Ajinkya Rahane: ਵੈਭਵ ਸੂਰਿਆਵੰਸ਼ੀ ਦੇ ਟੈਸਟ ਕਰੀਅਰ ’ਤੇ ਅਜਿੰਕਿਆ ਰਹਾਣੇ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ
ਕਿਹਾ, ਨੌਜਵਾਨ ਖਿਡਾਰੀ ’ਤੇ ਦਬਾਅ ਨਾ ਪਾਓ, ਆਈਪੀਐਲ ਤੇ ਕੌਮਾਂਤਰੀ ਕ੍ਰਿਕੇਟ ’ਚ ਬਹੁਤ ਫਰਕ
ਸਪੋਰਟਸ ਡੈਸਕ। ਸਾਬਕਾ ਭਾਰਤੀ ਕ੍ਰਿਕੇਟਰ ਅਜਿੰਕਿਆ ਰਹਾਣੇ ਨੇ 15 ਸਾਲਾ ਵੈਭਵ ਸੂਰਿਆਵੰਸ਼ੀ ਦੇ ਟੈਸਟ ਕਰੀਅਰ ’ਤੇ ਆਪਣੀ ਰਾਏ ਪ੍ਰਗਟ ਕੀਤੀ ਹੈ। ਰਹਾਣੇ ਦਾ ਮੰਨਣਾ ਹੈ ਕਿ ਵੈਭਵ ਦੇ ਟੈਸਟ ਕਰੀਅਰ ’ਤੇ ਟਿੱਪਣੀ ਕਰਨਾ ਬਹੁਤ ਜਲਦੀ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕੇਟ ਤੇ ਆਈਪੀਐਲ ’ਚ ਕਾਫ਼ੀ ਫਰਕ ਹੈ। ਰਹਾਣੇ ਨੇ ਇਹ ਟਿੱਪਣੀ ਡੇਵਿਡ ਲੋਇਡ, ਫਿਲ ਟਫਨੇਲ, ਐਲਿਸਟੇਅਰ ਕੁੱਕ ਤੇ ਮਾਈਕਲ ਵਾਨ ਨਾਲ ‘ਸਟਿੱਕ ਟੂ ਕ੍ਰਿਕੇਟ’ ਪੋਡਕਾਸਟ ’ਤੇ ਗੱਲਬਾਤ ਦੌਰਾਨ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੈਭਵ ਨੂੰ ਆਪਣਾ ਕੁਦਰਤੀ ਖੇਡ ਖੇਡਣ ਦੇ ਹੋਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਰਹਾਣੇ ਨੇ 30 ਜੁਲਾਈ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।
ਭਾਰਤ ਲਈ 85 ਟੈਸਟ, 90 ਵਨਡੇ ਤੇ 20 ਟੀ-20 ਮੈਚ ਖੇਡ ਚੁੱਕੇ ਰਹਾਣੇ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਰਾਹੀਂ ਆਪਣਾ ਫੈਸਲਾ ਸੁਣਾਇਆ ਸੀ। ਰਹਾਣੇ ਨੇ ਕਿਹਾ, ‘ਵੈਭਵ ਬਾਰੇ ਬਹੁਤ ਚਰਚਾ ਹੋ ਰਹੀ ਹੈ।’ ਰਹਾਣੇ ਨੇ ਕਿਹਾ ਕਿ ਉਹ ਵੈਭਵ ’ਤੇ ਦਬਾਅ ਨਹੀਂ ਪਾਉਣਾ ਚਾਹੁੰਦਾ, ਕਿਉਂਕਿ ਲੋਕ ਪਹਿਲਾਂ ਹੀ ਉਸ ਬਾਰੇ ਬਹੁਤ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ, ‘ਆਈਪੀਐਲ ’ਚ 4-5 ਓਵਰਾਂ ’ਚ 70 ਦੌੜਾਂ ਬਣਾਉਣਾ ਆਸਾਨ ਹੋ ਸਕਦਾ ਹੈ, ਪਰ ਅੰਤਰਰਾਸ਼ਟਰੀ ਕ੍ਰਿਕੇਟ ’ਚ ਇੱਕੋ ਟੀਚਾ ਹਾਸਲ ਕਰਨਾ ਇੱਕ ਬਿਲਕੁਲ ਵੱਖਰੀ ਚੁਣੌਤੀ ਹੈ।’
ਇਹ ਖਬਰ ਵੀ ਪੜ੍ਹੋ : AAP Punjab: ਮੋਹਾਲੀ ਦੀ ਸਿਆਸਤ ’ਚ ਵੱਡਾ ਉਲਟਫੇਰ, ਕਾਂਗਰਸੀ ਆਗੂ ‘ਆਪ’ ’ਚ ਸ਼ਾਮਲ
ਜ਼ਿੰਬਾਬਵੇ ਖਿਲਾਫ਼ ਪਲੇਆਰ ਆਫ ਦਾ ਸੀਰੀਜ਼ ਰਹੇ ਸਨ ਵੈਭਵ | Ajinkya Rahane
ਵੈਭਵ ਸੂਰਿਆਵੰਸ਼ੀ ਦਾ ਅੰਤਰਰਾਸ਼ਟਰੀ ਕ੍ਰਿਕੇਟ ’ਚ ਪਹਿਲੀ ਸੀਰੀਜ਼ ਬਹੁਤ ਮਾੜੀ ਰਹੀ। ਉਨ੍ਹਾਂ ਨੇ ਮੈਨਚੈਸਟਰ ’ਚ ਇੰਗਲੈਂਡ ਵਿਰੁੱਧ ਆਪਣਾ ਡੈਬਿਊ ਕੀਤਾ, ਤਿੰਨ ਮੈਚਾਂ ’ਚ ਸਿਰਫ਼ 42 ਦੌੜਾਂ ਹੀ ਬਣਾ ਸਕੇ। ਹਾਲਾਂਕਿ, ਉਨ੍ਹਾਂ ਨੇ ਜ਼ਿੰਬਾਬਵੇ ਦੌਰੇ ’ਤੇ ਵਾਪਸੀ ਕੀਤੀ। ਉਨ੍ਹਾਂ ਨੇ ਜ਼ਿੰਬਾਬਵੇ ਵਿਰੁੱਧ ਪਹਿਲੇ ਟੀ-20 ’ਚ ਅਰਧ ਸੈਂਕੜਾ, ਦੂਜੇ ਮੈਚ ’ਚ 20 ਦੌੜਾਂ ਤੇ ਆਖਰੀ ਮੈਚ ਵਿੱਚ 81 ਦੌੜਾਂ ਬਣਾਈਆਂ। ਉਨ੍ਹਾਂ ਨੂੰ ਸੀਰੀਜ਼ ’ਚ ਪਲੇਅਰ ਆਫ ਦਾ ਸੀਰੀਜ਼ ਚੁਣਿਆ ਗਿਆ। Ajinkya Rahane
ਪਹਿਲੀ ਵਾਰ ਚੋਟੀ ਦੇ 50 ਰੈਂਕਿੰਗ ’ਚ ਪਹੁੰਚੇ ਵੈਭਵ | Ajinkya Rahane
ਜ਼ਿੰਬਾਬਵੇ ਵਿਰੁੱਧ ਆਪਣੇ ਚੰਗੇ ਪ੍ਰਦਰਸ਼ਨ ਤੋਂ ਬਾਅਦ, ਵੈਭਵ ਨੇ ਤਾਜ਼ਾ ਆਈਸੀਸੀ ਟੀ-20 ਰੈਂਕਿੰਗ ’ਚ 230 ਸਥਾਨਾਂ ਦੀ ਛਾਲ ਮਾਰੀ। ਉਹ 536 ਰੇਟਿੰਗ ਅੰਕਾਂ ਨਾਲ ਦੁਨੀਆ ਦੇ 48ਵਾਂ ਰੈਂਕਿੰਗ ਵਾਲਾ ਬੱਲੇਬਾਜ਼ ਬਣ ਗਿਆ। ਉਹ ਪਹਿਲੀ ਵਾਰ ਚੋਟੀ ਦੇ 50 ਵਿੱਚ ਪਹੁੰਚਿਆ।