RR vs SRH: ਹੈਦਰਾਬਾਦ IPL ਤੋਂ ਬਾਹਰ, ਸੂਰਿਆਵੰਸ਼ੀ ਦੀ ਤੂਫਾਨੀ ਪਾਰੀ
ਰਾਜਸਥਾਨ ਨੇ 47 ਦੌੜਾਂ ਨਾਲ ਹਰਾਇਆ
RR vs SRH: ਨਿਊ ਚੰਡੀਗੜ੍ਹ। ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਆਈਪੀਐਲ 2026 ਤੋਂ ਬਾਹਰ ਹੋ ਗਈ ਹੈ। ਟੀਮ ੂਨੂੰ ਐਲੀਮੀਨੇਟਰ ’ਚ ਰਾਜਸਥਾਨ ਰਾਇਲਜ਼ ਨੇ 47 ਦੌੜਾਂ ਨਾਲ ਹਰਾ ਕੇ ਬਾਹਰ ਕਰ ਦਿੱਤਾ। ਰਾਜਸਥਾਨ ਦਾ ਸਾਹਮਣਾ 29 ਮਈ ਨੂੰ ਨਿਊ ਚੰਡੀਗੜ੍ਹ ’ਚ ਕੁਆਲੀਫਾਇਰ 2 ’ਚ ਗੁਜਰਾਤ ਟਾਈਟਨਜ਼ ਨਾਲ ਹੋਵੇਗਾ। ਇਸ ਮੈਚ ਦੀ ਜੇਤੂ ਟੀਮ 31 ਮਈ ਨੂੰ ਅਹਿਮਦਾਬਾਦ ’ਚ ਰਾਇਲ ਚੈਲੇਂਜਰਜ਼ ਬੰਗਲੌਰ ਵਿਰੁੱਧ ਫਾਈਨਲ ਖੇਡੇਗੀ। ਬੁੱਧਵਾਰ ਨੂੰ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਰਾਜਸਥਾਨ ਨੇ 20 ਓਵਰਾਂ ’ਚ 8 ਵਿਕਟਾਂ ’ਤੇ 243 ਦੌੜਾਂ ਬਣਾਈਆਂ। ਜਵਾਬ ’ਚ, ਹੈਦਰਾਬਾਦ 19.2 ਓਵਰਾਂ ’ਚ 196 ਦੌੜਾਂ ’ਤੇ ਆਲ ਆਊਟ ਹੋ ਗਈ। RR vs SRH
Read Also : Punjab Police News: ਗੈਂਗਸਟਰਾਂ ’ਤੇ ਵਾਰ, ਪੰਜਾਬ ਪੁਲਿਸ ਵੱਲੋਂ ਵੱਖ ਵੱਖ ਥਾਈਂ ਛਾਪੇਮਾਰੀ, 118 ਗ੍ਰਿਫ਼ਤਾਰ
ਆਰਚਰ ਨੇ ਲਈਆਂ 3 ਵਿਕਟਾਂ | RR vs SRH
244 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਹੈਦਰਾਬਾਦ ਦੀ ਸ਼ੁਰੂਆਤ ਖਰਾਬ ਰਹੀ। ਜੋਫਰਾ ਆਰਚਰ ਨੇ ਪਹਿਲੇ ਓਵਰ ’ਚ ਅਭਿਸ਼ੇਕ ਸ਼ਰਮਾ ਨੂੰ ਜ਼ੀਰੋ ’ਤੇ ਆਊਟ ਕੀਤਾ, ਫਿਰ ਈਸ਼ਾਨ ਕਿਸ਼ਨ (33) ਤੇ ਟਰੈਵਿਸ ਹੈੱਡ (17) ਨੂੰ ਆਊਟ ਕਰਕੇ ਮੈਚ ਦਾ ਰੁਖ਼ ਬਦਲ ਦਿੱਤਾ। ਫਿਰ ਨਿਤੀਸ਼ ਰੈੱਡੀ ਨੇ 38 ਤੇ ਸਲਿਲ ਅਰੋੜਾ ਨੇ 35 ਦੌੜਾਂ ਨਾਲ ਸੰਘਰਸ਼ ਕੀਤਾ, ਪਰ ਟੀਮ 19.2 ਓਵਰਾਂ ’ਚ 196 ਦੌੜਾਂ ’ਤੇ ਆਲ ਆਊਟ ਹੋ ਗਈ। ਰਾਜਸਥਾਨ ਲਈ ਆਰਚਰ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਸਨੇ 4 ਓਵਰਾਂ ’ਚ 58 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਨੰਦਰੇ ਬਰਗਰ, ਰਵਿੰਦਰ ਜਡੇਜਾ ਤੇ ਸੁਸ਼ਾਂਤ ਮਿਸ਼ਰਾ ਨੇ 2-2 ਵਿਕਟਾਂ ਲਈਆਂ, ਜਦੋਂ ਕਿ ਯਸ਼ ਪੁੰਜਾ ਨੇ 1 ਵਿਕਟ ਲਈ।
ਸੂਰਿਆਵੰਸ਼ੀ ਨੇ ਖੇਡੀ 29 ਗੇਂਦਾਂ ’ਚ 97 ਦੌੜਾਂ ਦੀ ਪਾਰੀ
ਇਸ ਤੋਂ ਪਹਿਲਾਂ, ਵੈਭਵ ਸੂਰਿਆਵੰਸ਼ੀ ਤੇ ਯਸ਼ਸਵੀ ਜਾਇਸਵਾਲ ਨੇ ਰਾਜਸਥਾਨ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਇਨ੍ਹਾਂ ਦੋਵਾਂ ਨੇ ਪਹਿਲੀ ਵਿਕਟ ਲਈ ਸਿਰਫ਼ 7.6 ਓਵਰਾਂ ’ਚ 125 ਦੌੜਾਂ ਜੋੜੀਆਂ। ਸੂਰਿਆਵੰਸ਼ੀ ਨੇ 29 ਗੇਂਦਾਂ ’ਚ 97 ਦੌੜਾਂ ਬਣਾਈਆਂ, ਜਿਸ ’ਚ 5 ਚੌਕੇ ਤੇ 12 ਛੱਕੇ ਸ਼ਾਮਲ ਸਨ। ਜਾਇਸਵਾਲ ਨੇ 29 ਦੌੜਾਂ ਬਣਾਈਆਂ। ਫਿਰ ਧਰੁਵ ਜੁਰੇਲ ਨੇ 21 ਗੇਂਦਾਂ ’ਚ 50 ਦੌੜਾਂ ਬਣਾਈਆਂ, ਜਦੋਂ ਕਿ ਕਪਤਾਨ ਰਿਆਨ ਪਰਾਗ ਨੇ 12 ਗੇਂਦਾਂ ’ਚ 26 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਆਖਰ ’ਚ 12 ਦੌੜਾਂ ਬਣਾ ਕੇ ਨਾਬਾਦ ਰਹੇ। ਹੈਦਰਾਬਾਦ ਲਈ ਪ੍ਰਫੁੱਲ ਹਿੰਗੇ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸਨੇ 4 ਓਵਰਾਂ ’ਚ 54 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਈਸ਼ਾਨ ਮਲਿੰਗਾ, ਸ਼ਿਵੰਗ ਕੁਮਾਰ ਅਤੇ ਨਿਤੀਸ਼ ਰੈੱਡੀ ਨੇ ਇੱਕ-ਇੱਕ ਵਿਕਟ ਲਈ। ਹਾਲਾਂਕਿ ਕਪਤਾਨ ਪੈਟ ਕਮਿੰਸ 4 ਓਵਰਾਂ ’ਚ 64 ਦੌੜਾਂ ਦੇ ਕੇ ਕਾਫੀ ਮਹਿੰਗਾ ਸਾਬਤ ਹੋਏ।
ਦੋਵਾਂ ਟੀਮਾਂ ਦੀ ਪਲੇਇੰਗ-11
ਰਾਜਸਥਾਨ : ਯਸ਼ਸਵੀ ਜਾਇਸਵਾਲ, ਵੈਭਵ ਸੂਰਿਆਵੰਸ਼ੀ, ਧਰੁਵ ਜੁਰੇਲ (ਵਿਕਟਕੀਪਰ), ਰਿਆਨ ਪਰਾਗ (ਕਪਤਾਨ), ਡੋਨੋਵਨ ਫਰੇਰਾ, ਦਾਸੁਨ ਸ਼ਨਾਕਾ, ਰਵਿੰਦਰ ਜਡੇਜਾ, ਜੋਫਰਾ ਆਰਚਰ, ਨੰਦਰੇ ਬਰਗਰ, ਯਸ਼ ਰਾਜ ਪੰਜਾ, ਬ੍ਰਿਜੇਸ਼ ਸ਼ਰਮਾ।
ਇਮਪੈਕਟ ਪਲੇਅਰ : ਸੁਸ਼ਾਂਤ ਮਿਸ਼ਰਾ।
ਹੈਦਰਾਬਾਦ : ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ (ਵਿਕਟਕੀਪਰ), ਹੇਨਰਿਕ ਕਲਾਸੇਨ, ਸਮ੍ਰਿਤੀ ਰਵੀਚੰਦਰਨ, ਨਿਤੀਸ਼ ਕੁਮਾਰ ਰੈਡੀ, ਪੈਟ ਕਮਿੰਸ (ਕਪਤਾਨ), ਹਰਸ਼ਲ ਪਟੇਲ, ਸ਼ਿਵਾਂਗ ਕੁਮਾਰ, ਈਸ਼ਾਨ ਮਲਿੰਗਾ, ਸਾਕਿਬ ਹੁਸੈਨ, ਪ੍ਰਫੁੱਲ ਹਿੰਗ।
ਇਮਪੈਕਟ ਪਲੇਅਰ : ਸਲਿਲ ਅਰੋੜਾ।
About The Author