰੀ ਵੰਡੀ।
  • 6 ਅਪਰੈਲ, 2009 ਨੂੰ ਇਟਲੀ ’ਚ ਸ਼ਕਤੀਸ਼ਾਲੀ ਭੂਚਾਲ ’ਚ 260 ਲੋਕ ਮਾਰੇ ਗਏ। 1,000 ਲੋਕ ਜ਼ਖਮੀ ਅਤੇ 28000 ਲੋਕ ਬੇਘਰ ਹੋ ਗਏ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਵੇਰੋਨਾ ਤੋਂ ਲਾਕੁਲਾ ਤੱਕ 900 ਕਿਲੋਮੀਟਰ ਤੱਕ ਸਫਰ ਤੈਅ ਕਰਕੇ ਭੂਚਾਲ ਪੀੜਤਾਂ ਦੀ ਮੱਦਦ ਲਈ ਖਾਣ-ਪੀਣ ਦੀ ਸਮੱਗਰੀ ਲੈਕੇ ਪਹੁੰਚੇ। ਇਸ ਤੋਂ ਇਲਾਵਾ ਭੂਚਾਲ ਪੀੜਤਾਂ ਲਈ ਵਿਸ਼ਾਲ ਖੂਨਦਾਨ ਕੈਂਪ ਵੀ ਲਾਇਆ ਗਿਆ।
  • ਸਰਸਾ ਸ਼ਹਿਰ ’ਚ 2010 ’ਚ ਘੱਗਰ ਦੇ ਹੜ੍ਹ ਦੌਰਾਨ ਤਰੇੜ ਭਰਨ ਅਤੇ ਰਾਹਤ ਸਮੱਗਰੀ ਵੰਡਣ ਦਾ ਕੰਮ ਕੀਤਾ।
  • 2012 ’ਚ ਜੈਪੁਰ ’ਚ ਆਏ ਹੜ੍ਹ ਦੌਰਾਨ ਹਜ਼ਾਰਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ।
  • 18 ਅਪਰੈਲ 2012 ਨੂੰ ਫਿਜੀ ’ਚ ਆਏ ਹੜ੍ਹ ਪੀੜਤਾਂ ਲਈ ਨਿਊਜੀਲੈਂਡ ਅਤੇ ਅਸਟਰੇਲੀਆ ਦੇ ਵਿੰਗ ਸੇਵਾਦਾਰਾਂ ਨੇ ਰਾਹਤ ਸਮੱਗਰੀ ਜੁਟਾਈ ਅਤੇ ਮੱਦਦ ਕੀਤੀ।
  • 21 ਅਪਰੈਲ, 2012 ਰਾਤ ਨੂੰ ਦਾਰਜ਼Çਲੰਗ ’ਚ ਭਿਆਨਕ ਅੱਗ ਲੱਗੀ ਅਤੇ 100 ਦੁਕਾਨਾਂ ਅਤੇ ਦੋ ਪੰਜ ਮੰਜ਼ਿਲਾ ਹੋਟਲਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਉਨ੍ਹਾਂ ਦਿਨੀਂ ਗੁਰੂ ਜੀ ਸੈਂਕੜੇ ਸ਼ਰਧਾਲੂਆਂ ਨਾਲ ਰੂਹਾਨੀ ਯਾਤਰਾ ਲਈ ਦਾਰਜÇਲੰਗ ’ਚ ਠਹਿਰੇ ਹੋਏ ਸਨ। ਅੱਗ ਦੀ ਖਬਰ ਪਾਉਂਦੇ ਹੀ 1000 ਸੇਵਾਦਾਰ 20-25 ਮਿੰਟਾਂ ’ਚ ਉੱਥੇ ਪਹੁੰਚ ਗਏ।
  • 17 ਅਪਰੈਲ 2012 ਨੂੰ ਜਲੰਧਰ ਦੀ ਸ਼ੀਤਲ ਫਾਈਬਰ ਇੰਡਸਟਰੀ ’ਚ ਧਮਾਕਾ ਹੋਇਆ ਅਤੇ ਬੇਸਮੇਂਟ ਨੂੰ ਛੱਡ ਕੇ ਪੂਰਾ ਹਿੱਸਾ ਵੈੱਲਫੇਅਰ ਮਲਬੇ ’ਚ ਤਬਦੀਲ ਹੋ ਗਿਆ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 1500 ਸੇਵਾਦਾਰ ਪਹੁੰਚ ਕੇ ਦੱਬੇ ਹੋਏ ਲੋਕਾਂ ਨੂੰ ਕੱਢਣ ’ਚ ਲੱਗ ਗਏ। ਮਲਬੇ ’ਚ ਕਈ ਲਾਸ਼ਾਂ ਦੇ ਨਾਲ 59 ਲੋਕਾਂ ਨੂੰ ਜਿਉਂਦਾ ਕੱਢਿਆ ਗਿਆ।
  • 19 ਜੂਨ 2013 ਨੂੰ ਉਤਰਾਖੰਡ ’ਚ ਹੋਈ ਤਰਾਸਦੀ ਦੇ ਪੀੜਤਾਂ ਲਈ 10,000 ਪਰਿਵਾਰਾਂ ਨੂੰ ਵਿੰਗ ਸੇਵਾਦਾਰਾਂ ਨੇ ਘਰ-ਘਰ ਜਾ ਕੇ ਰਾਸ਼ਨ ਪਹੁੰਚਾਇਆ।
  • 5 ਸਤੰਬਰ 2024 ਨੂੰ ਜੰਮੂ-ਕਸ਼ਮੀਰ ’ਚ ਹੋਈ ਤਰਾਸਦੀ ’ਚ ਪੀੜਤਾਂ ਦੀ ਸੰਭਾਲ ਕੀਤੀ ਅਤੇ ਰਾਹਤ ਸਮੱਗਰੀ ਵੰਡੀ ਅਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ।
  • ਪੂਜਨੀਕ ਗੁਰੂ ਜੀ ਨੇ 25 ਅਪਰੈਲ 2015 ਨੂੰ ਨੇਪਾਲ ’ਚ ਆਏ ਭੂਚਾਲ ਦੁਖਾਂਤ ਦੇ ਪੀੜਤਾਂ ਲਈ ਮੱਦਦ ਲਈ ਨੇਪਾਲ ਪਹੁੰਚ ਕੇ ਰਾਹਤ ਕਾਰਜ ਚਲਾਏ।
  • ਨਵੰਬਰ 2015 ’ਚ ਚੈੱਨਈ ’ਚ ਆਏ ਹੜ੍ਹ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਾਹਤ ਕਾਰਜ਼ਾਂ ’ਚ ਲੱਗ ਗਏ।
  • ਕੋਰੋਨਾ ਕਾਲ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸਰਕਾਰ ਨਾਲ ਮਿਲ ਕੇ ਮਾਨਵਤਾ ਭਲਾਈ ਦੇ ਕਾਰਜ਼ ਕੀਤੇ। (Foundation Day)

Bihar Political Crisis : ਲਾਲੂ ਪ੍ਰਸਾਦ ਯਾਦਵ ਨਾਲ ਬਿਹਾਰ ਦੀ ਰਾਜਨੀਤੀ ’ਚ ਆਇਆ ਭੂਚਾਲ