ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਲੰਦਨ ਦੀ ਸਾਧ-ਸੰਗਤ ਨੇ ਲਾਏ ਬੂਟੇ
ਗਊਆਂ ਦੀ ਸੇਵਾ ਕਰਦਿਆਂ ਹਰਾ ਚਾਰਾ ਖੁਆਇਆ ਅਤੇ ਪੰਛੀਆਂ ਲਈ ਦਾਣੇ ਦਾ ਪ੍ਰਬੰਧ ਕੀਤਾ
ਲੰਦਨ : ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਇੰਗਲੈਂਡ ਦੇ ਬਲਾਕ ਲੰਦਨ ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸਿਮਰਨਪ੍ਰੀਤ ਕੌਰ ਇੰਸਾਂ, ਗੁਰਦੀਪ ਇੰਸਾਂ, ਗੁਰਸਿਮਰ ਇੰਸਾਂ ਅਤੇ ਮਧੂ ਇੰਸਾਂ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਾਏ। ਨਾਲ ਹੀ ਗਊਆਂ ਦੀ ਸੇਵਾ ਕਰਦਿਆਂ ਹਰਾ ਚਾਰਾ ਖੁਆਇਆ ਅਤੇ ਪੰਛੀਆਂ ਲਈ ਦਾਣੇ ਦਾ ਪ੍ਰਬੰਧ ਕੀਤਾ।

