IND vs ENG: ਭਾਰਤ ਸਾਹਮਣੇ ਸੀਰੀਜ਼ ਬਚਾਉਣ ਦੀ ਚੁਣੌਤੀ, ਇੰਗਲੈਂਡ ਖਿਲਾਫ ਚੌਥਾ ਟੀ20 ਅੱਜ

ਕੀ ਵੈਭਵ ਸੂਰਿਆਵੰਸ਼ੀ ਦੀ ਜਗ੍ਹਾ ਸੰਜੂ ਸੈਮਸਨ ਨੂੰ ਮਿਲੇਗਾ ਮੌਕਾ

Khushdeep Singh Picture
Published On

IND vs ENG: ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਚੌਥਾ ਮੁਕਾਬਲਾ ਅੱਜ ਬ੍ਰਿਸਟਲ ਦੇ ਕਾਊਂਟੀ ਗ੍ਰਾਊਂਡ ਵਿਖੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 10 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਰਾਤ 9:30 ਵਜੇ ਹੋਵੇਗਾ। ਅੰਗਰੇਜ਼ ਪੰਜ ਮੈਚਾਂ ਦੀ ਸੀਰੀਜ਼ ’ਚ 2-0 ਨਾਲ ਅੱਗੇ ਹਨ। ਪਹਿਲਾ ਮੁਕਾਬਲਾ ਮੀਂਹ ਕਾਰਨ ਬੇਨਤੀਜਾ ਰਿਹਾ ਸੀ। ਜਦਕਿ ਦੂਜੇ ਤੇ ਤੀਜੇ ਮੁਕਾਬਲੇ ’ਚ ਮੇਜ਼ਬਾਨ ਇੰਗਲੈਂਡ ਨੇ ਜਿੱਤ ਹਾਸਲ ਕੀਤੀ ਸੀ। ਭਾਰਤੀ ਟੀਮ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਦਾ ਹੈ। ਜੇਕਰ ਟੀਮ ਅੱਜ ਵਾਲਾ ਮੈਚ ਵੀ ਹਾਰ ਜਾਂਦੀ ਹੈ ਤਾਂ ਸੀਰੀਜ਼ ਵੀ ਹਾਰ ਜਾਵੇਗੀ। 2018-19 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਭਾਰਤੀ ਲਗਾਤਾਰ ਦੋ ਟੀ20 ਸੀਰੀਜ਼ ਹਾਰ ਸਕਦਾ ਹੈ। ਇਸ ਦੌਰਾਨ 15 ਸਾਲਾਂ ਦੇ ਵੈਭਵ ਸੂਰਿਆਵੰਸ਼ੀ ਤੋਂ ਅੱਜ ਵੱਡੀ ਪਾਰੀ ਦੀ ਉਮੀਦ ਹੋਵੇਗੀ। ਉਨ੍ਹਾਂ ਨੇ ਆਪਣੀ ਸ਼ੁਰੂਆਤੀ 2 ਟੀ20 ਮੈਚਾਂ ’ਚ 14 ਤੇ 13 ਦੌੜਾਂ ਦੀਆਂ ਪਾਰੀਆਂ ਹੀ ਖੇਡੀਆਂ ਹਨ। ਭਾਵ ਉਹ ਹੁਣ ਤੱਕ ਦੋ ਮੈਚਾਂ ’ਚ 27 ਦੌੜਾਂ ਹੀ ਬਣਾ ਸਕੇ ਹਨ। IND vs ENG

Read Also : Patiala News: ਪਟਿਆਲਾ ’ਚ ਬੈਂਕ ਮੈਨੇਜਰ ਨੇ ਚੁੱਕਿਆ ਖੌਫਨਾਕ ਕਦਮ, ਨਿਗਲਿਆ ਜਹਿਰ

ਸ਼੍ਰੇਅਸ ਅਈਅਰ ਦੀ ਕਪਤਾਨੀ ’ਤੇ ਸੁਆਲ | IND vs ENG

ਜਦੋਂ ਦਾ ਸ਼੍ਰੇਅਸ ਅਈਅਰ ਨੂੰ ਭਾਰਤੀ ਟੀ20 ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਉਦੋਂ ਤੋਂ ਟੀਮ ਇੱਕ ਵੀ ਮੁਕਾਬਲਾ ਨਹੀਂ ਜਿੱਤੀ ਹੈ, ਟੀਮ ਨੇ ਅਈਅਰ ਦੀ ਕਪਤਾਨੀ ’ਚ 5 ਮੈਚ ਖੇਡੇ ਹਨ, ਜਿਸ ਵਿੱਚ 4 ਮੈਚ ਹਾਰ ਚੁੱਕੀ ਹੈ ਜਦਕਿ ਇੱਕ ਮੈਚ ਮੀਂਹ ਕਾਰਨ ਰੱਦ ਰਿਹਾ ਹੈ, ਟੀਮ ਨੂੰ ਅਈਅਰ ਦੀ ਕਪਤਾਨੀ ’ਚ ਆਇਰਲੈਂਡ ਖਿਲਾਫ਼ ਸੀਰੀਜ਼ ’ਚ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਇੰਗਲੈਂਡ ਸੀਰੀਜ਼ ਜਿੱਤਣ ਤੋਂ ਇੱਕ ਕਦਮ ਦੂਰ

ਹੈਰੀ ਬਰੂਕ ਦੀ ਕਪਤਾਨੀ ’ਚ ਅੰਗਰੇਜ਼ਾਂ ਦੀ ਟੀਮ ਸ਼ਾਨਦਾਰ ਫਾਰਮ ’ਚ ਹੈ। ਟੀਮ ਨੇ ਪਿਛਲੇ 21 ਮੁਕਾਬਲਿਆਂ ’ਚੋਂ 18 ਮੁਕਾਬਲੇ ਜਿੱਤੇ ਹਨ। ਅੱਜ ਇੰਗਲੈਂਡ ਕੋਲ ਇਤਿਹਾਸ ਰਚਣ ਦਾ ਮੌਕਾ ਹੈ। ਕਿਉਂਕਿ ਇੰਗਲੈਂਡ ਨੇ ਹੁਣ ਤੱਕ ਕਦੇ ਵੀ ਭਾਰਤ ਤੋਂ 2 ਜਾਂ ਦੋ ਤੋਂ ਜ਼ਿਆਦਾ ਮੈਚਾਂ ਦੀ ਟੀ20 ਸੀਰੀਜ਼ ਨਹੀਂ ਜਿੱਤੀ ਹੈ।

ਦੂਬੇ ਤੋਂ ਪਾਵਰ-ਹਿਟਿੰਗ ਦੀ ਉਮੀਦ | IND vs ENG
  • ਭਾਰਤ ਮੱਧ ਕ੍ਰਮ ’ਚ ਤੇਜ਼ੀ ਨਾਲ ਸਕੋਰ ਬਣਾਉਣ ਲਈ ਸ਼ਿਵਮ ਦੂਬੇ ’ਤੇ ਨਿਰਭਰ ਕਰੇਗਾ। ਉਸਨੇ ਪਹਿਲੇ ਟੀ-20 ਮੁਕਾਬਲੇ ’ਚ 21 ਗੇਂਦਾਂ ’ਤੇ ਅਜੇਤੂ 42 ਦੌੜਾਂ ਬਣਾਈਆਂ, ਪਰ ਅਗਲੇ ਦੋ ਮੈਚਾਂ ’ਚ ਪ੍ਰਦਰਸ਼ਨ ਕਰਨ ’ਚ ਅਸਫਲ ਰਹੇ।
  • ਮੌਜ਼ੂਦਾ ਲੜੀ ’ਚ, ਅਭਿਸ਼ੇਕ ਸ਼ਰਮਾ ਤਿੰਨ ਮੈਚਾਂ ’ਚ 112 ਦੌੜਾਂ ਦੇ ਨਾਲ ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਜਦੋਂ ਕਿ ਕਪਤਾਨ ਸ਼੍ਰੇਅਸ ਅਈਅਰ ਨੇ 110 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ’ਚ, ਅਰਸ਼ਦੀਪ ਸਿੰਘ ਤੇ ਹਰਸ਼ਿਤ ਰਾਣਾ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ, ਜਿਨ੍ਹਾਂ ਨੇ ਤਿੰਨ-ਤਿੰਨ ਵਿਕਟਾਂ ਲਈਆਂ ਹਨ।
ਅੰਕੜਿਆਂ ’ਚ ਮੁਕਾਬਲਾ | IND vs ENG
  • ਭਾਰਤ ਆਪਣੀ ਲਗਾਤਾਰ ਦੂਜੀ ਟੀ-20 ਸੀਰੀਜ਼ ਹਾਰਨ ਦੇ ਖ਼ਤਰੇ ’ਚ ਹੈ। ਇਹ 2018-19 ਤੋਂ ਬਾਅਦ ਪਹਿਲੀ ਵਾਰ ਹੋ ਸਕਦਾ ਹੈ।
  • ਇੰਗਲੈਂਡ ਨੇ ਪਿਛਲੇ 21 ਪੂਰੇ ਹੋਏ ਟੀ-20 ਮੈਚਾਂ ’ਚੋਂ 18 ਜਿੱਤੇ ਹਨ।
  • ਵੈਭਵ ਸੂਰਿਆਵੰਸ਼ੀ ਨੇ ਆਪਣੀਆਂ ਪਹਿਲੀਆਂ ਦੋ ਟੀ-20 ਮੈਚਾਂ ’ਚ ਸੱਤ ਸਕੋਰਿੰਗ ਸ਼ਾਟ ਮਾਰੇ ਹਨ, ਜਿਸ ’ਚ ਚਾਰ ਛੱਕੇ ਸ਼ਾਮਲ ਹਨ।
  • ਭਾਰਤ ਬ੍ਰਿਸਟਲ ’ਚ ਖੇਡੇ ਗਏ ਆਪਣੇ ਆਖਰੀ ਚਾਰ ਪੂਰੇ ਹੋਏ ਟੀ-20 ਮੈਚਾਂ ’ਚ ਨਹੀਂ ਹਾਰਿਆ ਹੈ।
ਪਿੱਚ ਰਿਪੋਰਟ ਤੇ ਮੌਸਮ

ਬ੍ਰਿਸਟਲ ਦੇ ਕਾਉਂਟੀ ਗਰਾਊਂਡ ਨੂੰ ਟੀ-20 ਮੈਚਾਂ ’ਚ ਬੱਲੇਬਾਜ਼ਾਂ ਲਈ ਅਨੁਕੂਲ ਸਥਾਨ ਮੰਨਿਆ ਜਾਂਦਾ ਹੈ। ਇੱਥੇ ਸਿੱਧੀਆਂ ਸੀਮਾਵਾਂ ਛੋਟੀਆਂ ਹਨ, ਹਾਲਾਂਕਿ ਇਸ ਸੀਜ਼ਨ ’ਚ ਘਰੇਲੂ ਟੀ-20 ਬਲਾਸਟ ’ਚ ਪਹਿਲੀ ਪਾਰੀ ਦਾ ਔਸਤ ਸਕੋਰ ਲਗਭਗ 156 ਦੌੜਾਂ ਰਿਹਾ ਹੈ। ਮੌਸਮ ਸਾਫ਼ ਤੇ ਗਰਮ ਰਹਿਣ ਦੀ ਉਮੀਦ ਹੈ।

ਭਾਰਤ ਬਦਲਾਅ ਕਰ ਸਕਦਾ ਹੈ | IND vs ENG

ਭਾਰਤ ਤੀਜੇ ਟੀ-20 ਮੈਚ ਦੀ ਹਾਰ ਤੋਂ ਬਾਅਦ ਬਦਲਾਅ ਕਰ ਸਕਦਾ ਹੈ। ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਸੂਰਯਾਂਸ਼ ਸ਼ੇਦਗੇ, ਰਵੀ ਬਿਸ਼ਨੋਈ ਤੇ ਪ੍ਰਸਿਧ ਕ੍ਰਿਸ਼ਨਾ ਬਦਲ ਵਜੋਂ ਉਪਲਬਧ ਹਨ।

ਸੰਭਾਵਿਤ ਪਲੇਇੰਗ-11

ਭਾਰਤ : ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੂਬੇ/ਸੂਰਿਅੰਸ਼ ਸ਼ੈਡਗੇ, ਅਕਸ਼ਰ ਪਟੇਲ/ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ ਅਤੇ ਵਰੁਣ ਚੱਕਰਵਰਤੀ।

ਇੰਗਲੈਂਡ : ਫਿਲ ਸਾਲਟ, ਜੋਸ ਬਟਲਰ (ਵਿਕਟਕੀਪਰ), ਹੈਰੀ ਬਰੂਕ (ਕਪਤਾਨ), ਜੈਕਬ ਬੈਥਲ, ਟੌਮ ਬੈਨਟਨ, ਸੈਮ ਕੁਰਾਨ, ਵਿਲ ਜੈਕਸ, ਲਿਆਮ ਡਾਸਨ, ਆਦਿਲ ਰਾਸ਼ਿਦ, ਜੋਫਰਾ ਆਰਚਰ, ਜੋਸ਼ ਟੰਗ।

About The Author

Related Posts