Road Safety : ਸੜਕ ਸੁਰੱਖਿਆ ਲਈ ਸ਼ਰਾਬ ਵੀ ਹੋਵੇ ਬੰਦ

Road-Safty

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੜਕੀ ਹਾਦਸੇ ਘਟਾਉਣ ਦੇ ਮਕਸਦ ਨਾਲ ਸੜਕ ਸੁਰੱਖਿਆ ਫੋਰਸ ਦਾ ਗਠਨ ਕਰ ਦਿੱਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਅੰਦਰ ਇਹ ਆਪਣੇ ਨਿਯਮ ਦਾ ਪਹਿਲਾ ਯਤਨ ਹੈ ਤੇ ਇੱਕ ਫਰਵਰੀ ਤੋਂ ਇਹ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਨਿਰਸੰਦੇਹ ਸੜਕੀ ਹਾਦਸੇ ਬਹੁਤ ਵੱਡੀ ਸਮੱਸਿਆ ਹੈ ਤੇ ਹਰ ਸਾਲ ਡੇਢ ਲੱਖ ਦੇ ਕਰੀਬ ਲੋਕਾਂ ਦੀ ਮੌਤ ਸੜਕੀ ਹਾਦਸਿਆਂ ’ਚ ਹੁੰਦੀ ਹੈ। (Road Safety)

ਪੰਜਾਬ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਸ਼ਰਾਬੀ ਡਰਾਇਵਰ ਨੂੰ ਫੋਰਸ ਘਰ ਛੱਡ ਕੇ ਆਵੇਗੀ। ਹਾਦਸੇ ਰੋਕਣ ਲਈ ਕਦਮ ਚੁੱਕਣਾ ਸ਼ਲਾਘਾਯੋਗ ਹੈ ਪਰ ਚੰਗਾ ਹੋਵੇ ਜੇਕਰ ਸ਼ਰਾਬ ਦੀ ਖ਼ਪਤ ਘਟਾਉਣ ਲਈ ਕੁਝ ਕਰੇ। ਅਜੇ ਤਾਈਂ ਇਹੀ ਕੁਝ ਵੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰਾਂ ਸ਼ਰਾਬ ਦੀ ਵਿੱਕਰੀ ’ਚ ਹੋ ਰਹੇ ਵਾਧੇ ’ਤੇ ਮਾਣ ਮਹਿਸੂਸ ਕਰਦੀਆਂ ਹਨ। ਸ਼ਰਾਬ ਤੋਂ ਹੋਣ ਵਾਲੀ ਕਮਾਈ ਨੂੰ ਸਰਕਾਰਾਂ ਆਪਣੀ ਵੱਡੀ ਪ੍ਰਾਪਤੀ ਦੱਸਦੀਆਂ ਹਨ। ਅਸਲ ’ਚ ਹਰ ਸਾਲ ਸ਼ਰਾਬ ਦੀ ਖ਼ਪਤ ਵਧ ਰਹੀ ਹੈ ਜਿਸ ਨਾਲ ਸਰਕਾਰ ਦੀ ਕਮਾਈ ਵਧ ਰਹੀ ਹੈ। (Road Safety)

Also Read : ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਲਾਇਆ ਧਰਨਾ

ਕੋਈ ਵੀ ਸਰਕਾਰ ਅਜਿਹੀ ਨਹੀਂ ਆਈ ਜਿਸ ਦੇ ਰਾਜ ’ਚ ਸ਼ਰਾਬ ਦੀ ਖ਼ਪਤ ਘਟੀ ਹੋਵੇ। ਦੂਜੇ ਪਾਸੇ 40 ਫੀਸਦੀ ਹਾਦਸਿਆਂ ਦਾ ਕਾਰਨ ਹੀ ਸ਼ਰਾਬ ਦਾ ਸੇਵਨ ਹੈ। ਜੇਕਰ ਸ਼ਰਾਬ ਦੀ ਖ਼ਪਤ ਘਟੇ ਤਾਂ ਸੜਕੀ ਹਾਦਸਿਆਂ ਦਾ ਗਰਾਫ਼ ਹੇਠਾਂ ਜ਼ਰੂਰ ਆਵੇਗਾ। ਸਮੱਸਿਆਵਾਂ ਦੇ ਪੱਤੇ ਕੱਟਣ ਦੀ ਬਜਾਇ ਜੜ੍ਹ ਵੱਢੀ ਜਾਵੇ ਤਾਂ ਜ਼ਿਆਦਾ ਸੌਖਾ ਤੇ ਤਰਕਮਈ ਹੱਲ ਹੈ। ਜੇਕਰ ਲੋਕ ਸ਼ਰਾਬ ਨਹੀਂ ਪੀਣਗੇ ਤਾਂ ਹਾਦਸਿਆਂ ’ਚ ਕਮੀ ਆਉਣੀ ਯਕੀਨੀ ਹੈ। ਸ਼ਰਾਬ ਦੀ ਖ਼ਪਤ ਘਟਣੀ, ‘ਨਾਲੇ ਪੁੰਨ ਤੇ ਨਾਲੇ ਫਲੀਆਂ’ ਵਾਲੀ ਗੱਲ ਹੈ। ਸ਼ਰਾਬ ਦੀ ਖ਼ਪਤ ਘਟਣ ਨਾਲ ਹਾਦਸੇ ਵੀ ਰੁਕਣਗੇ ਤੇ ਸਿਹਤ ਵੀ ਖਰਾਬ ਨਹੀਂ ਹੋਵੇਗੀ। ਧਨ ਦੀ ਬਰਬਾਦੀ ਵੀ ਬਚੇਗੀ।