ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੌਜਵਾਨਾਂ ਕੱਢਿਆ ਮੋਟਰਸਾਈਕਲ ਮਾਰਚ

motercykal
ਸੰਗਤ ਮੰਡੀ-ਬਲਾਕ ਸੰਗਤ ਦੇ ਪਿੰਡਾਂ ’ਚ ਨੌਜ਼ਵਾਨਾਂ ਵੱਲੋਂ ਕੱਢਿਆ ਜਾ ਰਿਹਾ ਮੋਟਰਸਾਈਕਲ ਮਾਰਚ। ਤਸਵੀਰ : ਮਨਜੀਤ

(ਮਨਜੀਤ ਨਰੂਆਣਾ) ਸੰਗਤ ਮੰਡੀ। ਸ਼ਹੀਦ ਭਗਤ ਸਿੰਘ (Shaheed Bhagat Singh) ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਜਾਬ ਸਟੂਡੇਂਟਸ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਬਲਾਕ ਸੰਗਤ ਅੱਠ ਪਿੰਡਾਂ ਪਿੰਡਾਂ ’ਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਹ ਮੋਟਰਸਾਈਕਲ ਮਾਰਚ ਪਿੰਡ ਘੁੱਦਾ ਤੋਂ ਸ਼ੁਰੂ ਹੋ ਕੇ ਝੁੰਬਾ, ਬਾਜਕ, ਨੰਦਗੜ, ਕੋਟਗੁਰੂ, ਸੰਗਤ, ਫੁੱਲੋ ਮਿੱਠੀ, ਜੈ ਸਿੰਘ ਵਾਲਾ ਆਦਿ ਪਿੰਡਾਂ ’ਚ ਹੁੰਦਾ ਹੋਇਆ ਘੁੱਦਾ ਕਾਲਜ ਅੱਗੇ ਆ ਕੇ ਸਮਾਪਤ ਹੋਇਆ। ਮੋਟਰਸਾਈਕਲ ਮਾਰਚ ਦੌਰਾਨ ਪਿੰਡਾਂ ਦੇ ਲੋਕਾਂ ਨੂੰ 28 ਸਤੰਬਰ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਾਨਫਰੰਸ ’ਚ ਪਹੁੰਚਣ ਦਾ ਸੱਦਾ ਦਿੱਤਾ।

ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੋਟਰਸਾਈਕਲ ਮਾਰਚ ’ਚ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਤੋਂ ਇਲਾਵਾ ਘੁੱਦਾ ਕਾਲਜ ਦੇ ਵਿੱਦਿਆਰਥੀ ਵੀ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਜੋ ਬਰਨਾਲਾ ’ਚ ਸ਼ਹੀਦ ਭਗਤ ਸਿੰਘ ਜਿੰਦਾਬਾਦ ਕਾਨਫਰੰਸ ਹੋ ਰਹੀ ਹੈ ਉਸ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਕਾਨਫਰੰਸ ਦੀ ਤਿਆਰੀ ’ਚ ਹੀ ਅੱਜ ਦਾ ਮੋਟਰਸਾਈਕਲ ਮਾਰਚ ਕੀਤਾ ਗਿਆ।

ਸ਼ਹੀਦ ਭਗਤ ਸਿੰਘ (Shaheed Bhagat Singh) ਤਾਂ ਲੋਕਾਂ ਦੇ ਦਿਲਾਂ ’ਚ ਵੱਸਦਾ ਹੈ

ਮੋਟਰਸਾਈਕਲ ਮਾਰਚ ਦੌਰਾਨ ਨੌਜਵਾਨਾਂ ਦੇ ਹੱਥਾਂ ’ਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰ ਅਤੇ ਨਾਅਰਿਆਂ ਵਾਲੀਆਂ ਫੜ੍ਹੀਆਂ ਹੋਈਆਂ ਤਖ਼ਤੀਆਂ ਮਾਰਚ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹੀ ਸੰਗਰੂਰ ਲੋਕ ਸਭਾ ਤੋਂ ਪਾਰਲੀਮੈਂਟ ਸਾਂਸਦ ਸਿਮਰਜੀਤ ਮਾਨ ਵੱਲੋਂ ਇਕ ਬਿਆਨ ਦਿੱਤਾ ਗਿਆ ਸੀ ਕਿ ਭਗਤ ਸਿੰਘ ਤਾਂ ਸ਼ਹੀਦ ਨਹੀਂ ਹੈ ਉਹ ਤਾਂ ਅੱਤਵਾਦੀ ਹੈ ਪਰ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਫੜ ਕੇ ਮਾਰਚ ਕਰ ਰਹੇ ਨੌਜਵਾਨ ਇਹ ਦੱਸ ਰਹੇ ਹਨ ਕਿ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਲਈ ਕਿਸੇ ਸਿਮਰਜੀਤ ਮਾਨ ਵਰਗੇ ਤੋਂ ਸਰਟੀਫਕਿੇਟ ਲੈਣ ਦੀ ਲੋੜ ਨਹੀਂ। ਸ਼ਹੀਦ ਭਗਤ ਸਿੰਘ ਤਾਂ ਲੋਕਾਂ ਦੇ ਦਿਲਾਂ ’ਚ ਵੱਸਦਾ ਹੈ, ਲੋਕਾਂ ਦੇ ਘੋਲਾਂ ਦਾ ਰਾਹ ਰੁਸ਼ਨਾਉਂਦਾ ਹੈ ।

ਇਹ ਵੀ ਪੜ੍ਹੋ : India VS Australia T-20 Live: ਮੀਂਹ ਪੈਣ ਕਾਰਨ ਟਾਸ ’ਚ ਦੇਰੀ, ਭਾਰਤ ਲਈ ਕਰੋ ਮਰੋ ਦਾ ਮੁਕਾਬਲਾ 

ਪੰਜਾਬ ’ਚ ਸੰਘਰਸ਼ ਕਰ ਰਹੇ ਕਿਰਤੀ ਲੋਕਾਂ ਦੇ ਸੰਘਰਸਾਂ ਨੂੰ ਭਗਤ ਸਿੰਘ ਦੇ ਰਾਹ ਤੇ ਚੱਲ ਕੇ ਹੀ ਅੱਗੇ ਵਧਾਇਆ ਜਾ ਸਕਦਾ ਹੈ ਤੇ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸ਼ਹੀਦ ਭਗਤ ਸਿੰਘ ਲੋਕਾਂ ਦਾ ਸ਼ਹੀਦ ਹੈ ਮੋਟਰਸਾਈਕਲ ਮਾਰਚ ’ਚ ਸੰਦੀਪ ਸਿੰਘ, ਹਰਭਜਨ ਸਿੰਘ, ਅਮਰੀਕ ਸਿੰਘ, ਗੁਰਦਾਤ ਗੁਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਨੌਜ਼ਵਾਨ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ