RCB vs GT: ਫਾਈਨਲ ’ਚ ਚਮਕੇ Virat Kohli, RCB ਨੇ ਲਗਾਤਾਰ ਦੂਜੇ ਸਾਲ ਜਿੱਤਿਆ IPL ਦਾ ਤਾਜ਼
ਵਿਰਾਟ ਕੋਹਲੀ ਦੀ ਫਾਈਨਲ 'ਚ ਨਾਬਾਦ ਅਰਧਸੈਂਕੜੇ ਵਾਲੀ ਪਾਰੀ
RCB vs GT: ਸਪੋਰਟਸ ਡੈਸਕ। IPL 2026 ਦਾ ਫਾਈਨਲ ਮੁਕਾਬਲਾ ਆਰਸੀਬੀ ਤੇ ਗੁਜਰਾਤ ਟਾਈਟਨਜ਼ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ। ਇਸ ਫਾਈਨਲ ਮੁਕਾਬਲੇ ’ਚ ਆਰਸੀਬੀ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੇ ਸਾਲ IPL ਦਾ ਖਿਤਾਬ ਜਿੱਤ ਲਿਆ। ਆਰਸੀਬੀ ਨੇ ਗੁਜਰਾਤ ਵੱਲੋਂ ਦਿੱਤੇ ਗਏ 156 ਦੌੜਾਂ ਦੇ ਟੀਚੇ ਨੂੰ 18 ਓਵਰਾਂ ’ਚ ਹਾਸਲ ਕਰ ਲਿਆ। ਫਾਈਨਲ ਮੁਕਾਬਲੇ ’ਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਨਾਬਾਦ ਅਰਧਸੈਂਕੜੇ ਵਾਲੀ ਪਾਰੀ ਖੇਡੀ। ਟਿਮ ਡੇਵਿਡ ਨੇ ਤੇਜ਼-ਤਰਾਰ 24 ਦੌੜਾਂ ਦੀ ਪਾਰੀ ਖੇਡੀ।
Read Also : Honesty: ਸੱਚੇ ਨਿਮਰ ਸੇਵਾਦਾਰ ਰਾਹੁਲ ਇੰਸਾਂ ਨੇ ਸੜਕ ’ਤੇ ਡਿੱਗਿਆ ਮੋਬਾਇਲ ਵਾਪਸ ਕਰ ਦਿਖਾਈ ਇਮਾਨਦਾਰੀ
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਦੀ ਟੀਮ ਆਪਣੇ 20 ਓਵਰਾਂ ’ਚ 8 ਵਿਕਟਾਂ ਗੁਆ ਕੇ ਸਿਰਫ 155 ਦੌੜਾਂ ਹੀ ਬਣਾ ਸਕੀ। ਗੁਜਰਾਤ ਵੱਲੋਂ ਸਿਰਫ ਵਾਸ਼ਿੰਗਟਨ ਸੁੰਦਰ ਨੇ 37 ਗੇਂਦਾਂ ’ਤੇ 50 ਦੌੜਾਂ ਦੀ ਪਾਰੀ ਖੇਡੀ। ਹੋਰ ਕੋਈ ਬੱਲੇਬਾਜ਼ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਜਵਾਬ ’ਚ ਆਰਸੀਬੀ ਦੀ ਟੀਮ ਨੂੰ ਪਾਵਰਪਲੇ ’ਚ ਵਿਰਾਟ ਕੋਹਲੀ ਤੇ ਵੈਂਕਟੇਸ਼ ਅਈਅਰ ਨੇ ਤੇਜ਼ ਸ਼ੁਰੂਆਤ ਦਿੱਤੀ। ਦੋਵੇਂ ਬੱਲੇਬਾਜ਼ਾਂ ਨੇ ਪਾਵਰਪਲੇ ’ਚ 62 ਦੌੜਾਂ ਦੀ ਸਾਂਝੇਦਾਰੀ ਕੀਤੀ। ਵੈਂਕਟੇਸ਼ ਅਈਅਰ 32 ਦੌੜਾਂ ਬਣਾ ਕੇ ਮੁਹੰਮਦ ਸਿਰਾਜ਼ ਦਾ ਸ਼ਿਕਾਰ ਬਣੇ। ਗੁਜਰਾਤ ਦੀ ਟੀਮ ਵੱਲੋਂ ਰਾਸ਼ਿਦ ਖਾਨ ਨੇ 2 ਜਦਕਿ ਕੈਗਿਸੋ ਰਬਾਡਾ ਤੇ ਮੁਹੰਮਦ ਸਿਰਾਜ਼ ਨੇ 1-1 ਵਿਕਟ ਲਈ। RCB vs GT

ਦੋਵੇਂ ਟੀਮਾਂ ਦੀ ਪਲੇਇੰਗ-11 | RCB vs GT
ਗੁਜਰਾਤ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਾਹੁਲ ਤਿਵਾਤੀਆ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਕਾਗਿਸੋ ਰਬਾਦਾ, ਅਰਸ਼ਦ ਖਾਨ ਤੇ ਮੁਹੰਮਦ ਸਿਰਾਜ।
ਇਮਪੈਕਟ ਪਲੇਅਰ : ਪ੍ਰਸਿਧ ਕ੍ਰਿਸ਼ਨਾ, ਗਲੇਨ ਫਿਲਿਪਸ, ਅਨੁਜ ਰਾਵਤ, ਕੁਮਾਰ ਕੁਸ਼ਾਗਰਾ, ਤੇ ਸਾਈ ਕਿਸ਼ੋਰ।
ਬੈਂਗਲੁਰੂ : ਵਿਰਾਟ ਕੋਹਲੀ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਰੋਮਾਰੀਓ ਸ਼ੈਫਰਡ, ਜੈਕਬ ਡਫੀ, ਜੋਸ਼ ਹੇਜ਼ਲਵੁੱਡ, ਤੇ ਰਸੀਖ ਸਲਾਮ।
ਇਮਪੈਕਟ ਪਲੇਅਰ : ਵੈਂਕਟੇਸ਼ ਅਈਅਰ, ਕਨਿਸ਼ਕ ਚੌਹਾਨ, ਸਵਪਨਿਲ ਸਿੰਘ, ਅਭਿਨੰਦਨ ਸਿੰਘ, ਤੇ ਜੌਰਡਨ ਕੌਕਸ।