Bihar Political Crisis : ਲਾਲੂ ਪ੍ਰਸਾਦ ਯਾਦਵ ਨਾਲ ਬਿਹਾਰ ਦੀ ਰਾਜਨੀਤੀ ’ਚ ਆਇਆ ਭੂਚਾਲ

Bihar Political Crisis

ਪਟਨਾ (ਸੱਚ ਕਹੂੰ ਨਿਊਜ਼)। Bihar Political Crisis Updates ਬਿਹਾਰ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟੇਡ (ਜਦਯੂ) ਦੇ ਮਹਾਂਗਠਜੋੜ ਤੋਂ ਨਾਤਾ ਤੋੜ ਰਾਸ਼ਟਰੀ ਜਨਤੰਤਰਿਕ ਗਠਜੋੜ (ਰਾਜਗ) ’ਚ ਸ਼ਾਮਲ ਹੋਣ ਦੀ ਪੂਰੀ ਤਿਆਰੀ ਦਰਮਿਆਨ ਰਾਸ਼ਟਰੀ ਜਨਤਾ ਦਲ (ਰਾਜਦ) ਨੇ ਪਹਿਲੀ ਵਾਰ ਅੱਜ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਕੁਮਾਰ ਨੂੰ ਆਸਾਨੀ ਨਾਲ ਸਹੁੰ ਚੁੱਕਣ ਨਹੀਂ ਦੇਣਗੇ।

ਰਾਜਦ ਦੇ ਸੀਨੀਅਰ ਨੇਤਾ ਤੇ ਉੱਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਨੇ ਸ਼ਨਿੱਚਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ’ਚ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੋਲ ਪੂਰੀ ਗਿਣਤੀ ’ਚ ਬਲ ਹੈ ਅਤੇ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਂਅ ’ਤੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਕਾ ਨਾ ਦਿੱਤਾ ਗਿਆ ਤਾਂ ਰਾਜਦ ਰਾਜਭਵਨ ਦੇ ਸਾਹਮਣੇ ਧਰਨਾ ਦੇਵੇਗਾ।

Bihar Political Crisis

ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਵੀ ਬਹੁਮਦ ਦਾ ਅੰਕੜਾ ਉਨ੍ਹਾਂ ਦੇ ਨਾਲ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਨਿਤੀਸ਼ ਕੁਮਾਰ ਦੇ ਅਸਤੀਫ਼ਾ ਦੇਣ ਤੋਂ ਬਾਅਦ ਉਹ ਆਪਣੇ ਪੱਤੇ ਖੋਲ੍ਹਣਗੇ। ਰਾਜਦ ਨੇ ਆਪਣੀ ਭਵਿੱਖਬਾਣੀ ਦੀ ਰਣਨੀਤੀ ਤੈਅ ਕਰਨ ਲਈ ਅੱਜ ਦੁਪਹਿਰ ਪਟਨਾ ’ਚ ਤੇਜਸਵੀ ਯਾਦਵ ਦੀ ਅਧਿਕਾਰਿਕ ਰਿਹਾਇਸ਼ ’ਤੇ ਇੱਕ ਮਹੱਤਵਪੂਰਨ ਬੈਠਕ ਬੁਲਾਈ ਹੈ। ਇਸ ਦਰਮਿਆਨ ਜਦਯੂ ਬੁਲਾਰੇ ਨੀਰਜ ਕੁਮਾਰ ਨੇ ਦੋਸ਼ ਲਾਇਆ ਕਿ ਰਾਜਦ ਖੇਮੇ ’ਚ ਵਹਿਮ ਦੀ ਸਥਿਤੀ ਬਣੀ ਹੋਈ ਹੈ ਜਦੋਂਕਿ ਜਦਯੂ ’ਚ ਕੋਈ ਭਰਮ ਨਹੀਂ ਹੈ। ਉਨ੍ਹਾਂ ਕੁਮਾਰ ਨੂੰ ਆਸਾਨੀ ਨਾਲ ਸਹੁੰ ਨਾ ਚੁੱਕਣ ਦੇਣ ਦੇ ਲਾਲੂ-ਤੇਜਸਵੀ ਦੇ ਬਿਆਨ ’ਤੇ ਤਿੱਖਾ ਪਲਟਵਾਰ ਕਰਦੇ ਹੋਏ ਕਿਹਾ ਕਿ ਲੋਕਤੰਤਰ ’ਚ ਜਨਤਾ ਸਰਵਉੱਚ ਹੈ। (Bihar Political Crisis)

Also Read : IND vs ENG : ਹੈਦਰਾਬਾਦ ਟੈਸਟ ਦੇ ਤੀਜੇ ਦਿਨ ਇੰਗਲੈਂਡ ਦੀ ਦੂਜੀ ਪਾਰੀ ’ਚ ਤੇਜ਼ ਸ਼ੁਰੂਆਤ, ਲੰਚ ਤੱਕ ਡਕੇਟ ਅਤੇ ਪੋਪ ਨਾਟਆ…

ਕੁਮਾਰ ਨੇ ਅੱਗੇ ਕਿਹਾ ਕਿ ਤੀਰ (ਪਾਰਟੀ ਚਿੰਨ੍ਹ) ਜਦਯੂ ਦੇ ਕੋਲ ਹੈ ਅਤੇ ਇਸ ਨੂੰ ਕੋਈ ਨਿਸ਼ਾਨ ਨਹੀਂ ਬਣਾ ਸਕਦਾ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਸਹੀ ਸਮੇਂ ’ਤੇ ਟੀਚੇ ’ਤੇ ਵਾਰ ਕਰਨਗੇ। ਜਦਯੂ ਸਾਂਸਦ ਸੁਨੀਲ ਕੁਮਾਰ ਪਿੰਟੂ ਨੇ ਸਪੱਸ਼ਟ ਕਿਹਾ ਕਿ ਨਿਤੀਸ਼ ਕੁਮਾਰ ਰਾਜਦ ਦੇ ਨਾਲ ਸਹਿਜ ਨਹੀਂ ਸਨ ਅਤੇ ਉਨ੍ਹਾਂ ਲਈ ਉਸ ਦੇ ਨਾਲ ਸੁਚਾਰੂ ਰੂਪ ’ਚ ਕੰਮ ਕਰਨਾ ਮੁਸ਼ਕਿਲ ਹੋ ਗਿਆ ਸੀ। ਇਸ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਰਾਜਦ ਅੱਜ ਰਾਜਪਾਲ ਦੇ ਸਾਹਮਣੇ ਵਿਧਾਇਕਾਂ ਦੀ ਪਰੇਡ ਕਰਵਾ ਸਕਦਾ ਹੈ।