Punjab

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
Ravi River Flood Threat: ਰਾਵੀ ਦਰਿਆ ’ਚ ਹੋ ਰਹੀ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗਾ

IND vs NZ: ਅਕਤੂਬਰ ਤੋਂ ਦਸੰਬਰ ਤੱਕ, 40 ਦਿਨਾਂ ’ਚ ਭਾਰਤ ਖਿਲਾਫ਼ 12 ਮੈਚ ਖੇਡੇਗਾ ਨਿਊਜੀਲੈਂਡ, ਜਾਰੀ ਹੋਇਆ ਸ਼ਡਿਊਲ

ਐੱਨਜੈੱਡਸੀ ਨੇ ਇਸ ਦਾ ਜਾਰੀ ਕੀਤਾ ਸ਼ਡਿਊਲ

Khushdeep Singh Picture
Published On

IND vs NZ: ਸਪੋਰਟਸ ਡੈਸਕ। ਨਿਊਜ਼ੀਲੈਂਡ ਕ੍ਰਿਕੇਟ ਬੋਰਡ ਨੇ ਬੁੱਧਵਾਰ ਨੂੰ ਆਪਣੇ 2026/27 ਘਰੇਲੂ ਅੰਤਰਰਾਸ਼ਟਰੀ ਸੀਜ਼ਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਸ਼ਡਿਊਲ ਦੀ ਖਾਸ ਗੱਲ ਭਾਰਤ ਦਾ ਨਿਊਜ਼ੀਲੈਂਡ ਦੌਰਾ ਹੈ, ਜਿਸ ਨੂੰ ਮੇਜ਼ਬਾਨ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਦੁਵੱਲੇ ਕ੍ਰਿਕੇਟ ਟੂਰ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਭਾਰਤੀ ਟੀਮ 22 ਅਕਤੂਬਰ ਤੋਂ 1 ਦਸੰਬਰ, 2026 ਤੱਕ ਨਿਊਜ਼ੀਲੈਂਡ ’ਚ ਰਹੇਗੀ। ਇਸ ਸਮੇਂ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਕੁੱਲ 12 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ, ਜਿਨ੍ਹਾਂ ’ਚ ਪੰਜ ਟੀ-20, ਪੰਜ ਇੱਕ ਰੋਜ਼ਾ ਤੇ ਦੋ ਟੈਸਟ ਮੈਚ ਖੇਡੇ ਜਾਣਗੇ। ਲਗਭਗ 40 ਦਿਨਾਂ ਤੱਕ ਚੱਲਣ ਵਾਲਾ ਇਹ ਦੌਰਾ ਪੰਜ ਵੱਡੇ ਸ਼ਹਿਰਾਂ ’ਚ ਹੋਵੇਗਾ।

ਬਲੈਕ ਕੈਪਸ ਨੇ ਦੱਸਿਆ ਇਸ ਨੂੰ ਖਾਸ ਮੌਕਾ

ਨਿਊਜ਼ੀਲੈਂਡ ਕ੍ਰਿਕੇਟ ਬੋਰਡ ਦੇ ਮੁੱਖ ਮਾਰਕੀਟਿੰਗ ਤੇ ਵਪਾਰਕ ਅਧਿਕਾਰੀ ਗਲੇਨ ਕ੍ਰਿਚਲੇ ਨੇ ਦੌਰੇ ਨੂੰ ਇੱਕ ਖਾਸ ਮੌਕਾ ਦੱਸਿਆ। ਉਨ੍ਹਾਂ ਕਿਹਾ, ‘ਇਹ ਪੀੜ੍ਹੀ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਹੈ। ਜਦੋਂ ਕ੍ਰਿਕੇਟ ਦੀ ਗੱਲ ਆਉਂਦੀ ਹੈ, ਤਾਂ ਭਾਰਤ ਤੋਂ ਵੱਡਾ ਕੁਝ ਨਹੀਂ ਹੈ। ਅਸੀਂ ਨਿਊਜ਼ੀਲੈਂਡ ਦੇ ਲੋਕਾਂ ਨੂੰ ਅਜਿਹਾ ਦੌਰਾ ਦੇਣ ਜਾ ਰਹੇ ਹਾਂ ਜੋ ਪਹਿਲਾਂ ਕਦੇ ਨਹੀਂ ਹੋਇਆ। ਇਹ ਸਿਰਫ਼ ਕ੍ਰਿਕੇਟ ਦਾ ਹੀ ਨਹੀਂ, ਸਗੋਂ ਦੋਵਾਂ ਦੇਸ਼ਾਂ ਵਿਚਕਾਰ ਸਾਂਝੇ ਇਤਿਹਾਸ, ਸੱਭਿਆਚਾਰ ਤੇ ਵਧਦੀ ਦੋਸਤੀ ਦਾ ਜਸ਼ਨ ਹੋਵੇਗਾ।’ ਨਿਊਜ਼ੀਲੈਂਡ ਸਰਕਾਰ ਨੇ ਵੀ ਇਸ ਦੌਰੇ ਲਈ ਆਪਣੇ ਸਮਰਥਨ ਦਾ ਐਲਾਨ ਕੀਤਾ ਹੈ। ਇਹ ਸਮਰਥਨ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਲਗਭਗ 100 ਸਾਲ ਪੁਰਾਣੇ ਖੇਡ ਸਬੰਧਾਂ ਨੂੰ ਸਮਰਪਿਤ ਦੱਸਿਆ ਜਾ ਰਿਹਾ ਹੈ।

Read Also : Delhi Fire: ਮਾਲਵੀਆ ਨਗਰ ਦੇ ਰੈਸਟਰੋਰੈਂਟ ’ਚ ਭਿਆਨਕ ਅੱਗ, ਬੇਸਮੈਂਟ ’ਚੋਂ 3 ਨੂੰ ਬਚਾਇਆ

ਟੀ-20 ਸੀਰੀਜ਼ ਤੋਂ ਹੋਵੇਗੀ ਸ਼ੁਰੂਆਤ | IND vs NZ

ਭਾਰਤ ਦਾ ਦੌਰਾ ਪੰਜ ਮੈਚਾਂ ਦੀ ਟੀ-20 ਸੀਰੀਜ਼ ਨਾਲ ਸ਼ੁਰੂ ਹੋਵੇਗਾ। ਪਹਿਲਾ ਤੇ ਦੂਜਾ ਟੀ-20 ਲੜੀਵਾਰ 22 ਤੇ 24 ਅਕਤੂਬਰ ਨੂੰ ਕ੍ਰਾਈਸਟਚਰਚ ਦੇ ਹੈਗਲੀ ਓਵਲ ਵਿਖੇ ਖੇਡਿਆ ਜਾਵੇਗਾ। ਤੀਜਾ ਟੀ-20 27 ਅਕਤੂਬਰ ਨੂੰ ਵੈਲਿੰਗਟਨ ’ਚ ਖੇਡਿਆ ਜਾਵੇਗਾ, ਜਦੋਂ ਕਿ ਚੌਥਾ 30 ਅਕਤੂਬਰ ਨੂੰ ਆਕਲੈਂਡ ਦੇ ਈਡਨ ਪਾਰਕ ’ਚ ਖੇਡਿਆ ਜਾਵੇਗਾ। ਪੰਜਵਾਂ ਤੇ ਆਖਰੀ ਟੀ-20 ਇੱਕ ਨਵੰਬਰ ਨੂੰ ਹੈਮਿਲਟਨ ਦੇ ਸੇਡਨ ਪਾਰਕ ਵਿਖੇ ਖੇਡਿਆ ਜਾਵੇਗਾ।

ਵਨਡੇ ਸੀਰੀਜ਼ ਦਾ ਪ੍ਰੋਗਰਾਮ

ਟੀ-20 ਸੀਰੀਜ਼ ਤੋਂ ਬਾਅਦ, ਦੋਵੇਂ ਟੀਮਾਂ ਪੰਜ ਮੈਚਾਂ ਦੀ ਵਨਡੇ ਸੀਰੀਜ਼ ’ਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਪਹਿਲਾ ਵਨਡੇ 4 ਨਵੰਬਰ ਨੂੰ ਆਕਲੈਂਡ ’ਚ, ਦੂਜਾ 7 ਨਵੰਬਰ ਨੂੰ ਵੈਲਿੰਗਟਨ ’ਚ ਤੇ ਤੀਜਾ 10 ਨਵੰਬਰ ਨੂੰ ਹੈਮਿਲਟਨ ’ਚ ਖੇਡਿਆ ਜਾਵੇਗਾ। ਚੌਥਾ ਤੇ ਪੰਜਵਾਂ ਵਨਡੇ ਲੜੀਵਾਰ 13 ਤੇ 15 ਨਵੰਬਰ ਨੂੰ ਮਾਊਂਟ ਮੌਂਗਾਨੁਈ (ਟੌਰੰਗਾ) ਦੇ ਬੇ ਓਵਲ ਮੈਦਾਨ ’ਤੇ ਖੇਡਿਆ ਜਾਵੇਗਾ।

ਟੈਸਟ ਸੀਰੀਜ਼ ’ਤੇ ਹੋਣਗੀਆਂ ਨਿਗਾਹਾਂ | IND vs NZ

ਟੂਰ ਦੋ ਮੈਚਾਂ ਦੀ ਟੈਸਟ ਸੀਰੀਜ਼ ਨਾਲ ਸਮਾਪਤ ਹੋਵੇਗਾ। ਪਹਿਲਾ ਟੈਸਟ 19 ਨਵੰਬਰ ਤੋਂ 23 ਨਵੰਬਰ ਤੱਕ ਵੈਲਿੰਗਟਨ ਦੇ ਆਈਕਾਨਿਕ ਬੇਸਿਨ ਰਿਜ਼ਰਵ ’ਚ ਖੇਡਿਆ ਜਾਵੇਗਾ। ਦੂਜਾ ਤੇ ਆਖਰੀ ਟੈਸਟ 27 ਨਵੰਬਰ ਤੋਂ 1 ਦਸੰਬਰ ਤੱਕ ਕ੍ਰਾਈਸਟਚਰਚ ਦੇ ਹੈਗਲੀ ਓਵਲ ’ਚ ਹੋਵੇਗਾ।

ਭਾਰਤ ਬਨਾਮ ਨਿਊਜੀਲੈਂਡ ਸੀਰੀਜ਼ ਦਾ ਪੂਰਾ ਸ਼ਡਿਊਲ
  • 22 ਅਕਤੂਬਰ : ਪਹਿਲਾ ਟੀ20 ਮੁਕਾਬਲਾ : ਹੈਗਲੇ ਓਵਲ, ਕ੍ਰਾਈਸਟਚਰਚ
  • 24 ਅਕਤੂਬਰ : ਦੂਜਾ ਟੀ20 ਮੁਕਾਬਲਾ : ਹੈਗਲੇ ਓਵਲ, ਕ੍ਰਾਈਸਟਚਰਚ
  • 27 ਅਕਤੂਬਰ : ਤੀਜਾ ਟੀ20 ਮੁਕਾਬਲਾ : ਹੇਨਰੀ ਸਟੇਡੀਅਮ, ਵੈÇਲੰਗਟਨ
  • 30 ਅਕਤੂਬਰ : ਚੌਥਾ ਟੀ20 ਮੁਕਾਬਲਾ : ਈਡਨ ਪਾਰਕ, ਆਕਲੈਂਡ
  • 1 ਨਵੰਬਰ : ਪੰਜਵਾਂ ਟੀ20 ਮੁਕਾਬਲਾ : ਸੇਡਨ ਪਾਰਕ, ਹੈਮਿਲਟਨ
  • 4 ਨਵੰਬਰ : ਪਹਿਲਾ ਇੱਕਰੋਜਾ ਮੈਚ : ਈਡਨ ਪਾਰਕ ਆਕਲੈਂਡ
  • 7 ਨਵੰਬਰ : ਦੂਜਾ ਇੱਕਰੋਜ਼ਾ ਮੈਚ : ਹੇਨਰੀ ਸਟੇਡੀਅਮ, ਵੈÇਲੰਗਟਨ
  • 10 ਨਵੰਬਰ : ਤੀਜਾ ਇੱਕਰੋਜਾ ਮੈਚ : ਸੇਡਨ ਪਾਰਕ, ਹੈਮਿਲਟਨ
  • 13 ਨਵੰਬਰ : ਚੌਥਾ ਇੱਕਰੋਜਾ ਮੈਚ : ਬੇ ਓਵਲ, ਟੌਰੰਗਾ
  • 15 ਨਵੰਬਰ : ਪੰਜਵਾਂ ਇੱਕਰੋਜ਼ਾ ਮੈਚ : ਬੇ ਓਵਲ, ਟੌਰੰਗਾ
  • 19-23 ਨਵੰਬਰ : ਪਹਿਲਾ ਟੈਸਟ ਮੈਚ : ਬੇਸਿਨ ਰਿਜ਼ਰਵ, ਵੈÇਲੰਗਟਨ
  • 27-1 ਦਸੰਬਰ : ਦੂਜਾ ਟੈਸਟ ਮੈਚ : ਹੈਗਲੇ ਓਵਲ, ਕ੍ਰਾਈਸਟਚਰਚ
ਹੋਵੇਗਾ ਇੱਕ ਨਵਾਂ ਅਧਿਆਇ | IND vs NZ

ਭਾਰਤ ਤੇ ਨਿਊਜ਼ੀਲੈਂਡ ਨੇ ਪਿਛਲੇ ਕੁਝ ਸਾਲਾਂ ’ਚ ਬਹੁਤ ਸਾਰੇ ਹਾਈ-ਪ੍ਰੋਫਾਈਲ ਮੁਕਾਬਲੇ ਦੇਖੇ ਹਨ। 2019 ਵਿਸ਼ਵ ਕੱਪ ਸੈਮੀਫਾਈਨਲ, 2021 ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ, 2023 ਵਿਸ਼ਵ ਕੱਪ ਸੈਮੀਫਾਈਨਲ, 2024 ਚੈਂਪੀਅਨਜ਼ ਟਰਾਫੀ ਫਾਈਨਲ, ਤੇ ਹਾਲ ਹੀ ’ਚ ਟੀ-20 ਵਿਸ਼ਵ ਕੱਪ ਫਾਈਨਲ ਵਰਗੇ ਮੁਕਾਬਲੇ ਸਾਰੇ ਗਰਮ ਵਿਸ਼ੇ ਰਹੇ ਹਨ। ਸਿੱਟੇ ਵਜੋਂ, 2026 ’ਚ ਇਹ ਲੰਮਾ ਦੌਰਾ ਕ੍ਰਿਕੇਟ ਪ੍ਰਸ਼ੰਸਕਾਂ ਲਈ ਇੱਕ ਹੋਰ ਦਿਲਚਸਪ ਅਧਿਆਇ ਲਿਖ ਸਕਦਾ ਹੈ।

About The Author

Latest News

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ

Related Posts