IND vs AFG: ਅਫਗਾਨਿਸਤਾਨ ਆਲਆਊਟ, ਭਾਰਤ ਨੂੰ ਜਿੱਤ ਲਈ 219 ਦੌੜਾਂ ਦਾ ਟੀਚਾ
ਪ੍ਰਸਿੱਧ ਕ੍ਰਿਸ਼ਨਾਂ ਨੇ ਹਾਸਲ ਕੀਤੀਆਂ 5 ਵਿਕਟਾਂ
ਸਪੋਰਟਸ ਡੈਸਕ। ਅਫਗਾਨਿਸਤਾਨ ਨੇ ਭਾਰਤ ਨੂੰ ਤੀਜੇ ਵਨਡੇ ਮੈਚ ’ਚ 219 ਦੌੜਾਂ ਦਾ ਟੀਚਾ ਦਿੱਤਾ ਹੈ। ਚੇਨਈ ਦੇ ਚੇਪੌਕ ਸਟੇਡੀਅਮ ’ਚ, ਅਫਗਾਨਿਸਤਾਨ ਨੇ 10 ਓਵਰਾਂ ਅੰਦਰ 36 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ ਹਨ। ਇਸ ਤੋਂ ਬਾਅਦ, ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਪਹਿਲਾਂ ਅਜ਼ਮਤੁੱਲਾ ਉਮਰਜ਼ਈ ਨਾਲ 105 ਦੌੜਾਂ ਦੀ ਸਾਂਝੇਦਾਰੀ ਕੀਤੀ। ਫਿਰ ਮੁਹੰਮਦ ਨਬੀ ਨਾਲ 57 ਦੌੜਾਂ ਜੋੜੀਆਂ। ਸ਼ਾਹਿਦੀ ਨੇ 102 ਦੌੜਾਂ ਬਣਾਈਆਂ, ਆਪਣੇ ਵਨਡੇ ਕਰੀਅਰ ਦਾ ਪਹਿਲਾ ਸੈਂਕੜਾ ਲਾਇਆ। ਉਸਨੇ 13 ਚੌਕੇ ਤੇ ਇੱਕ ਛੱਕਾ ਵੀ ਲਾਇਆ। ਉਮਰਜ਼ਈ ਨੇ ਆਪਣੀ 50 ਦੌੜਾਂ ਦੀ ਪਾਰੀ ਵਿੱਚ 5 ਚੌਕੇ ਤੇ 2 ਛੱਕੇ ਲਗਾਏ। ਹਾਲਾਂਕਿ, ਸ਼ਾਹਿਦੀ ਸੈਂਕੜੇ ਤੋਂ ਬਾਅਦ ਕੜਵੱਲ ਤੋਂ ਪਰੇਸ਼ਾਨ ਦਿਖਾਈ ਦਿੱਤੇ ਤੇ ਜ਼ਮੀਨ ’ਤੇ ਲੇਟ ਗਏ। ਭਾਰਤ ਲਈ, ਪ੍ਰਸਿਧ ਕ੍ਰਿਸ਼ਨਾ ਨੇ 5 ਵਿਕਟਾਂ ਲਈਆਂ। ਗੁਰਨੂਰ ਬਰਾੜ, ਹਰਸ਼ ਦੂਬੇ ਤੇ ਪ੍ਰਿੰਸ ਯਾਦਵ ਨੇ ਇੱਕ-ਇੱਕ ਵਿਕਟ ਲਈ।
Read Also : AAP Protest Faridkot: ਫ਼ਰੀਦਕੋਟ ’ਚ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਖ਼ਿਲਾਫ਼ ਰੋਸ ਪ੍ਰਦਰਸ਼ਨ
ਦੋਵੇਂ ਟੀਮਾਂ ਦੀ ਪਲੇਇੰਗ-11 | IND vs AFG
ਭਾਰਤ : ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ (ਕਪਤਾਨ), ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਹਰਸ਼ ਦੂਬੇ, ਗੁਰਨੂਰ ਬਰਾੜ, ਪ੍ਰਸਿਧ ਕ੍ਰਿਸ਼ਨਾ ਤੇ ਪ੍ਰਿੰਸ ਯਾਦਵ।
ਅਫਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਦਰਵੇਸ਼ ਰਸੂਲ, ਮੁਹੰਮਦ ਨਬੀ, ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖਾਨ, ਅੱਲ੍ਹਾ ਗਜ਼ਨਫਰ, ਜ਼ਿਆਉਰ ਰਹਿਮਾਨ, ਤੇ ਫਰੀਦ ਅਹਿਮਦ ਮਲਿਕ।