Sri Lanka News: ਸ਼੍ਰੀਲੰਕਾ ’ਚ ਗ੍ਰਨੇਡ ਹਮਲੇ ’ਚ ਦੋ ਬੱਚਿਆਂ ਦੀ ਮੌਤ

ਸ਼੍ਰੀਲੰਕਾ ’ਚ ਗ੍ਰਨੇਡ ਹਮਲੇ ’ਚ ਦੋ ਬੱਚਿਆਂ ਦੀ ਮੌਤ

Khushdeep Singh Picture
Published On

ਕੋਲੰਬੋ (ਸੱਚ ਕਹੂੰ ਨਿਊਜ਼/ਹਿੰ.ਸ.)। Sri Lanka News: ਸ਼੍ਰੀਲੰਕਾ ਦੇ ਪੱਛਮੀ ਸੂਬੇ ਕੋਲੰਬੋ ਜ਼ਿਲ੍ਹੇ ਦੇ ਦੇਹੀਵਾਲਾ ਦੇ ਮਾਊਂਟ ਲਵੀਨੀਆ ਦੇ ਕਵਦਾਨ ਵਿੱਚ ਅੱਜ ਸਵੇਰੇ ਸਿਰੀਸੰਗਬੋ ਰੋਡ ’ਤੇ ਇੱਕ ਘਰ ’ਤੇ ਹੋਏ ਹੈਂਡ ਗ੍ਰਨੇਡ ਹਮਲੇ ’ਚ ਦੋ ਬੱਚੇ ਮਾਰੇ ਗਏ ਹਨ। ਪੁਲਿਸ ਨੇ ਇੱਕ ਬੱਚੇ ਦੀ ਪਛਾਣ 10 ਸਾਲ ਤੇ ਦੂਜੇ ਦੀ 14 ਸਾਲ ਵਜੋਂ ਹੋਈ ਹੈ। ਦਿ ਮਿਰਰ ਅਖਬਾਰ ਅਨੁਸਾਰ, ਪੁਲਿਸ ਨੇ ਦੱਸਿਆ ਕਿ 10 ਸਾਲਾ ਬੱਚੇ ਦੀ ਕਾਲੂਬੋਵਿਲਾ ਟੀਚਿੰਗ ਹਸਪਤਾਲ ’ਚ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ, ਜਦੋਂ ਕਿ ਉਸਦੇ 14 ਸਾਲਾ ਭਰਾ ਦੀ ਇਲਾਜ ਦੌਰਾਨ ਮੌਤ ਹੋ ਗਈ। ਧਮਾਕੇ ’ਚ ਉਨ੍ਹਾਂ ਦੇ 52 ਸਾਲਾ ਪਿਤਾ ਤੇ ਦੋ ਹੋਰ ਬੱਚੇ ਵੀ ਗੰਭੀਰ ਜ਼ਖਮੀ ਹੋਏ ਹਨ ਤੇ ਉਨ੍ਹਾਂ ਨੂੰ ਵੀ ਹਸਪਤਾਲ ’ਚ ਭਰਤੀ ਕਰਵਾਇਆ  ਗਿਆ। ਪੁਲਿਸ ਨੇ ਦੱਸਿਆ ਕਿ ਪਿਤਾ ਦਾ ਇਲਾਜ ਚੱਲ ਰਿਹਾ ਹੈ। ਗ੍ਰਨੇਡ ਹਮਲੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Punjab News: ਪੀਯੂ 'ਚ ਜਿੱਤ ਨੇ ਪੰਜਾਬ ਦੇ ਨੌਜਵਾਨਾਂ ਦਾ ਭਾਜਪਾ ਪ੍ਰਤੀ ਸਮਰਥਨ ਸਪੱਸ਼ਟ ਕੀਤਾ: ਅਕਸ਼ੈ ਸ਼ਰਮਾ

About The Author

Related Posts