Punjab
Sai Sudharsan: ਸਾਈ ਸੁਦਰਸ਼ਨ ਸ਼੍ਰੀਲੰਕਾ ਟੈਸਟ ਸੀਰੀਜ਼ ਤੋਂ ਬਾਹਰ, ਦੇਵਦੱਤ ਪਡਿੱਕਲ ਖੇਡਣਗੇ ਨੰਬਰ-3 ’ਤੇ, ਸਰਫਰਾਜ਼ ਖਾਨ ਨੂੰ ਕੀਤਾ ਜਾ ਸਕਦੈ ਸ਼ਾਮਲ
ਸੁਦਰਸ਼ਨ ਦੇ ਪੈਰ ’ਚ ਲੱਗੀ ਸੀ ਸੱਟ
Sai Sudharsan: ਸਪੋਰਟਸ ਡੈਸਕ। ਭਾਰਤੀ ਬੱਲੇਬਾਜ਼ ਸਾਈ ਸੁਦਰਸ਼ਨ ਸੱਟ ਕਾਰਨ ਸ਼੍ਰੀਲੰਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਤੋਂ ਬਾਹਰ ਹੋ ਗਏ ਹਨ। ਖੱਬੇ ਪੈਰ ਦੇ ਅੰਗੂਠੇ ਦੀ ਸੱਟ ਕਾਰਨ ਪੂਰੀ ਤਰ੍ਹਾਂ ਫਿਟਨੈੱਸ ਨਾ ਹੋਣ ਕਾਰਨ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਟੈਸਟ ਕ੍ਰਿਕੇਟ ਲਈ ਕਲੀਅਰ ਨਹੀਂ ਕੀਤਾ। ਸੁਦਰਸ਼ਨ ਦੀ ਜਗ੍ਹਾ ਹੁਣ ਦੇਵਦੱਤ ਪਡਿੱਕਲ ਪਹਿਲੇ ਟੈਸਟ ’ਚ ਨੰਬਰ-3 ’ਤੇ ਬੱਲੇਬਾਜ਼ੀ ਕਰਨ ਦੀ ਸੰਭਾਵਨਾ ਹੈ। ਸਰਫਰਾਜ਼ ਖਾਨ ਨੂੰ ਸਾਈ ਸੁਦਰਸ਼ਨ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਦੋਵਾਂ ਟੀਮਾਂ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ 15 ਅਗਸਤ ਨੂੰ ਗਾਲੇ ’ਚ ਸ਼ੁਰੂ ਹੋ ਰਹੀ ਹੈ। ਦੂਜਾ ਟੈਸਟ 23 ਅਗਸਤ ਨੂੰ ਕੋਲੰਬੋ ਦੇ ਐਸਐਸਸੀ ਗਰਾਊਂਡ ’ਚ ਖੇਡਿਆ ਜਾਵੇਗਾ। ਇਹ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2025-27 ਦਾ ਹਿੱਸਾ ਹੈ।
ਭਾਰਤ ਏ ਦੌਰੇ ਦੌਰਾਨ ਹੋਏ ਸਨ ਜ਼ਖਮੀ | Sai Sudharsan
ਸਾਈ ਸੁਦਰਸ਼ਨ ਨੂੰ ਪਿਛਲੇ ਮਹੀਨੇ ਸ਼੍ਰੀਲੰਕਾ ਏ ਖਿਲਾਫ਼ ਦੂਜੇ ਅਣਅਧਿਕਾਰਤ ਟੈਸਟ ਦੌਰਾਨ ਪੈਰ ਦੇ ਅੰਗੂਠੇ ’ਚ ਸੱਟ ਲੱਗੀ ਸੀ। ਉਨ੍ਹਾਂ ਨੇ ਪਹਿਲਾਂ ਉਸ ਦੌਰੇ ’ਤੇ ਸ਼ਾਨਦਾਰ ਫਾਰਮ ਦਿਖਾਇਆ ਸੀ, ਲਗਾਤਾਰ ਦੋ ਸੈਂਕੜੇ ਲਾਏ ਸਨ। ਸੱਟ ਤੋਂ ਬਾਅਦ ਉਹ ਬੈਂਗਲੁਰੂ ਦੇ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ (ਸੀਓਈ) ’ਚ ਪੁਨਰਵਾਸ ਕਰਵਾ ਰਹੇ ਹਨ। Sai Sudharsan
ਇਹ ਵੀ ਪੜ੍ਹੋ : ਵਿਧਾਨ ਸਭਾ ਕਮੇਟੀ ਦੀ ਰਿਪੋਰਟ ਨੇ ਖੋਲ੍ਹੀ Yudh Nashian Virudh ਮੁਹਿੰਮ ਦੀ ਪੋਲ: ਕੇਵਲ ਸਿੰਘ ਢਿੱਲੋਂ
ਮੈਡੀਕਲ ਟੀਮ ਨੇ ਉਨ੍ਹਾਂ ਨੂੰ ਫਿੱਟ ਨਹੀਂ ਮੰਨਿਆ
ਸੁਦਰਸ਼ਨ ਨੇ ਆਪਣੇ ਪੁਨਰਵਾਸ ਦੌਰਾਨ ਬੱਲੇਬਾਜ਼ੀ, ਫੀਲਡਿੰਗ ਤੇ ਫਿਟਨੈਸ ਅਭਿਆਸ ਦੁਬਾਰਾ ਸ਼ੁਰੂ ਕਰ ਦਿੱਤਾ ਸੀ, ਪਰ ਮੈਡੀਕਲ ਟੀਮ ਨੇ ਉਸਨੂੰ ਪੂਰੀ ਤਰ੍ਹਾਂ ਫਿੱਟ ਨਹੀਂ ਮੰਨਿਆ। ਸਪੋਰਟਸ ਸਾਇੰਸ ਟੀਮ ਅਨੁਸਾਰ, ਉਸਦੀ ਸੱਟ ’ਚ ਕਾਫ਼ੀ ਸੁਧਾਰ ਹੋਇਆ ਹੈ, ਪਰ ਉਸਨੂੰ ਟੈਸਟ ਕ੍ਰਿਕੇਟ ’ਚ ਵਾਪਸੀ ਲਈ ਅਜੇ ਵੀ ਹੋਰ ਸਮਾਂ ਚਾਹੀਦਾ ਹੈ।
ਪਡਿੱਕਲ ਨੰਬਰ-3 ਸਥਾਨ ਲਈ ਸਭ ਤੋਂ ਵੱਡੇ ਦਾਅਵੇਦਾਰ | Sai Sudharsan
ਸੁਦਰਸ਼ਨ ਦੀ ਗੈਰਹਾਜ਼ਰੀ ’ਚ, ਦੇਵਦੱਤ ਪਡਿੱਕਲ ਪਹਿਲੇ ਟੈਸਟ ’ਚ ਨੰਬਰ 3 ’ਤੇ ਬੱਲੇਬਾਜ਼ੀ ਕਰ ਸਕਦੇ ਹਨ। ਪਡਿੱਕਲ ਨੇ ਕੋਲੰਬੋ ’ਚ ਸ਼੍ਰੀਲੰਕਾ ਇਲੈਵਨ ਵਿਰੁੱਧ ਤਿੰਨ ਦਿਨਾਂ ਦੇ ਅਭਿਆਸ ਮੈਚ ’ਚ ਸੈਂਕੜਾ ਲਾ ਕੇ ਆਪਣੇ ਦਾਅਵੇ ਨੂੰ ਹੋਰ ਮਜ਼ਬੂਤ ਕੀਤਾ ਹੈ।
ਸਰਫਰਾਜ਼ ਖਾਨ ਨੂੰ ਕੀਤਾ ਜਾ ਸਕਦੈ ਸ਼ਾਮਲ
ਟੀਮ ’ਚ ਸੁਦਰਸ਼ਨ ਦੀ ਜਗ੍ਹਾ ਕੌਣ ਲਵੇਗਾ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਰਿਪੋਰਟਾਂ ਦੇ ਅਨੁਸਾਰ, ਮੁੰਬਈ ਦੇ ਬੱਲੇਬਾਜ਼ ਸਰਫਰਾਜ਼ ਖਾਨ ਵੀ ਬਦਲ ਦੀ ਦੌੜ ’ਚ ਹਨ।