ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਲਾਇਆ ਧਰਨਾ

patiala-news
ਪਟਿਆਲਾ : ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕਰਦੀ ਹੋਈ।

(ਸੱਚ ਕਹੂੰ ਨਿਊਜ਼) ਪਟਿਆਲਾ। Asha Worker ਆਸ਼ਾ ਵਰਕਰ ਤੇ ਫੈਸਿਲੀਟੇਟਰ ਨਿਰੋਲ ਯੂਨੀਅਨ ਸੁੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਅਗਵਾਈ ਬਲਾਕ ਪ੍ਰਧਾਨ ਮਨਪ੍ਰੀਤ ਕੌਰ ਸੀ ਐਚ ਸੀ, ਹਰਪਾਲਪੁਰ ’ਚ ਧਰਨਾ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਆਸ਼ਾ ਵਰਕਰ ਤੇ ਫੈਸਿਲੀਟੇਟਰ ਆਪਣੇ ਆਪਣੇ ਜੱਥਿਆਂ ਸਮੇਤ ਹਾਜ਼ਰ ਹੋਈਆਂ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਬੰਧਤ ਐਸਐਮਓ ਵੱਲੋਂ ਧਰਨੇ ’ਚ ਮੰਗ ਪੱਤਰ ਲੈਣ ਪਹੁੰਚੇ ਅਤੇ ਉਨ੍ਹਾਂ ਨੇ ਜਥੇਬੰਦੀ ਨੂੰ ਭਰੋਸਾ ਦਿਵਾਇਆ ਮੌਕੇ ’ਤੇ ਹੀ ਮੰਗ ਪੱਤਰ ਸਰਕਾਰ ਤੱਕ ਫਾਰਵਡ ਕੀਤਾ ਗਿਆ। Asha Worker

25 ਜਨਵਰੀ ਤੋਂ 31 ਤੱਕ ਬਲਾਕ ਪੱਧਰੀ ਧਰਨੇ ਦਿੱਤੇ ਜਾ ਰਹੇ ਹਨ (Asha Worker)

ਇਸ ਮੌਕੇ ਗੱਲ ਕਰਦਿਆ ਬਲਾਕ ਪ੍ਰਧਾਨ ਮਨਪ੍ਰੀਤ ਕੌਰ ਨੇ ਦੱਸਿਆ ਕਿ ਆਸ਼ਾ ਵਰਕਰ ਅਤੇ ਫੈਸਿਲੀਟੇਟਰਾਂ ਦੀ ਸਕੀਮ ‘ਗੋਰਮਿੰਟ’ ਆਫ਼ ਇੰਡੀਆ ਦੀ ਹੈ। ਪ੍ਰੰਤੂ ਸੈਂਟਰ ਸਰਕਾਰ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਨੂੰ ਨਿਗੂਣੇ ਭੱਤਿਆਂ ਤੇ ਸਿਹਤ ਵਿਭਾਗ ਵਿੱਚ ਅਨੇਕਾਂ ਹੀ ਕੰਮ ਆਨਲਾਈਨ ਤੇ ਆਫ਼ ਲਾਇਨ ਕਰਵਾਉਣ ਬਦਲੇ ਸਿਰਫ ਤੇ ਸਿਰਫ ਇੰਨਸੈਟਿਵ ਦਿੱਤਾ ਜਾਂਦਾ ਹੈ। ਜਦਕਿ ਵਰਕਰਾਂ ਨੂੰ ਡੀਸੀ ਰੇਟ ਅਨੁਸਾਰ ਮਿੰਨੀਮਮਵੇਜ 21000 ਰੁਪਏ ਪਰ ਮਹੀਨਾ ਦਿੱਤਾ ਜਾਣਾ ਬਣਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ 25 ਜਨਵਰੀ ਤੋਂ 31 ਜਨਵਰੀ ਤੱਕ ਬਲਾਕ ਪੱਧਰੀ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ। (Asha Worker)

ਇਹ ਵੀ ਪੜ੍ਹੋ: ਰਾਜਪਾਲ ਵੱਲੋਂ ਨਿਹਾਰੀਆਂ ਗਈਆਂ ਸੂਬਾ ਸਰਕਾਰ ਵੱਲੋਂ ਭੇਜੀਆਂ ਝਾਕੀਆਂ

ਜੇਕਰ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਰੁਪਿੰਦਰ ਕੌਰ ਬਗੋਰਾ,ਬਲਾਕ ਕੈਸ਼ੀਅਰ ਮਨਦੀਪ ਕੌਰ, ਹਰਵਿੰਦਰ ਕੌਰ ਨਰੜ ਆਸ਼ਾ, ਪੂਨਮ ਫੈਸਿਲੀਟੇਟਰ ਬਲਵਿੰਦਰ ਕੌਰ ਫੈਸਿਲੀਟੇਟਰ, ਸਬੀਨਾ ਫੈਸਿਲੀਟੇਟਰ,ਨਿਰਮਲ ਕੌਰ ਘਨੌਰ ਆਸ਼ਾ, ਜਸਵਿੰਦਰ ਕੌਰ ਖਾਨਪੁਰ, ਨਿਰਮਲ ਸ਼ਰਮਾ ਹਰਪਾਲਪੁਰ, ਰਾਜਕੁਮਾਰੀ ਆਸਾ ਤੋਂ ਇਲਾਵਾ ਹੋਰ ਵਰਕਰਾਂ ਵੀ ਹਾਜ਼ਰ ਸਨ।